ਮਸਲਜ਼ ਬਣਾਉਣ ਲਈ ਟੀਕੇ ਲਾਉਣ ਵਾਲੇ ਹੋ ਜਾਓ ਸਾਵਧਾਨ, ਦਿਲ ਕਮਜ਼ੋਰ ਹੋਣ ਕਾਰਨ ਜਿੰਮ ਟਰੇਨਰ ਦੀ ਮੌਤ

Monday, Mar 15, 2021 - 03:34 PM (IST)

ਮਸਲਜ਼ ਬਣਾਉਣ ਲਈ ਟੀਕੇ ਲਾਉਣ ਵਾਲੇ ਹੋ ਜਾਓ ਸਾਵਧਾਨ, ਦਿਲ ਕਮਜ਼ੋਰ ਹੋਣ ਕਾਰਨ ਜਿੰਮ ਟਰੇਨਰ ਦੀ ਮੌਤ

ਨੋਇਡਾ : ਆਮ ਤੌਰ ’ਤੇ ਮੁੰਡਿਆਂ ਵਿਚ ਬਾਡੀ ਬਣਾਉਣ ਦਾ ਭੂਤ ਸਵਾਰ ਰਹਿੰਦਾ ਹੈ ਅਤੇ ਇਸੇ ਨੂੰ ਬਣਾਉਣ ਲਈ ਉਹ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ। ਇੱਥੋਂ ਤੱਕ ਕਿ ਉਹ ਗਲਤ ਤਰੀਕੇ ਅਪਣਾਉਣ ਤੋਂ ਵੀ ਪਿੱਛੇ ਨਹੀਂ ਹੱਟਦੇ ਪਰ ਕਈ ਵਾਰ ਇਹੀ ਗਲਤ ਤਰੀਕੇ ਉਨ੍ਹਾਂ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਕੁੱਝ ਅਜਿਹਾ ਹੀ ਹੋਇਆ ਨੋਇਡਾ ਦੇ ਸਰਫਾਬਾਦ ਵਿਚ ਰਹਿਣ ਵਾਲੇ 23 ਸਾਲਾ ਆਦੇਸ਼ ਯਾਦਵ ਨਾਲ, ਜਿਸ ਦੀ ਮਸਲਜ਼ ਬਣਾਉਣ ਦੇ ਚੱਕਰ ਵਿਚ ਮੌਤ ਹੋ ਗਈ।

ਇਹ ਵੀ ਪੜ੍ਹੋ: ਫਲਾਪਸ਼ੋਅ ਤੋਂ ਬਾਅਦ ਮੁੜ ਚੱਲਿਆ ਵਿਰਾਟ ਕੋਹਲੀ ਦਾ ਬੱਲਾ, ਇਕੋ ਮੈਚ 'ਚ ਲਾਈ ਰਿਕਾਰਡਾਂ ਦੀ ਝੜੀ

ਦੱਸਿਆ ਜਾ ਰਿਹਾ ਹੈ ਕਿ ਆਦੇਸ਼ ਮਸਲਜ਼ ਬਣਾਉਣ ਲਈ ਕਈ ਸਾਲਾਂ ਤੋਂ ਸਟੇਰਾਇਡ ਦੇ ਇੰਜੈਕਸ਼ਨ ਟੀਕੇ ਰਿਹਾ ਸੀ। ਉਸ ਦੀ 11 ਮਾਰਚ ਨੂੰ ਸਿਹਤ ਖ਼ਰਾਬ ਹੋ ਗਈ। ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਪਰਿਵਾਰ ਵਾਲਿਆਂ ਨੇ ਉਸ ਨੂੰ 51 ਵਿਚ ਸਥਿਤ ਇਕ ਹਪਸਤਾਲ ਵਿਚ ਭਰਤੀ ਕਰਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਸਟੇਰਾਇਡ ਦੇ ਟੀਕੇ ਲੁਆਉਣ ਨਾਲ ਆਦੇਸ਼ ਦਾ ਦਿਲ ਕਮਜ਼ੋਰ ਹੋ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋਈ।

ਇਹ ਵੀ ਪੜ੍ਹੋ: ਗ੍ਰੈਮੀ ਪੁਰਸਕਾਰ ਸਮਾਰੋਹ ’ਚ ਕਿਸਾਨਾਂ ਦੇ ਚਰਚੇ, ਭਾਰਤੀ-ਕੈਨੇਡੀਅਨ ਯੂ-ਟਿਊਬਰ ਲਿਲੀ ਸਿੰਘ ਨੇ ਇੰਝ ਕੀਤਾ ਸਮਰਥਨ

ਨੌਜਵਾਨਾਂ ਨੂੰ ਬਾਡੀ ਬਣਾਉਣ ਲਈ ਸਟੇਰਾਇਡ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਸਟੇਰਾਇਡ ਦੇ ਟੀਕੇ ਬਾਡੀ ਵਿਚ ਲਗਾਉਣ ਨਾਲ ਮਸਲਜ਼ ਫੁੱਲ ਜਾਂਦੇ ਹਨ ਪਰ ਇਹ ਸਰੀਰ ਨੂੰ ਹੋਲੀ-ਹੋਲੀ ਅੰਦਰੋਂ ਖੋਖਲਾ ਕਰ ਦਿੰਦੇ ਹਨ। ਸਟੇਰਾਇਡ ਦਿਲ ਲਈ ਹਾਨੀਕਾਰਕ ਹੁੰਦਾ ਹੈ। ਜਿੰਮ ਟਰੇਨਰ ਦੀ ਮੌਤ ਦੇ ਬਾਅਦ ਪੂਰਾ ਪਰਿਵਾਰ ਸਦਮੇ ਵਿਚ ਹੈ।

ਇਹ ਵੀ ਪੜ੍ਹੋ: ਮੰਗੋਲੀਆ ’ਚ ਧੂੜ ਭਰੀ ਹਨੇਰੀ ਕਾਰਨ 6 ਲੋਕਾਂ ਦੀ ਮੌਤ, 80 ਤੋਂ ਵੱਧ ਲਾਪਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News