20 ਮਿੰਟ ਤੱਕ ਲਿਫਟ ''ਚ ਫਸੀ ਰਹੀ 7 ਸਾਲ ਦੀ ਬੱਚੀ, ਲਾਉਂਦੀ ਰਹੀ ਮਦਦ ਦੀ ਗੁਹਾਰ

Saturday, Aug 03, 2024 - 01:36 PM (IST)

ਨੋਇਡਾ- ਲਿਫਟਾਂ ਵਿਚ ਫਸਣ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਨੋਇਡਾ ਦੇ ਸੈਕਟਰ-79 ਸਥਿਤ ਐਲੀਟ ਗੋਲਫ ਗ੍ਰੀਨ ਸੋਸਾਇਟੀ ਦੀ ਲਿਫਟ 'ਚ 7 ਸਾਲ ਦੀ ਬੱਚੀ ਅਚਾਨਕ ਲਿਫਟ ਰੁਕਣ ਕਾਰਨ ਫਸ ਗਈ। ਇਹ ਘਟਨਾ ਵੀਰਵਾਰ ਦੇਰ ਸ਼ਾਮ ਵਾਪਰੀ। ਲੜਕੀ ਨੇ ਕਈ ਵਾਰ ਅਲਾਰਮ ਵਜਾਇਆ ਪਰ ਮੇਨਟੇਨੈਂਸ ਟੀਮ ਤੋਂ ਕੋਈ ਵੀ ਉਸ ਦੀ ਮਦਦ ਲਈ ਨਹੀਂ ਪਹੁੰਚਿਆ। ਜਦੋਂ ਬੱਚੀ ਅਲਾਰਮ ਵਜਾ ਕੇ ਅਤੇ ਰੌਲਾ ਪਾਉਂਦੀ ਥੱਕ ਗਈ ਤਾਂ ਉਹ ਨਿਰਾਸ਼ ਹੋ ਕੇ ਰੋਣ ਲੱਗੀ।

ਕਾਫੀ ਦੇਰ ਤੱਕ ਲਿਫਟ 'ਚ ਰਹਿਣ ਤੋਂ ਬਾਅਦ ਬੱਚੀ ਦਾ ਦਮ ਘੁੱਟਣ ਲੱਗਾ। ਕਰੀਬ 20 ਮਿੰਟ ਬਾਅਦ ਟੈਕਨੀਕਲ ਸਟਾਫ਼ ਮੌਕੇ 'ਤੇ ਪਹੁੰਚ ਗਿਆ। ਬੱਚੀ ਦੇ ਪਿਤਾ ਸਾਫਟਵੇਅਰ ਇੰਜੀਨੀਅਰ ਪੁਨੀਤ ਪਾਠਕ ਨੇ ਦੱਸਿਆ ਕਿ ਉਨ੍ਹਾਂ ਦਾ ਫਲੈਟ 15ਵੀਂ ਮੰਜ਼ਿਲ 'ਤੇ ਹੈ। ਉਨ੍ਹਾਂ ਦੀ ਧੀ ਦੂਜੀ ਜਮਾਤ ਵਿਚ ਪੜ੍ਹਦੀ ਹੈ। ਉਹ ਸ਼ਾਮ ਨੂੰ ਕੋਚਿੰਗ ਤੋਂ ਵਾਪਸ ਆ ਰਹੀ ਸੀ। 9ਵੀਂ ਮੰਜ਼ਿਲ 'ਤੇ ਲਿਫਟ ਫਸ ਜਾਣ 'ਤੇ ਉਹ ਫਸ ਗਈ। ਬੱਚੀ ਦੇ ਪਿਤਾ ਨੇ ਕਿਹਾ ਕਿ ਉਹ ਮੇਨਟੇਨੈਂਸ ਏਜੰਸੀ ਅਤੇ ਬਿਲਡਰ ਖਿਲਾਫ ਰਿਪੋਰਟ ਦਰਜ ਕਰਵਾਉਣਗੇ।


Tanu

Content Editor

Related News