ਏਅਰ ਇੰਡੀਆ ਐਕਸਪ੍ਰੈਸ ਜਹਾਜ਼ ''ਚ ਨਹੀਂ ਮਿਲਿਆ ਕੋਈ ਬੰਬ : ਸਿੰਗਾਪੁਰ ਪੁਲਸ
Wednesday, Oct 16, 2024 - 06:14 PM (IST)
ਸਿੰਗਾਪੁਰ (ਭਾਸ਼ਾ)- ਬੰਬ ਦੀ ਧਮਕੀ ਦੇ ਵਿਚਕਾਰ ਜਾਂਚ ਦੌਰਾਨ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਵਿਚ ਕੋਈ ਬੰਬ ਨਹੀਂ ਮਿਲਿਆ। ਜਹਾਜ਼ ਆਪਣੇ ਨਿਰਧਾਰਿਤ ਸਮੇਂ ਤੋਂ ਇਕ ਘੰਟੇ ਬਾਅਦ ਸਿੰਗਾਪੁਰ ਵਿਚ ਉਤਰਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਭਾਰਤੀ ਸ਼ਹਿਰ ਮਦੁਰਾਈ ਤੋਂ ਕਿਫਾਇਤੀ ਏਅਰਲਾਈਨ ਦੇ ਜਹਾਜ਼ ਦੀ ਚਾਂਗੀ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਪੂਰੀ ਕਰਨ ਤੋਂ ਬਾਅਦ ਉਸ ਨੂੰ ਕੋਈ ਬੰਬ ਨਹੀਂ ਮਿਲਿਆ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ
ਏਅਰਲਾਈਨ ਨੂੰ ਈ-ਮੇਲ ਰਾਹੀਂ ਮੰਗਲਵਾਰ ਰਾਤ 8:50 ਵਜੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਉਤਰਨ ਵਾਲੀ ਫਲਾਈਟ AXB684 ਵਿਚ ਬੰਬ ਹੋਣ ਬਾਰੇ ਸੂਚਨਾ ਮਿਲੀ। ਰੀਪਬਲਿਕ ਆਫ ਸਿੰਗਾਪੁਰ ਏਅਰ ਫੋਰਸ (ਆਰ.ਐੱਸ.ਏ.ਐੱਫ) ਦੇ 2 ਐੱਫ-15 ਲੜਾਕੂ ਜਹਾਜ਼ਾਂ ਦੀ ਸੁਰੱਖਿਆ ਵਿਚ ਇਹ ਜਹਾਜ਼ ਰਾਤ 10.04 ਵਜੇ ਹੇਠਾਂ ਉਤਰਿਆ। 'ਦਿ ਸਟਰੇਟ ਟਾਈਮਜ਼' ਦੀ ਰਿਪੋਰਟ ਮੁਤਾਬਕ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8.25 ਵਜੇ ਬੰਬ ਦੀ ਧਮਕੀ ਬਾਰੇ ਸੂਚਨਾ ਮਿਲੀ ਅਤੇ ਜਹਾਜ਼ ਦੇ ਉਤਰਨ ਤੋਂ ਬਾਅਦ ਉਨ੍ਹਾਂ ਨੇ ਜਾਂਚ ਪੂਰੀ ਕਰ ਲਈ।
ਇਹ ਵੀ ਪੜ੍ਹੋ: ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ
ਪੁਲਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਜਾਣਬੁੱਝ ਕੇ ਲੋਕਾਂ ਵਿੱਚ ਡਰ ਪੈਦਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਡਾਨਾਂ 'ਤੇ ਨਜ਼ਰ ਰੱਖਣ ਵਾਲੇ 'Flightradar24' ਨੇ ਦਿਖਾਇਆ ਕਿ ਜਹਾਜ਼ ਲੈਂਡਿੰਗ ਤੋਂ ਪਹਿਲਾਂ ਲਗਭਗ ਇਕ ਘੰਟਾ ਸਿੰਗਾਪੁਰ ਦੇ ਪੂਰਬੀ ਖੇਤਰ ਵਿਚ ਚੱਕਰ ਲਗਾਉਂਦਾ ਰਿਹਾ। ਰੱਖਿਆ ਮੰਤਰੀ ਐਨਜੀ ਏਂਗ ਹੇਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, "ਸਾਡੇ RSAF ਦੇ ਦੋ F-15SG ਜਹਾਜ਼ਾਂ ਨੇ ਜਹਾਜ਼ ਨੂੰ ਆਬਾਦੀ ਵਾਲੇ ਖੇਤਰ ਤੋਂ ਦੂਰ ਲਿਜਾ ਕੇ ਸੁਰੱਖਿਅਤ ਰੂਪ ਨਾਲ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਅੱਜ ਰਾਤ ਲਗਭਗ 10.04 ਵਜੇ ਉਤਾਰਿਆ। ਸਾਡੇ ਜ਼ਮੀਨੀ-ਅਧਾਰਤ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਵਿਸਫੋਟਕ ਹਥਿਆਰਾਂ ਦੇ ਨਿਪਟਾਰੇ ਦੀਆਂ ਟੀਮਾਂ ਨੂੰ ਵੀ ਸਰਗਰਮ ਕੀਤਾ ਗਿਆ ਸੀ।" ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਲੈਂਡ ਹੁੰਦੇ ਹੀ ਜਾਂਚ ਦੀ ਜ਼ਿੰਮੇਵਾਰੀ ਏਅਰਪੋਰਟ ਪੁਲਸ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ: ਭਾਰਤ, ਬ੍ਰਿਟੇਨ ਵਿਚਾਲੇ FTA 'ਤੇ ਅਗਲੇ ਦੌਰ ਦੀ ਗੱਲਬਾਤ ਨਵੰਬਰ 'ਚ ਹੋਣ ਦੀ ਸੰਭਾਵਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8