ਨੋਇਡਾ ਬਾਰਡਰ ''ਤੇ ਕਿਸਾਨਾਂ ਅਤੇ ਪੁਲਸ ਵਿਚਾਲੇ ਟਕਰਾਅ, ਬੈਰੀਕੇਡਜ਼ ਤੋੜ ਅੱਗੇ ਵਧੇ ਕਿਸਾਨ
Tuesday, Jan 26, 2021 - 12:18 PM (IST)
ਨੋਇਡਾ- ਪੁਲਸ ਅਤੇ ਕਿਸਾਨਾਂ ਵਿਚਾਲੇ ਨੋਇਡਾ ਸਰਹੱਦ 'ਤੇ ਟਕਰਾਅ ਹੋਇਆ। ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਨਿਜਾਮੁਦੀਨ ਅਤੇ ਅਕਸ਼ਰਧਾਮ ਵੱਲ ਮੁੜ ਗਏ ਹਨ। ਭਾਰੀ ਗਿਣਤੀ 'ਚ ਕਿਸਾਨ ਨੋਇਡਾ ਸਰਹੱਦ 'ਤੇ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵੱਧ ਰਹੇ ਹਨ। ਪੁਲਸ ਨਾਲ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਸ ਦੀ ਲਾਪਰਵਾਹੀ ਕਰਨ ਇਹ ਟਕਰਾਅ ਹੋਇਆ ਹੈ। ਹੁਣ ਟਕਰਾਅ ਤੋਂ ਬਾਅਦ ਕਿਸਾਨਾਂ ਨੂੰ ਉਨ੍ਹਾਂ ਦੇ ਰੂਟ 'ਤੇ ਜਾਣ ਲਈ ਕਹਿ ਦਿੱਤਾ ਗਿਆ ਹੈ।
ਕਿਸਾਨਾਂ ਦਾ ਦੋਸ਼ ਹੈ ਕਿ ਪੁਲਸ ਨੇ ਤੈਅ ਰੂਟ 'ਤੇ ਵੀ ਬੈਰੀਕੇਡਜ਼ ਲਾਏ ਸਨ, ਇਸ ਕਾਰਨ ਉਨ੍ਹਾਂ ਨੇ ਬੈਰੀਕੇਡਜ਼ ਹਟਾਏ। ਹੁਣ ਗਣਤੰਤਰ ਦਿਵਸ ਦੀ ਪਰੇਡ ਖ਼ਤਮ ਹੋ ਗਈ ਹੈ। ਪੁਲਸ ਨੇ ਹਰ ਜਗ੍ਹਾ ਤੋਂ ਬੈਰੀਕੇਡਜ਼ ਹਟਾ ਦਿੱਤੇ ਹਨ। ਕਿਸਾਨਾਂ ਨੂੰ ਤੈਅ ਰੂਟ 'ਤੇ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।