RTI ''ਚ ਖੁਲਾਸਾ : 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਅਜੇ ਤੱਕ ਇਕ ਵੀ ‘ਆਈ ਬੈਂਕ’ ਨਹੀਂ

Tuesday, Oct 04, 2022 - 06:01 PM (IST)

RTI ''ਚ ਖੁਲਾਸਾ : 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਅਜੇ ਤੱਕ ਇਕ ਵੀ ‘ਆਈ ਬੈਂਕ’ ਨਹੀਂ

ਨਵੀਂ ਦਿੱਲੀ (ਭਾਸ਼ਾ)- ਗੋਆ ਅਤੇ ਜੰਮੂ-ਕਸ਼ਮੀਰ ਸਮੇਤ 11 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅਜੇ ਤੱਕ ਅੱਖਾਂ ਦਾ ਕੋਈ ਬੈਂਕ ਨਹੀਂ ਹੈ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਤੋਂ ਮਿਲੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਘੱਟ ‘ਆਈ ਬੈਂਕ’ ਹੋਣ ਕਾਰਨ ਉਦੇਸ਼ ਦੀ ਪੂਰਤੀ ਨਹੀਂ ਹੁੰਦੀ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਅੱਖਾਂ ਦਾਨ ਕਰਨ ਵਾਲਿਆਂ ਦੀ ਮੰਗ ਵਧੀ ਹੈ। ਮੱਧ ਪ੍ਰਦੇਸ਼ ਦੇ ਇਕ ਸਮਾਜਿਕ ਕਾਰਕੁਨ ਵਲੋਂ ਦਾਇਰ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਅਰਜ਼ੀ ’ਤੇ ਪ੍ਰਾਪਤ ਜਵਾਬ ਅਨੁਸਾਰ ਇਸ ਸਮੇਂ ਦੇਸ਼ 'ਚ ਕੁੱਲ 320 ਅੱਖਾਂ ਦੇ ਬੈਂਕ ਹਨ।

ਇਸ ਵਿਚ ਕਿਹਾ ਗਿਆ ਹੈ ਕਿ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ, ਅਰੁਣਾਚਲ ਪ੍ਰਦੇਸ਼, ਦਾਦਰਾ ਅਤੇ ਨਾਗਰ ਹਵੇਲੀ, ਦਮਨ ਅਤੇ ਦੀਵ, ਗੋਆ, ਜੰਮੂ ਕਸ਼ਮੀਰ, ਲਕਸ਼ਦੀਪ, ਮਨੀਪੁਰ, ਮੇਘਾਲਿਆ, ਨਾਗਾਲੈਂਡ ਅਤੇ ਸਿੱਕਮ ਵਿਚ ਅੱਖਾਂ ਦਾ ਕੋਈ ਬੈਂਕ ਨਹੀਂ ਹੈ। ਭਾਰਤ 'ਚ ਉਂਝ ਕਹਿਣ ਨੂੰ ਕੁੱਲ 750 ਅੱਖਾਂ ਦੇ ਬੈਂਕ ਹਨ ਪਰ ਇਨ੍ਹਾਂ 'ਚੋਂ ਕੁਝ ਹੀ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਅੰਕੜਿਆਂ ਅਨੁਸਾਰ ਤ੍ਰਿਪੁਰਾ, ਉੱਤਰਾਖੰਡ ਅਤੇ ਮਿਜ਼ੋਰਮ 'ਚ ਸਿਰ਼ਫ ਇਕ ਹੀ 'ਆਈ ਬੈਂਕ' (ਅੱਖਾਂ ਦਾ ਬੈਂਕ) ਹੈ। ਮਹਾਰਾਸ਼ਟਰ 'ਚ ਸਭ ਤੋਂ ਵੱਧ 77 ਅੱਖਾਂ ਦੇ ਬੈਂਕ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ 'ਚ 41, ਕਰਨਾਟਕ 'ਚ 32 ਅਤੇ ਗੁਜਰਾਤ 'ਚ 25 ਅੱਖਾਂ ਦੇ ਬੈਂਕ ਹਨ।


author

DIsha

Content Editor

Related News