ਬਿਨਾਂ ਨਿਗਰਾਨੀ ਹਿੰਦ ਮਹਾਸਾਗਰ ਤੋਂ ਨਹੀਂ ਲੰਘ ਸਕੇਗਾ ਕੋਈ ਜੰਗੀ ਬੇੜਾ, ਜਲ ਸੈਨਾ ਨੇ ਕੀਤੀ ਖ਼ਾਸ ਤਿਆਰੀ
Friday, Sep 29, 2023 - 12:34 PM (IST)
ਅਰਕੋਣਮ- ਹਿੰਦ ਮਹਾਸਾਗਰ 'ਚ ਚੀਨੀ ਜਲ ਸੈਨਾ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਭਾਰਤ ਨੇ ਵੀ ਆਪਣੀਆਂ ਤਿਆਰੀਆਂ ਮਜ਼ਬੂਤ ਕਰ ਲਈਆਂ ਹਨ। ਹੁਣ ਬਿਨਾਂ ਭਾਰਤੀ ਜਲ ਸੈਨਾ ਦੀ ਇਜਾਜ਼ਤ ਦੇ ਕੋਈ ਵੀ ਜੰਗੀ ਬੇੜਾ ਜਾਂ ਪਣਡੁੱਬੀ ਹਿੰਦ ਮਹਾਸਾਗਰ ਖੇਤਰ ਤੋਂ ਨਹੀਂ ਲੰਘ ਸਕਦੀ। ਇਸ ਲਈ ਭਾਰਤੀ ਜਲ ਸੈਨਾ ਦਾ ਪੀ-8ਆਈ ਐਂਟੀ ਸਬਮਰੀਨ ਅਤੇ ਸਰਵਿਲਾਂਸ ਜਹਾਜ਼ ਤਾਇਨਾਤ ਕੀਤਾ ਗਿਆ ਹੈ। ਨਕਾਲਾ ਏਅਰ ਸਟੇਸ਼ਨ ਆਈ.ਐੱਨ.ਐੱਸ. ਰਾਜਲੀ 'ਤੇ ਪੀ-8ਆਈ ਜਹਾਜ਼ ਦੇ ਸੰਚਾਲਨ ਦੀ ਨਿਗਰਾਨੀ ਦੌਰਾਨ ਭਾਰਤੀ ਜਲ ਸੈਨਾ ਦੇ ਇਕ ਸੀਨੀਅਰ ਅਧਿਕਾਰੀ ਕੈਪਟਨ ਅਜਯੇਂਦਰ ਕਾਂਤ ਸਿੰਘ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਪੀ-8ਆਈ ਜਹਾਜ਼ਾਂ ਦੀ ਨਜ਼ਰ ਤੋਂ ਬਚ ਕੇ ਕਿਸੇ ਦੇਸ਼ ਦਾ ਜੰਗੀ ਬੇੜਾ ਜਾਂ ਪਣਡੁੱਬੀ ਹਿੰਦ ਮਹਾਸਾਗਰ ਤੋਂ ਲੰਘ ਨਹੀਂ ਸਕਦੀ।
ਆਈ.ਐੱਨ.ਐੱਸ. 312 ਸਕੁਆਰਡਨ ਦੇ ਕਮਾਂਡਿੰਗ ਅਧਿਕਾਰੀ ਨੇ ਕਿਹਾ ਕਿ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ ਦੀ ਨਿਗਰਾਨੀ ਲਈ ਹਰ ਸਮੇਂ ਘੱਟੋ-ਘੱਟੋ ਪੀ-8ਆਈ ਜਹਾਜ਼ ਮੌਜੂਦ ਰਹਿੰਦਾ ਹੈ। ਆਈ.ਐੱਨ.ਐੱਸ. 312 ਸਕੁਆਰਡਨ ਨੂੰ ਅਲਬਾਟ੍ਰਾਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੀ-8ਆਈ ਨੂੰ ਭਾਰਤੀ ਜਲ ਸੈਨਾ ਲਈ ਇਕ ਨਿਰਣਾਇਕ ਜਹਾਜ਼ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇਸ ਨੇ ਲੱਦਾਖ ਸੈਕਟਰ 'ਚ ਉੱਚਾਈ ਵਾਲੇ ਖੇਤਰਾਂ ਤੋਂ ਭਾਰਤੀ ਹਿੱਤ ਦੇ ਕਈ ਖੇਤਰਾਂ 'ਚ ਨਿਗਰਾਨੀ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨਾਲ ਚੀਨ ਦੇ ਨਿਰਮਾਣ ਕੰਮਾਂ ਦੀ ਜਾਣਕਾਰੀ ਮਿਲਦੀ ਸੀ। ਡੋਕਲਾਮ ਸੰਕਟ ਦੌਰਾਨ ਸਿੱਕਮ-ਭੂਟਾਨ ਸੈਕਟਰ 'ਚ ਅਤੇ ਪੂਰੇ ਹਿੰਦ ਮਹਾਸਾਗਰ ਖੇਤਰ 'ਚ ਵਿਦੇਸ਼ੀ ਜੰਗੀ ਬੇੜਿਆਂ ਅਤੇ ਜਹਾਜ਼ਾਂ ਦੀ ਲਗਾਤਾਰ ਨਿਗਰਾਨ ਹੁੰਦੀ ਸੀ। ਭਾਰਤੀ ਜਲ ਸੈਨਾ ਮੌਜੂਦਾ ਸਮੇਂ 12 ਪੀ-8ਆਈ ਜਹਾਜ਼ਾਂ ਦੀ ਸੰਚਾਲਨ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8