ਮਹਾਰਾਸ਼ਟਰ 'ਚ ਅਜੇ ਨਹੀਂ ਬਣੇਗੀ ਕੋਈ ਸਰਕਾਰ, ਸੋਨੀਆ-ਪਵਾਰ ਦੀ ਮੁਲਾਕਾਤ ਬੇਨਤੀਜਾ
Monday, Nov 18, 2019 - 06:44 PM (IST)

ਨਵੀਂ ਦਿੱਲੀ — ਅਜਿਹਾ ਲੱਗਦਾ ਹੈ ਕਿ ਮਹਾਰਾਸ਼ਟਰ 'ਚ ਹਾਲੇ ਕੋਈ ਸਰਕਾਰ ਨਹੀਂ ਬਣਨ ਜਾ ਰਹੀ। ਸ਼ਿਵ ਸੇਨਾ, ਕਾਂਗਰਸ ਅਤੇ ਰਾਕਾਂਪਾ ਵਿਚਾਲੇ ਸਹਿਮਤੀ ਨਹੀਂ ਬਣ ਰਹੀ ਹੈ, ਜੇਕਰ ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਸੂਬੇ 'ਚ ਸਰਕਾਰ ਜਲਦ ਬਣਨ ਵਾਲੀ ਹੈ ਅਤੇ ਸਰਕਾਰ ਪੰਜ ਸਾਲ ਚਲੇਗੀ। ਸ਼ਿਵ ਸੇਨਾ ਨੇਤਾ ਸੰਜੇ ਰਾਉਤ ਨੇ ਕਿਹਾ ਸੀ ਕਿ ਮੁੱਖ ਮੰਤਰੀ ਸ਼ਿਵ ਸੇਨਾ ਦਾ ਹੋਵੇਗਾ। ਜੇਕਰ ਸ਼ਰਦ ਪਵਾਰ ਦੇ ਬਦਲੇ ਤੇਵਰ ਤੋਂ ਲੱਗਦਾ ਹੈ ਕਿ ਸਰਕਾਰ ਬਣਨ 'ਚ ਹਾਲੇ ਹੋਰ ਦੇਰੀ ਹੋ ਸਕਦੀ ਹੈ।
ਪਵਾਰ ਨੇ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਵਾਰ ਨੇ ਸੋਨੀਆ ਨਾਲ ਮੁਲਾਕਾਤ ਕਰ ਮਹਾਰਾਸ਼ਟਰ ਦੀ ਰਾਜਨੀਤਕ ਸਥਿਤੀ 'ਤੇ ਚਰਚਾ ਕੀਤੀ। ਕਾਂਗਰਸ ਬੁਲਾਰਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਇਸ ਮੁੱਦੇ 'ਤੇ ਕੁਝ ਹੋਰ ਸਮਾਂ ਚਾਹੁੰਦੀਆਂ ਹਨ। ਇਸ ਲਈ ਦੋਵਾਂ ਪਾਰਟੀਆਂ ਦੇ ਨੇਤਾ ਮੰਗਲਵਾਰ ਨੂੰ ਫਿਰ ਚਰਚਾ ਕਰਨਗੇ। ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਸ਼ਿਵ ਸੇਨਾ ਨੇਤਾ ਸੰਜੇ ਰਾਉਤ ਅੱਜ ਸ਼ਰਦ ਪਵਾਰ ਨਾਲ ਮੁਲਾਕਾਤ ਕਰ ਸਕਦੇ ਹਨ।