ਨੋਇਡਾ ਦੇ ਸੈਕਟਰ-50 ਮੈਟਰੋ ਸਟੇਸ਼ਨ ਦਾ ਨਾਮ ਹੋਵੇਗਾ ''ਰੇਨਬੋ ਸਟੇਸ਼ਨ''
Thursday, Jun 25, 2020 - 12:19 AM (IST)
ਨੋਇਡਾ - ਨੋਇਡਾ ਮੈਟਰੋ ਰੇਲ ਕਾਰਪੋਰੇਸ਼ਨ (ਐੱਨ.ਐੱਮ.ਆਰ.ਸੀ.) ਸੈਕਟਰ-50 ਮੈਟਰੋ ਸਟੇਸ਼ਨ ਨੂੰ ਟਰਾਂਸਜੈਂਡਰ ਕਮਿਊਨਿਟੀ ਨੂੰ ਸਮਰਪਿਤ ਕਰ ਰਿਹਾ ਹੈ। ਇਸ ਸਟੇਸ਼ਨ ਦਾ ਨਾਮ ਹੁਣ 'ਰੇਨਬੋ ਸਟੇਸ਼ਨ' ਹੋਵੇਗਾ। ਐੱਨ.ਐੱਮ.ਆਰ.ਸੀ. ਦੀ ਮੈਨੇਜਿੰਗ ਡਾਇਰੈਕਟਰ ਰਿਤੂ ਮਹੇਸ਼ਵਰੀ ਨੇ ਦੱਸਿਆ ਕਿ ਮੈਟਰੋ ਸਟੇਸ਼ਨ ਦੇ ਨਾਮ ਲਈ ਕਈ ਸਾਮਾਜਕ ਸੰਗਠਨਾਂ ਤੋਂ ਰਾਏ ਮੰਗੀ ਗਈ ਸੀ।
ਉਨ੍ਹਾਂ ਦੱਸਿਆ ਕਿ ਸਾਰਿਆਂ ਸਰਬਸੰਮਤੀ ਨਾਲ ਸੁਝਾਅ ਦਿੱਤਾ ਹੈ ਕਿ ਸੈਕਟਰ-50 ਸਥਿਤ ਐਕਵਾ ਲਾਈਨ ਮੈਟਰੋ ਸਟੇਸ਼ਨ ਨੂੰ ਰੇਨਬੋ ਸਟੇਸ਼ਨ ਦਾ ਨਾਮ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਟਰਾਂਸਜੈਂਡਰ ਕਮਿਊਨਿਟੀ ਨੂੰ ਸਮਾਜ 'ਚ ਮਾਣ ਸਨਮਾਨ ਦਿਵਾਉਣ ਦੇ ਇਰਾਦੇ ਨਾਲ ਸੈਕਟਰ 50 ਸਥਿਤ ਮੈਟਰੋ ਸਟੇਸ਼ਨ ਨੂੰ ਉਕਤ ਕਮਿਊਨਿਟੀ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸਟੇਸ਼ਨ 'ਤੇ ਇਸ ਕਮਿਊਨਿਟੀ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਕਮਿਊਨਿਟੀ ਦੇ ਲੋਕਾਂ ਨੂੰ ਸਮਾਜ 'ਚ ਸਮਾਨਤਾ ਦਾ ਅਧਿਕਾਰ ਦਿਵਾਉਣ ਲਈ ਐੱਨ.ਐੱਮ.ਆਰ.ਸੀ. ਅਤੇ ਕਈ ਪ੍ਰਕਾਰ ਦੇ ਉਪਾਅ ਕਰ ਰਿਹਾ ਹੈ।