ਰਾਲੋਦ ਆਗੂ ''ਤੇ ਗੋਲੀ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

Friday, Oct 18, 2024 - 04:44 PM (IST)

ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ 'ਚ ਰਾਸ਼ਟਰੀ ਲੋਕਦਲ (ਰਾਲੋਦ) ਆਗੂ 'ਤੇ ਜਾਨਲੇਵਾ ਹਮਲੇ ਦੇ ਦੋਸ਼ੀ ਕਾਂਗਰਸ ਆਗੂ ਨੂੰ ਪੁਲਸ ਨੇ ਵੀਰਵਾਰ ਰਾਤ ਗ੍ਰਿਫ਼ਤਾਰ ਕਰ ਲਿਆ। ਸੈਕਟਰ-20 ਥਾਣੇ ਦੇ ਇੰਚਾਰਜ ਇੰਸਪੈਕਟਰ ਡੀ.ਪੀ. ਸ਼ੁਕਲ ਨੇ ਦੱਸਿਆ ਕਿ ਨਿਠਾਰੀ ਪਿੰਡ ਵਾਸੀ ਸੋਵਿੰਦਰ ਅਵਾਨਾ ਨੇ ਰਿਪੋਰਟ ਦਰਜ ਕਰਵਾਈ ਕਿ ਸੰਜੇ ਅਵਾਨਾ ਅਤੇ ਉਨ੍ਹਾਂ ਨਾਲ ਆਏ ਕੁਝ ਲੋਕਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ 'ਤੇ ਗੋਲੀ ਚਲਾਈ।

ਸ਼ੁਕਲ ਅਨੁਸਾਰ ਘਟਨਾ ਦੀ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਸੈਕਟਰ-20 ਥਾਣਾ ਪੁਲਸ ਨੇ ਦੋਸ਼ੀ ਸੰਜੇ ਅਵਾਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਸੰਜੇ ਕਾਂਗਰਸ, ਜਦੋਂ ਕਿ ਪੀੜਤ ਸੋਮੇਂਦਰ ਰਾਲੋਦ ਦਾ ਨੇਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News