ਜੰਮੂ-ਕਸ਼ਮੀਰ ਦੇ ਸਿੱਖ ਸੰਗਠਨ ਨੇ ਕਿਹਾ ਕਿ ਧਰਮ ਤਬਦੀਲੀ ਨਹੀਂ ਹੋਈ, ਸਿਆਸਤ ਨਾ ਕੀਤੀ ਜਾਵੇ

Friday, Jul 02, 2021 - 04:51 AM (IST)

ਨਵੀਂ ਦਿੱਲੀ - ਕਸ਼ਮੀਰ ਵਿਚ ਕਥਿਤ ਜਬਰਦਸਤੀ ਵਿਆਹ ਅਤੇ ਕੁਝ ਸਿੱਖ ਕੁੜੀਆਂ ਦੇ ਇਸਲਾਮ ਵਿਚ ਧਰਮ ਤਬਦੀਲੀ ਦੇ ਵਿਵਾਦ ਵਿਚਾਲੇ ਆਲ ਪਾਰਟੀਜ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਕਿ ਕੋਈ ਜਬਰਦਸਤੀ ਧਰਮ ਤਬਦੀਲੀ ਨਹੀਂ ਹੋਈ ਹੈ। ਕਮੇਟੀ ਨੇ ਮੰਗ ਕੀਤੀ ਹੈ ਜੰਮੂ-ਕਸ਼ਮੀਰ ਵਿਚ ਅੰਤਰਜਾਤੀ ਵਿਆਹ ਐਕਟ ਅਤੇ ਧਰਮ ਤਬਦੀਲੀ ਵਿਰੋਧੀ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਇਕ ਵਾਰ ਜਦੋਂ ਇਹ ਕਾਨੂੰਨ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਇਕ ਵਾਰ ਜਦੋਂ ਇਹ ਕਾਨੂੰਨ ਅਮਲ ਵਿਚ ਆ ਜਾਏ ਅੰਤਰਜਾਤੀ ਵਿਆਹ ਅਤੇ ਧਰਮ ਤਬਦੀਲੀ ਆਪਣੇ-ਆਪ ਖਤਮ ਹੋ ਜਾਏਗੀ।

ਇਹ ਵੀ ਪੜ੍ਹੋ- ਇਮਰਾਨ ਖਾਨ ਦੀ ਜ਼ੁਬਾਨ 'ਤੇ ਆਇਆ ਸੱਚ, ਕਿਹਾ- ਢਿੱਡ ਭਰ ਖਾਣਾ ਪਾਕਿਸਤਾਨ ਲਈ ਸਭ ਤੋਂ ਵੱਡੀ ਚੁਣੌਤੀ

ਉਨ੍ਹਾਂ ਨੇ ਕਿਹਾ ਕਿ ਜਬਰ ਧਰਮ ਤਬਦੀਲੀ ਅਤੇ ਵਿਆਹ ਇਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਅਸੀਂ ਇਸਨੂੰ ਕੋਈ ਰੰਗ ਨਹੀਂ ਦੇਣਾ ਚਾਹੁੰਦੇ। ਕਸ਼ਮੀਰ ਇਕ ਬਹੁਤ ਹੀ ਸੰਵੇਦਨਸ਼ੀਲ ਥਾਂ ਹੈ। ਸਿੱਖ ਅਤੇ ਮੁਸਲਮਾਨ ਏਕਤਾ ਵਿਚ ਰਹਿ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਫਿਰਕਾਪ੍ਰਸਤ ਸਦਭਾਵਨਾ ਅਤੇ ਭਾਈਚਾਰਾ ਬਣਿਆ ਰਹੇ। ਸਿੱਖ ਸਮੂਹਾਂ ਨੇ ਦੋਸ਼ ਲਗਾਇਆ ਹੈ ਕਿ ਘੱਟ ਤੋਂ ਘੱਟ ਦੋ ਸਿੱਖ ਕੁੜੀਆਂ ਦੀ ਮੁਸਲਿਮ ਨੌਜਵਾਨਾਂ ਨਾਲ ਜਬਰਦਸਤੀ ਵਿਆਹ ਕੀਤਾ ਗਿਆ ਅਤੇ ਉਨ੍ਹਾਂ ਦੀ ਧਰਮ ਤਬਦੀਲੀ ਕੀਤੀ ਗਈ।

ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਉਲਟ ਏ. ਪੀ. ਐੱਸ. ਸੀ. ਪੀ. ਪ੍ਰਮੁੱਖ ਨੇ ਕਸ਼ਮੀਰ ਵਿਚ ਜਬਰਦਸਤੀ ਧਰਮ ਤਬਦੀਲੀ ਤੋਂ ਨਾਂਹ ਕੀਤੀ। ਉਨ੍ਹਾਂ ਨੇ ਕਿਹਾ ਕਿ ਇਥੇ ਕੋਈ ਜ਼ਬਰਦਸਤੀ ਧਰਮ ਤਬਦੀਲੀ ਨਹੀਂ ਹੋਈ ਹੈ। ਸਾਨੂੰ ਇਸਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੀਦਾ ਹੈ ਅਤੇ ਨਾ ਹੀ ਚਾਹੁੰਦੇ ਹਾਂ ਕਿ ਕਸ਼ਮੀਰ ਦੇ ਹਾਲਾਤ ਵਿਗੜਨ। ਰੈਨਾ ਨੇ ਕਿਹਾ ਕਿ ਅਸੀਂ ਸਿਆਸਤ ਵਿਚ ਗੱਲ ਨਹੀਂ ਕਰਨਾ ਚਾਹੁੰਦੇ ਹਾਂ। ਉਹ ਚਾਹੁੰਦੇ ਸਨ ਕਿ ਦਿੱਲੀ, ਪੰਜਾਬ ਅਤੇ ਯੂ. ਪੀ. ਦੀ ਲੜਾਈ ਕਸ਼ਮੀਰ ਵਿਚ ਹੋਵੇ।

ਇਹ ਵੀ ਪੜ੍ਹੋ-  ਰੇਲਵੇ ਨੇ ਅੱਜ ਤੋਂ ਸ਼ੁਰੂ ਕੀਤੀਆਂ 50 ਜੋੜੀ ਟਰੇਨਾਂ, ਇੱਥੇ ਵੇਖੋ ਲਿਸਟ

ਰੈਨਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ, ਜੰਮੂ-ਕਸ਼ਮੀਰ ਦੇ ਨੇਕ ਸਿਆਸੀ ਪਰਿਵਾਰਾਂ ਦੇ ਮੈਂਂਬਰਾਂ ਨੇ ਅੰਤਰਜਾਤੀ ਵਿਆਹ ਕੀਤਾ ਹੈ, ਪਰ ਕਿਸੇ ਨੇ ਉਨ੍ਹਾਂ ’ਤੇ ਉਂਗਲੀ ਨਹੀਂ ਚੁੱਕੀ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਇਕ ਆਮ (ਸਾਧਾਰਣ) ਪਰਿਵਾਰ ਵਿਚ ਅਜਿਹੀ ਘਟਨਾ ਹੁੰਦੀ ਹੈ, ਤਾਂ ਇਸ ਮੁੱਦੇ ਨੂੰ ਵਧਾ-ਚੜ੍ਹਾਕੇ ਪੇਸ਼ ਕੀਤਾ ਜਾਂਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News