ਜੇਕਰ ਯੂਰਪੀ ਸੰਘ ਦੁੱਧ ਦੇ ਖੇਤਰ ਨੂੰ ਖੋਲ੍ਹਣ ''ਤੇ ਜ਼ੋਰ ਦਿੰਦਾ ਹੈ, ਤਾਂ ਕੋਈ ਸਮਝੌਤਾ ਨਹੀਂ ਹੋਵੇਗਾ: ਗੋਇਲ

Friday, Oct 25, 2024 - 06:53 PM (IST)

ਜੇਕਰ ਯੂਰਪੀ ਸੰਘ ਦੁੱਧ ਦੇ ਖੇਤਰ ਨੂੰ ਖੋਲ੍ਹਣ ''ਤੇ ਜ਼ੋਰ ਦਿੰਦਾ ਹੈ, ਤਾਂ ਕੋਈ ਸਮਝੌਤਾ ਨਹੀਂ ਹੋਵੇਗਾ: ਗੋਇਲ

ਨਵੀਂ ਦਿੱਲੀ (ਏਜੰਸੀ)- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤਾ ਵਾਰਤਾ ’ਚ ਤੇਜ਼ੀ ਲਿਆਉਣ ਲਈ ਆਪਸੀ ਸੰਵੇਦਨਸ਼ੀਲਤਾ ਨੂੰ ਸਮਝਣ ਅਤੇ ਉਸ ਦਾ ਸਨਮਾਨ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਜੇ ਯੂਰਪੀ ਯੂਨੀਅਨ ਦੁੱਧ ਖੇਤਰ ਨੂੰ ਖੋਲ੍ਹਣ ’ਤੇ ਜ਼ੋਰ ਦਿੰਦਾ ਹੈ ਤਾਂ ਕੋਈ ਸਮਝੌਤਾ ਨਹੀਂ ਹੋਵੇਗਾ।‘ਏਸ਼ੀਆ ਪੈਸੀਫਿਕ ਕਾਨਫਰੰਸ ਆਫ ਜਰਮਨ ਬਿਜ਼ਨੈੱਸ’ ਦੇ ਇੱਥੇ ਆਯੋਜਿਤ 18ਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਕਿਰਤ ਅਤੇ ਜਲਵਾਯੂ ਤਬਦੀਲੀ ਵਰਗੇ ‘ਬਾਹਰੀ’ ਮੁੱਦਿਆਂ ’ਤੇ ਅੰਤਰਰਾਸ਼ਟਰੀ ਮੰਚਾਂ ’ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪੱਖਾਂ ਨੂੰ ਇਕ-ਦੂਜੇ ਦੀ ਸੰਵੇਦਨਸ਼ੀਲਤਾ ਨੂੰ ਸਮਝਣਾ ਹੋਵੇਗਾ, ਸੁਣਨਾ ਹੋਵੇਗਾ ਅਤੇ ਉਸ ਦੀ ਸ਼ਲਾਘਾ ਕਰਨੀ ਹੋਵੇਗੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 4 ਭਾਰਤੀਆਂ ਨਾਲ ਵਾਪਰ ਗਿਆ ਭਾਣਾ

ਗੋਇਲ ਨੇ ਕਿਹਾ, ‘‘ਤੁਸੀਂ (ਈ. ਯੂ.) 27 ਦੇਸ਼ ਹੋ, ਜਿਨ੍ਹਾਂ ਦੀਆਂ ਵੱਖ-ਵੱਖ ਤਰਜੀਹਾਂ ਹਨ। ਭਾਰਤ ’ਚ 27 ਸੂਬੇ ਹਨ। ਹੋ ਸਕਦਾ ਹੈ ਕਿ ਮੈਂ ਇਕ ਸੂਬੇ ’ਚ ਸੇਬ ਉਗਾ ਰਿਹਾ ਹਾਂ, ਜੋ ਮੈਨੂੰ ਸੇਬ ਖੇਤਰ ਨੂੰ ਖੋਲ੍ਹਣ ਦੀ ਆਗਿਆ ਨਹੀਂ ਦਿੰਦਾ ਹੈ।’’ ਉਨ੍ਹਾਂ ਨਾਲ ਹੀ ਕਿਹਾ ਕਿ ਈ. ਯੂ. ਮੈਂਬਰ ਦੇਸ਼ਾਂ ਦੀ ਪ੍ਰਤੀ ਵਿਅਕਤੀ ਕਮਾਈ ਭਾਰਤੀ ਸੂਬਿਆਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਮੰਤਰੀ ਨੇ ਕਿਹਾ ਕਿ ਗੱਲਬਾਤ ਨੂੰ ਅੱਗੇ ਵਧਾਉਣ ਲਈ ਵਪਾਰ, ਨਿਵੇਸ਼ ਅਤੇ ਡੂੰਘੀ ਰਣਨੀਤਕ ਭਾਈਵਾਲੀ ਨੂੰ ਉਤਸ਼ਾਹ ਦੇਣ ’ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਗੋਇਲ ਨੇ ਕਿਹਾ, ‘‘ਜੇ ਅਸੀਂ ਇਨ੍ਹਾਂ ਗੱਲਾਂ ਦਾ ਸਨਮਾਨ ਕਰੀਏ ਤਾਂ ਐੱਫ. ਟੀ. ਏ. ਬੇਹੱਦ ਸਨਮਾਨਜਨਕ, ਚੰਗੇ ਤਰੀਕੇ ਨਾਲ ਹੋਰ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ; ਇਹ ਦੇਸ਼ ਦੇਵੇਗਾ 30,000 ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦਾ ਮੌਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News