ਨੋਇਡਾ ਏਅਰਪੋਰਟ ਤੋਂ ਜਲਦੀ ਸ਼ੁਰੂ ਹੋਣਗੀਆਂ ਉਡਾਣਾਂ, ਪਰ ਰਸਤਿਆਂ ''ਚ ਜਾਮ ਬਣਿਆ ਚੁਣੌਤੀ
Thursday, Jan 08, 2026 - 12:26 PM (IST)
ਨੋਇਡਾ : ਜੇਵਰ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦੇ ਉਦਘਾਟਨ ਨੂੰ ਲੈ ਕੇ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਹਾਲਾਂਕਿ, ਜਿੱਥੇ ਇੱਕ ਪਾਸੇ ਹਵਾਈ ਅੱਡਾ ਇਸ ਮਹੀਨੇ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਦਿੱਲੀ-ਐਨ.ਸੀ.ਆਰ. ਤੋਂ ਏਅਰਪੋਰਟ ਤੱਕ ਪਹੁੰਚਣ ਵਾਲੇ ਮੁੱਖ ਰਸਤਿਆਂ 'ਤੇ ਲੱਗਣ ਵਾਲੇ ਭਾਰੀ ਜਾਮ ਨੇ ਪ੍ਰਸ਼ਾਸਨ ਅਤੇ ਜਨਤਾ ਦੀ ਚਿੰਤਾ ਵਧਾ ਦਿੱਤੀ ਹੈ। ਇਸ ਰਾਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਸਮਾਂ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਵਾਹਨਾਂ ਦਾ ਦਬਾਅ ਵਧਣ ਨਾਲ ਹਾਲਾਤ ਹੋ ਸਕਦੇ ਹਨ ਗੰਭੀਰ
ਮਾਹਰਾਂ ਅਨੁਸਾਰ ਏਅਰਪੋਰਟ ਸ਼ੁਰੂ ਹੋਣ ਤੋਂ ਬਾਅਦ ਨੋਇਡਾ-ਗ੍ਰੇਨੋ ਐਕਸਪ੍ਰੈਸ-ਵੇਅ, ਯਮੁਨਾ ਐਕਸਪ੍ਰੈਸ-ਵੇਅ, ਮਹਾਮਾਇਆ ਫਲਾਈਓਵਰ ਅਤੇ ਫਿਲਮ ਸਿਟੀ ਮਾਰਗ 'ਤੇ ਵਾਹਨਾਂ ਦਾ ਦਬਾਅ ਕਈ ਗੁਣਾ ਵਧ ਜਾਵੇਗਾ। ਮੌਜੂਦਾ ਸਮੇਂ ਵਿੱਚ ਵੀ ਇਨ੍ਹਾਂ ਰਸਤਿਆਂ 'ਤੇ ਸਵੇਰੇ-ਸ਼ਾਮ ਲੰਬਾ ਜਾਮ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਸਮਾਂ ਰਹਿੰਦਿਆਂ ਬਦਲਵੇਂ ਰਸਤੇ ਤਿਆਰ ਨਾ ਕੀਤੇ ਗਏ, ਤਾਂ ਯਾਤਰੀਆਂ ਲਈ ਏਅਰਪੋਰਟ ਤੱਕ ਪਹੁੰਚਣਾ ਇੱਕ ਵੱਡੀ ਜੰਗ ਜਿੱਤਣ ਵਰਗਾ ਹੋਵੇਗਾ।
ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਵਧੇਗੀ ਹੋਰ ਠੰਡ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ
ਜਾਮ ਦੇ 4 ਮੁੱਖ ਕੇਂਦਰ:
ਚਿੱਲਾ ਬਾਰਡਰ: ਅਕਸ਼ਰਧਾਮ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨ ਇੱਥੇ ਬੁਰੀ ਤਰ੍ਹਾਂ ਫਸਦੇ ਹਨ। 10 ਮਿੰਟ ਦਾ ਸਫ਼ਰ ਤੈਅ ਕਰਨ ਲਈ ਇੱਕ ਘੰਟਾ ਲੱਗ ਰਿਹਾ ਹੈ। ਇੱਥੇ ਐਲੀਵੇਟਿਡ ਰੋਡ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਪੂਰਾ ਹੋਣ ਵਿੱਚ ਅਜੇ ਤਿੰਨ ਸਾਲ ਹੋਰ ਲੱਗ ਸਕਦੇ ਹਨ।
ਡੀ.ਐਨ.ਡੀ. (DND): ਦਿੱਲੀ ਤੋਂ ਨੋਇਡਾ ਵਿੱਚ ਦਾਖਲ ਹੁੰਦੇ ਹੀ ਜਾਮ ਸ਼ੁਰੂ ਹੋ ਜਾਂਦਾ ਹੈ। ਲੂਪ ਦੀ ਚੌੜਾਈ ਵਧਾਉਣ ਦੀ ਯੋਜਨਾ ਫਿਲਹਾਲ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ।
ਮਹਾਮਾਇਆ ਫਲਾਈਓਵਰ: ਕਾਲਿੰਦੀ ਕੁੰਜ ਵਾਲੇ ਪਾਸੇ ਤੋਂ ਆਉਣ ਵਾਲਾ ਟ੍ਰੈਫਿਕ ਇੱਥੇ ਲੱਗੇ ਲੂਪ ਦੀ ਘੱਟ ਚੌੜਾਈ ਕਾਰਨ ਰੁਕ ਜਾਂਦਾ ਹੈ। ਅਜੇ ਤੱਕ ਇਸ ਦੇ ਹੱਲ ਲਈ ਕੋਈ ਠੋਸ ਯੋਜਨਾ ਨਹੀਂ ਬਣੀ।
ਫਿਲਮ ਸਿਟੀ ਫਲਾਈਓਵਰ: ਸੈਕਟਰ-18 ਵੱਲੋਂ ਆਉਣ ਵਾਲਾ ਟ੍ਰੈਫਿਕ ਇੱਥੇ ਫਸਦਾ ਹੈ। ਸੜਕ ਨੂੰ ਚੌੜਾ ਕਰਨ ਦੀ ਮੰਗ ਲੰਬੇ ਸਮੇਂ ਤੋਂ ਲਟਕ ਰਹੀ ਹੈ।
ਇਹ ਵੀ ਪੜ੍ਹੋ : Instagram 'ਤੇ 10K Views 'ਤੇ ਕਿੰਨੀ ਹੁੰਦੀ ਹੈ ਕਮਾਈ? ਜਾਣ ਤੁਸੀਂ ਵੀ ਬਣਾਉਣ ਲੱਗ ਜਾਓਗੇ Reels
ਕੀ ਕਹਿਣਾ ਹੈ ਅਧਿਕਾਰੀਆਂ ਦਾ?
ਨੋਇਡਾ ਅਥਾਰਟੀ ਦੇ ਸੀ.ਈ.ਓ. ਅਨੁਸਾਰ ਜਾਮ ਨੂੰ ਘਟਾਉਣ ਲਈ ਕਈ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਚਿੱਲਾ ਐਲੀਵੇਟਿਡ ਰੋਡ ਅਤੇ ਯਮੁਨਾ ਪੁਸ਼ਤੇ 'ਤੇ ਨਵੀਂ ਸੜਕ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਸੇਵਾਮੁਕਤ ਆਈ.ਪੀ.ਐਸ. ਦਾ ਕਹਿਣਾ ਹੈ ਕਿ ਸਿਰਫ ਏਅਰਪੋਰਟ ਬਣਾਉਣਾ ਕਾਫੀ ਨਹੀਂ ਹੈ, ਸਗੋਂ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ-ਵੇਅ ਦੇ ਬਦਲ ਵਜੋਂ ਨਵੀਆਂ ਸੜਕਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
