ਨੋਇਡਾ ਅਥਾਰਟੀ ਨੇ 96 ਭਵਨਾਂ ਨੂੰ ਅਸੁਰੱਖਿਅਤ ਐਲਾਨਿਆ, ਦਿੱਤੇ ਕਾਰਵਾਈ ਦੇ ਹੁਕਮ

Tuesday, Jul 31, 2018 - 10:39 PM (IST)

ਨੋਇਡਾ—ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਪਿੰਡ 'ਚ 17 ਜੁਲਾਈ ਨੂੰ 2 ਇਮਾਰਤਾਂ ਦੇ ਡਿੱਗਣ ਨਾਲ 9 ਲੋਕਾਂ ਦੀ ਮੌਤ ਦੀ ਘਟਨਾ ਦੇ ਚੱਲਦੇ ਨੋਇਡਾ ਅਥਾਰਟੀ ਨੇ ਇੱਥੇ ਵੱਖ-ਵੱਖ ਪਿੰਡਾਂ ਅਤੇ ਸੈਕਟਰਾਂ 'ਚ ਬਣੀਆਂ 96 ਇਮਾਰਤਾਂ ਨੂੰ ਅਸੁਰੱਖਿਅਤ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਨੋਟਿਸ ਦੇ ਦਿੱਤਾ ਹੈ। ਅਥਾਰਟੀ ਨੇ ਇਨ੍ਹਾਂ ਇਮਾਰਤਾਂ ਨੂੰ ਇਕ ਹਫਤੇ ਦੇ ਅੰਦਰ ਤੋੜਨ ਦਾ ਨਿਰਦੇਸ਼ ਦਿੱਤਾ ਹੈ।
ਅਥਾਰਟੀ ਨੇ ਆਪਣੇ ਨੋਟਿਸ 'ਚ ਲਿਖਿਆ ਹੈ ਕਿ ਅਸੁਰੱਖਿਅਤ ਭਵਨਾਂ ਨੂੰ ਜੇਕਰ ਭਵਨ ਮਾਲਕਾਂ ਵਲੋਂ ਖੁਦ ਨਹੀਂ ਤੋੜਿਆ ਜਾਂਦਾ ਹੈ ਤਾਂ ਕਿਸੇ ਵੀ ਅਨਹੋਨੀ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ। ਅਥਾਰਟੀ ਵਲੋਂ ਜਾਰੀ ਕੀਤੇ ਗਏ ਨੋਟਿਸ ਨਾਲ ਭਵਨ ਦੇ ਮਾਲਕਾਂ 'ਚ ਖਲਬਲੀ ਮੱਚੀ ਹਈ ਹੈ। ਨੋਇਡਾ ਅਥਾਰਟੀ ਦੇ ਖਾਸ ਕਾਰਜਕਾਰੀ ਅਧਿਕਾਰੀ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਅਥਾਰਟੀ ਨੇ ਬਰੌਲਾ ਪਿੰਡ 'ਚ 26 ਭਵਨਾਂ, ਨਿਠਾਰੀ ਪਿੰਡ 'ਚ 30 ਭਵਨਾਂ, ਸੈਕਟਰ 58 'ਚ ਤਿੰਨ ਉਦਯੋਗਿਕ ਭਵਨ, ਗੜੀ ਚੌਖੰਡੀ ਪਿੰਡ 'ਚ 26 ਭਵਨਾਂ, ਝੁੰਡਪੁਰਾ ਪਿੰਡ 'ਚ 2 ਮਕਾਨਾਂ, ਨਵਾਂ ਬਾਂਸ ਅਤੇ ਅੱਟਾ ਪਿੰਡ 'ਚ 9 ਭਵਨਾਂ ਨੂੰ ਸਰਵੇਖਣ ਤੋਂ ਬਾਅਦ ਅਸੁਰੱਖਿਅਤ ਪਾਇਆ ਹੈ। 
ਇਨ੍ਹਾਂ ਭਵਨਾਂ ਨੂੰ ਨੋਟਿਸ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਨਿਰਦੇਸ਼ਿਤ ਕੀਤਾ ਗਿਆ ਕਿ ਉਹ ਆਪਣੇ ਭਵਨਾਂ ਨੂੰ ਇਕ ਹਫਤੇ ਦੇ ਅੰਦਰ ਤੋੜ ਦੇਣ, ਨਹੀਂ ਤਾਂ ਅਥਾਰਟੀ ਇਹ ਕੰਮ ਕਰੇਗਾ। ਸਿੰਘ ਨੇ ਦੱਸਿਆ ਕਿ ਹਾਲੇ ਤਕ ਕਿਸੇ ਵੀ ਭਵਨ ਦੇ ਮਾਲਕ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ  ਨੇ ਦੱਸਿਆ ਕਿ ਨੋਇਡਾ ਅਥਾਰਟੀ ਭਵਨ ਮਾਲਕਾਂ ਦਾ ਪੱਖ ਸੁਣੇਗਾ, ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਭਵਨ ਮਾਲਕਾਂ ਦਾ ਪੱਖ ਨਹੀਂ ਸੁਣ ਲਿਆ ਜਾਂਦਾ ਤਦ ਤਕ ਨੋਇਡਾ ਅਥਾਰਟੀ ਕਾਰਵਾਈ ਨਹੀਂ ਕਰੇਗਾ।
ਨੋਇਡਾ ਅਥਾਰਟੀ ਵਲੋਂ ਦਿੱਤੇ ਗਏ ਨੋਟਿਸ ਤੋਂ ਇੱਥੋਂ ਦੇ ਪੇਂਡੂਆਂ 'ਚ ਭਾਰੀ ਰੋਸ ਹੈ। ਭਾਜਪਾ ਦੇ ਸਾਬਕਾ ਮਹਾਮੰਤਰੀ ਅਤੇ ਕਿਸਾਨ ਨੇਤਾ ਮਹੇਸ਼ ਅਵਾਨਾ ਨੇ ਦੱਸਿਆ ਕਿ ਨੋਇਡਾ ਅਥਾਰਟੀ ਦੇ ਅਧਿਕਾਰੀ ਇੱਥੋਂ ਦੇ ਪੇਂਡੂਆਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂਨੇ ਕਿਹਾ ਕਿ ਨੋਇਡਾ ਅਥਾਰਟੀ ਨੇ ਥੋੜੇ ਦਿਨਾਂ 'ਚ ਹੀ ਪਿੰਡ ਦੀਆਂ ਇਮਾਰਤ ਦਾ ਸਰਵੇਖਣ ਕਰ ਕਿਦਾ ਪਤਾ ਲੱਗਿਆ ਕਿ ਕਿੰਨੇ ਭਵਨ ਅਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਨਿਰਮਾਣ ਗੁਣਵੱਤਾ ਘਟੀਆ ਹੈ।


Related News