ਲੋਕ ਸਭਾ 'ਚ ਡਿੱਗਾ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ, PM ਮੋਦੀ ਨੇ ਕਿਹਾ- 2028 'ਚ ਚੰਗੀ ਤਿਆਰੀ ਦੇ ਨਾਲ ਆਉਣਾ

Thursday, Aug 10, 2023 - 08:30 PM (IST)

ਲੋਕ ਸਭਾ 'ਚ ਡਿੱਗਾ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ, PM ਮੋਦੀ ਨੇ ਕਿਹਾ- 2028 'ਚ ਚੰਗੀ ਤਿਆਰੀ ਦੇ ਨਾਲ ਆਉਣਾ

ਨੈਸ਼ਨਲ ਡੈਸਕ : ਵਿਰੋਧੀ ਗਠਜੋੜ 'ਇੰਡੀਆ' ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਬੇਭਰੋਸਗੀ ਮਤਾ ਵੀਰਵਾਰ (10 ਅਗਸਤ) ਨੂੰ ਲੋਕ ਸਭਾ 'ਚ ਡਿੱਗ ਗਿਆ। ਅਵਿਸ਼ਵਾਸ ਪ੍ਰਸਤਾਵ ਨੂੰ ਜ਼ੁਬਾਨੀ ਵੋਟ ਨਾਲ ਹਰਾਇਆ ਗਿਆ ਕਿਉਂਕਿ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਵਾਕਆਊਟ ਕਰ ਦਿੱਤਾ ਸੀ। ਅਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਦਾ ਜਵਾਬ ਦਿੰਦਿਆਂ ਪੀਐੱਮ ਮੋਦੀ ਨੇ ਕਿਹਾ, 'ਸਾਲ 2018 'ਚ ਸਦਨ ਦੇ ਨੇਤਾ ਦੇ ਰੂਪ 'ਚ ਮੈਂ ਉਨ੍ਹਾਂ ਨੂੰ 2023 'ਚ ਅਵਿਸ਼ਵਾਸ ਪ੍ਰਸਤਾਵ ਲਿਆਉਣ ਦਾ ਕੰਮ ਸੌਂਪਿਆ ਸੀ। ਹੁਣ ਮੈਂ ਉਨ੍ਹਾਂ ਨੂੰ 2028 ਵਿੱਚ ਲਿਆਉਣ ਦਾ ਕੰਮ ਦੇ ਰਿਹਾ ਹਾਂ ਪਰ ਘੱਟੋ-ਘੱਟ ਥੋੜ੍ਹੀ ਤਿਆਰੀ ਕਰਕੇ ਆਉਣ ਤਾਂ ਜੋ ਜਨਤਾ ਨੂੰ ਇਹ ਮਹਿਸੂਸ ਹੋਵੇ ਕਿ ਘੱਟੋ-ਘੱਟ ਉਹ ਵਿਰੋਧ ਦੇ ਲਾਇਕ ਹੈ।

ਇਹ ਵੀ ਪੜ੍ਹੋ : ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਲੋਕ ਸਭਾ ਤੋਂ ਸਸਪੈਂਡ, PM ਮੋਦੀ 'ਤੇ ਕੀਤੀ ਸੀ ਵਿਵਾਦਿਤ ਟਿੱਪਣੀ

NDA ਤੇ ਭਾਜਪਾ ਨੂੰ ਮਿਲੀਆਂ ਵੱਧ ਸੀਟਾਂ

ਵਿਰੋਧੀ ਧਿਰ ਦੇ ਪਿਛਲੇ ਅਵਿਸ਼ਵਾਸ ਪ੍ਰਸਤਾਵ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ, ''2018 'ਚ ਮੈਂ ਕਿਹਾ ਸੀ ਕਿ ਇਹ ਬੇਭਰੋਸਗੀ ਮਤਾ ਸਾਡੀ ਸਰਕਾਰ ਦਾ ਫਲੋਰ ਟੈਸਟ ਨਹੀਂ ਹੈ, ਸਗੋਂ ਉਨ੍ਹਾਂ (ਵਿਰੋਧੀ) ਦਾ ਇਮਤਿਹਾਨ ਹੈ। ਜਦੋਂ ਪੋਲਿੰਗ ਹੋਈ ਤਾਂ ਉਹ ਓਨੀਆਂ ਵੋਟਾਂ ਇਕੱਠੀਆਂ ਨਹੀਂ ਕਰ ਸਕੇ, ਜਿੰਨੀਆਂ ਵਿਰੋਧੀ ਧਿਰਾਂ ਨੇ ਕੀਤੀਆਂ ਸਨ। ਐੱਨਡੀਏ ਨੂੰ ਵੀ ਜ਼ਿਆਦਾ ਸੀਟਾਂ ਮਿਲੀਆਂ ਹਨ ਅਤੇ ਭਾਜਪਾ ਨੂੰ ਵੀ ਵੱਧ ਸੀਟਾਂ ਮਿਲੀਆਂ ਹਨ।'' ਪ੍ਰਧਾਨ ਮੰਤਰੀ ਨੇ ਕਿਹਾ, ''ਇਕ ਤਰ੍ਹਾਂ ਨਾਲ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸਾਡੇ ਲਈ ਸ਼ੁੱਭ ਹੈ। ਤੁਸੀਂ ਇਹ ਤੈਅ ਕਰ ਲਿਆ ਹੈ ਕਿ ਭਾਜਪਾ ਤੇ ਐੱਨਡੀਏ ਸਾਰੇ ਪੁਰਾਣੇ ਰਿਕਾਰਡ ਤੋੜ ਕੇ ਮੁੜ ਵਾਪਸ ਆਵੇ।''

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News