ਕੇਰਲ ਦੀ ਪੰਚਾਇਤ ’ਚ ਸ਼ੁਰੂ ਹੋਈ ਵੱਖਰੀ ਪਹਿਲ, ਹੁਣ ਕੋਈ ਨਹੀਂ ਕਹੇਗਾ ‘ਸਰ’ ਜਾਂ ‘ਮੈਡਮ’
Thursday, Sep 02, 2021 - 05:45 PM (IST)
ਪਲੱਕੜ— ਉੱਤਰ ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਮਾਥੁਰ ਪਿੰਡ ਪੰਚਾਇਤ ਨੇ ਇਕ ਵੱਖਰੀ ਪਹਿਲ ਤਹਿਤ ਆਪਣੇ ਦਫ਼ਤਰ ਕੰਪਲੈਕਸ ’ਚ ‘ਸਰ’ ਜਾਂ ‘ਮੈਡਮ’ ਵਰਗੇ ਬਸਤੀਵਾਦੀ ਕਾਲ ਦੇ ਆਦਰ ਸੂਚਕ ਸ਼ਬਦਾਂ ਦੇ ਇਸਤੇਮਾਲ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਦਾ ਮਕਸਦ ਆਮ ਜਨਤਾ, ਜਨਤਕ ਨੁਮਾਇੰਦਿਆਂ ਅਤੇ ਨਗਰ ਬਾਡੀਜ਼ ਅਧਿਕਾਰੀਆਂ ਵਿਚਾਲੇ ‘ਅੰਤਰ ਨੂੰ ਭਰਨਾ’ ਹੈ ਅਤੇ ਇਕ-ਦੂਜੇ ਵਿਚਾਲੇ ਪਿਆਰ ਅਤੇ ਵਿਸ਼ਵਾਸ ਵਧਾਉਣਾ ਹੈ। ਇਸ ਦੇ ਨਾਲ ਹੀ ਮਾਥੁਰ ਇਸ ਤਰ੍ਹਾਂ ਦੀ ਸਲਾਮੀ ਦੇ ਇਸਤੇਮਾਲ ’ਤੇ ਰੋਕ ਲਾਉਣ ਵਾਲਾ ਦੇਸ਼ ਦਾ ਪਹਿਲਾ ਨਗਰ ਬਾਡੀਜ਼ ਬਣ ਗਿਆ ਹੈ। ਪੰਚਾਇਤ ਪਰੀਸ਼ਦ ਦੀ ਹਾਲ ਹੀ ਦੀ ਬੈਠਕ ਵਿਚ ਸਾਰੀਆਂ ਦੀ ਸਹਿਮਤੀ ਨਾਲ ਇਤਿਹਾਸਕ ਫ਼ੈਸਲਾ ਲਿਆ ਗਿਆ ਅਤੇ ਨਵੇਂ ਨਿਯਮ ਨੂੰ ਅਮਲ ’ਚ ਲਿਆਉਣਾ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਮਾਮਲਿਆਂ ’ਚ ਵੱਡਾ ਉਛਾਲ, 24 ਘੰਟਿਆਂ ’ਚ ਆਏ 47 ਹਜ਼ਾਰ ਤੋਂ ਵੱਧ ਕੇਸ
ਰਾਜਨੀਤਕ ਮਤਭੇਦਾਂ ਨੂੰ ਭੁੱਲ ਕੇ 16 ਮੈਂਬਰੀ ਕਾਂਗਰਸ ਸ਼ਾਸਿਤ ਪਿੰਡ ਵਿਚ ਮਾਕਪਾ ਦੇ 7 ਮੈਂਬਰਾਂ ਅਤੇ ਭਾਜਪਾ ਦੇ ਇਕ ਮੈਂਬਰ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਸ ਸਬੰਧ ਵਿਚ ਮਤਾ ਪਾਸ ਕੀਤਾ ਸੀ। ਮਾਥੁਰ ਪਿੰਡ ਪੰਚਾਇਤ ਦੇ ਉੱਪ ਪ੍ਰਧਾਨ ਪੀ. ਆਰ. ਪ੍ਰਸਾਦ ਨੇ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਪੰਚਾਇਤ ਦਫ਼ਤਰ ਆਉਣ ਵਾਲੇ ਆਮ ਲੋਕਾਂ ਅਤੇ ਜਨਤਕ ਨੁਮਾਇੰਦਿਆਂ ਤੇ ਅਧਿਕਾਰੀਆਂ ਵਿਚਾਲੇ ਅੰਤਰ ਨੂੰ ਭਰਨਾ ਹੈ।
ਇਹ ਵੀ ਪੜ੍ਹੋ : ਕਰਨਾਟਕ: ਚਾਮਰਾਜਨਗਰ ਜ਼ਿਲ੍ਹੇ ’ਚ ‘ਟੀਕਾ ਨਹੀਂ ਤਾਂ ਪੈਨਸ਼ਨ-ਰਾਸ਼ਨ ਨਹੀਂ’
ਪੰਚਾਇਤ ਮੈਂਬਰਾਂ ਦਾ ਇਹ ਵੀ ਮੰਨਣਾ ਸੀ ਕਿ ਇਹ ਸਨਮਾਨ ਸੂਚਕ ਸ਼ਬਦ ਬਸਤੀਵਾਦੀ ਕਾਲ ਦੇ ਅਵਸ਼ੇਸ਼ ਸਨ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਲੋਕ ਸਭ ਤੋਂ ਉੱਪਰ ਹਨ ਅਤੇ ਜਨਤਕ ਨੁਮਾਇੰਦੇ ਅਤੇ ਅਧਿਕਾਰੀ ਉਨ੍ਹਾਂ ਦੀ ਸੇਵਾ ਕਰਦੇ ਹਨ। ਉਨ੍ਹਾਂ ਨੂੰ ਆਪਣੇ ਲਈ ਕੁਝ ਕਰਾਉਣ ਲਈ ਸਾਨੂੰ ਕੋਈ ਬੇਨਤੀ ਕਰਨ ਦੀ ਲੋੜ ਨਹੀਂ ਹੈ ਪਰ ਉਹ ਸੇਵਾ ਦੀ ਮੰਗ ਕਰ ਸਕਦੇ ਹਨ ਕਿਉਂਕਿ ਇਹ ਉਨ੍ਹਾਂ ਦਾ ਅਧਿਕਾਰ ਹੈ। ਪੰਚਾਇਤ ਮੈਂਬਰਾਂ ਨੇ ਸਰਕਾਰੀ ਭਾਸ਼ਾ ਵਿਭਾਗ ਤੋਂ ‘ਸਰ’ ਅਤੇ ‘ਮੈਡਮ’ ਸ਼ਬਦਾਂ ਦਾ ਬਦਲ ਮੁਹੱਈਆ ਕਰਾਉਣ ਦੀ ਵੀ ਬੇਨਤੀ ਕੀਤੀ।