ਵਰਲਡ ਯੂਨੀਵਰਸਿਟੀ ਰੈਂਕਿੰਗ 2020: ਟਾਪ-300 ''ਚ ਭਾਰਤੀ ਯੂਨੀਵਰਸਿਟੀ ਦੀ ਫਿਸਲੀ ਰੈਂਕਿੰਗ

Wednesday, Sep 18, 2019 - 05:10 PM (IST)

ਵਰਲਡ ਯੂਨੀਵਰਸਿਟੀ ਰੈਂਕਿੰਗ 2020: ਟਾਪ-300 ''ਚ ਭਾਰਤੀ ਯੂਨੀਵਰਸਿਟੀ ਦੀ ਫਿਸਲੀ ਰੈਂਕਿੰਗ

ਨਵੀਂ ਦਿੱਲੀ—ਗਲੋਬਲੀ ਰੈਂਕਿੰਗ 2020 ਦੀ ਟਾਪ-300 'ਚ ਭਾਰਤ ਦੀ ਇੱਕ ਵੀ ਯੂਨੀਵਰਸਿਟੀ ਸ਼ਾਮਲ ਨਹੀਂ ਹੈ। ਸਾਲ 2012 ਤੋਂ ਬਾਅਦ ਪਹਿਲਾਂ ਅਜਿਹਾ ਮੌਕਾ ਹੈ, ਜਦੋਂ 'ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ' 'ਚ ਟਾਪ-300 ਦੀ ਲਿਸਟ 'ਚ ਭਾਰਤੀ ਯੂਨੀਵਰਸਿਟੀ ਬਾਹਰ ਹੋ ਗਈ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚਾਹੇ ਟਾਪ-300 'ਚ ਭਾਰਤੀ ਯੂਨੀਵਰਸਿਟੀ ਕੋਈ ਸਥਾਨ ਨਹੀਂ ਬਣਾ ਸਕੀ ਹੈ ਪਰ ਓਵਰ ਆਲ ਰੈਂਕਿੰਗ 'ਚ ਦੇਖਿਆ ਜਾਵੇ ਤਾਂ ਸਾਲ 2018 ਦੇ ਮੁਕਾਬਲੇ ਲਿਸਟ 'ਚ ਥਾਂ ਬਣਾਉਣ ਵਾਲੀ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ ਇਸ ਵਾਰ ਜ਼ਿਆਦਾ ਹੈ। ਸਾਲ 2018 'ਚ ਜਿੱਥੇ 49 ਸੰਸਥਾਵਾਂ ਨੂੰ ਇਸ ਲਿਸਟ 'ਚ ਸਥਾਨ ਮਿਲਿਆ ਸੀ, ਇਸ ਵਾਰ 56 ਨੇ ਥਾਂ ਬਣਾਈ ਹੈ। ਦੱਸ ਦੇਈਏ ਕਿ ਇਹ ਰੈਂਕਿੰਗ ਸਿੱਖਿਆ ਸੰਸਥਾਵਾਂ ਦੇ ਪ੍ਰਦਰਸ਼ਨ ਅਤੇ ਉਨ੍ਹਾਂ ਦੇ ਸਿੱਖਿਆ ਪੱਧਰ ਆਦਿ ਦੇ ਆਧਾਰ 'ਤੇ ਰੈਂਕਿੰਗ ਤੈਅ ਕੀਤੀ ਜਾਂਦੀ ਹੈ।

ਪਿਛਲੇ 4 ਸਾਲਾਂ ਤੋਂ ਯੂਨੀਵਰਸਿਟੀ ਆਫ ਆਕਸਫੋਰਡ, ਪਹਿਲੇ ਸਥਾਨ 'ਤੇ ਬਣੀ ਹੋਈ ਹੈ ਅਤੇ ਇਸ ਸਾਲ ਵੀ ਉਸ ਨੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਕੈਲੀਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ ਦੂਜੇ ਸਥਾਨ 'ਤੇ ਹੈ ਜਦਕਿ ਪਿਛਲੇ ਸਾਲ 5ਵੇਂ ਸਥਾਨ 'ਤੇ ਸੀ। ਇਸ ਲਿਸਟ 'ਚ ਯੂਨੀਵਰਸਿਟੀ ਆਫ ਕੈਬ੍ਰਿਜ ਨੂੰ ਤੀਸਰਾ ਸਥਾਨ ਮਿਲਿਆ ਹੈ।

ਭਾਰਤ ਦੀ ਯੂਨੀਵਰਸਿਟੀਜ਼ ਚਾਹੇ ਟਾਪ 300 'ਚ ਥਾਂ ਨਹੀਂ ਬਣਾ ਸਕੀ ਪਰ ਟਾਪ 500 'ਚ ਭਾਰਤ ਦੀ 6 ਯੂਨੀਵਰਸਿਟੀਜ਼ ਨੇ ਸਥਾਨ ਹਾਸਲ ਕੀਤਾ ਹੈ। ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਰੋਪੜ ਨੇ ਪਹਿਲੀ ਵਾਰ 'ਚ ਹੀ ਟਾਪ 350 'ਚ ਥਾਂ ਬਣਾਈ ਹੈ। ਆਈ. ਆਈ. ਟੀ. ਰੋਪੜ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੈਂਗਲੁਰੂ ਵੀ ਟਾਪ-500 'ਚ ਸ਼ਾਮਲ ਹੈ।


author

Iqbalkaur

Content Editor

Related News