ਹੁਣ ਸੂਬਾ ਬਦਲਣ ’ਤੇ ਨਹੀਂ ਕਰਵਾਉਣੀ ਪਵੇਗੀ ਮੋਟਰਗੱਡੀ ਦੀ ਮੁੜ ਤੋਂ ਰਜਿਸਟ੍ਰੇਸ਼ਨ
Sunday, Aug 29, 2021 - 02:35 AM (IST)
ਨਵੀਂ ਦਿੱਲੀ – ਸੂਬਿਆਂ ਦਰਮਿਆਨ ਪ੍ਰਾਈਵੇਟ ਮੋਟਰਗੱਡੀਆਂ ਦੀ ਆਸਾਨੀ ਨਾਲ ਤਬਦੀਲੀ ਲਈ ਸੜਕੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਯਤਨਾਂ ਪਿੱਛੋਂ ਕੇਂਦਰੀ ਸੜਕੀ ਆਵਾਜਾਈ ਮੰਤਰਾਲਾ ਨੇ ਨਵੀਂ ਰਜਿਸਟ੍ਰੇਸ਼ਨ ਲੜੀ ਸ਼ੁਰੂ ਕੀਤੀ ਹੈ। ਮੰਤਰਾਲਾ ਨੇ ਇਸ ਵਿਵਸਥਾ ਅਧੀਨ ਨਵੀਂ ਰਜਿਸਟ੍ਰੇਸ਼ਨ ਸੀਰੀਜ਼ ਬੀ. ਐੱਚ. ਨੂੰ ਲਾਗੂ ਕੀਤਾ ਹੈ। ਇਸ ਵਿਵਸਥਾ ਅਧੀਨ ਮੋਟਰਗੱਡੀਆਂ ਦੇ ਮਾਲਕਾਂ ਨੂੰ ਇਕ ਸੂਬੇ ਜਾਂ ਕੇਂਦਰ ਸ਼ਾਸਿਤ ਖੇਤਰ ਤੋਂ ਦੂਜੇ ਸੂਬੇ ਜਾਂ ਕੇਂਦਰ ਸ਼ਾਸਿਤ ਖੇਤਰ ਵਿਚ ਤਬਦੀਲ ਹੋਣ ’ਤੇ ਨਵੇਂ ਸਿਰੇ ਤੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਪਵੇਗੀ। ਇਸ ਸੰਬੰਧੀ ਨਿਯਮ 15 ਸਤੰਬਰ ਤੋਂ ਲਾਗੂ ਹੋਣਗੇ। ਮੰਤਰਾਲਾ ਦਾ ਕਹਿਣਾ ਹੈ ਕਿ ਭਾਰਤ ਲੜੀ ਅਧੀਨ ਰੱਖਿਆ ਮੁਲਾਜ਼ਮਾਂ, ਕੇਂਦਰ ਸਰਕਾਰ, ਸੂਬਾ ਸਰਕਾਰ, ਕੇਂਦਰੀ ਤੇ ਸੂਬਾਈ ਜਨਤਕ ਖੇਤਰ ਦੇ ਅਦਾਰਿਆਂ ਦੀਆਂ ਕੰਪਨੀਆਂ ਜਾਂ ਸੰਗਠਨਾਂ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਇਹ ਸਹੂਲਤ ਸਵੈ-ਇੱਛੁਕ ਆਧਾਰ ’ਤੇ ਮਿਲੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
Related News
ਜਨਗਣਨਾ ਡਿਊਟੀ ਤੋਂ ਜੀਅ ਚੁਰਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ: ਪ੍ਰਸ਼ਾਸਨ ਸਖ਼ਤ, ਹੋਵੇਗੀ ਸਿੱਧੀ FIR ਤੇ ਰੁਕੇਗੀ ਸੈਲਰੀ!
ਸੂਬਾ ਤੇ ਕੇਂਦਰ ਸਰਕਾਰ ਖਾਲੀ ਕਰਵਾਉਣ FCI ਦੇ ਗੁਦਾਮ, 500 ਰੁਪਏ ਪ੍ਰਤੀ ਕੁਇੰਟਲ ਪਿੱਛੇ ਸ਼ੈਲਰਾਂ ਨੂੰ ਦਿੱਤਾ ਜਾਵੇ ਬੋਨਸ
