ਮਰੀਜ਼ਾਂ 'ਚ ਰੈਮਡੇਸਿਵੀਰ ਦਵਾਈ ਦਾ ਕੋਈ ਲਾਭ ਨਹੀਂ ਦਿਖਿਆ : ICMR

Friday, Oct 16, 2020 - 11:19 PM (IST)

ਮਰੀਜ਼ਾਂ 'ਚ ਰੈਮਡੇਸਿਵੀਰ ਦਵਾਈ ਦਾ ਕੋਈ ਲਾਭ ਨਹੀਂ ਦਿਖਿਆ : ICMR

ਨਵੀਂ ਦਿੱਲੀ - ਵਿਸ਼ਵ ਸਿਹਤ ਸੰਗਠਨ ਦੇ ਸਰਪ੍ਰਸਤੀ ਹੇਠ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਕਾਬੂ ਦੇ ਰੂਪ 'ਚ ਚਰਚਿਤ ਦਵਾਈਆਂ ਰੈਮਡਿਸਵਰ, ਇੰਟਰਫੇਰਾਨ, ਬੀ1ਏ, ਲੋਪਿਨਵਿਰ/ ਰਿਤੋਨਵਿਰ ਅਤੇ ਹਾਈਡ੍ਰੋਕਸੀਕਲੋਰੋਕਵੀਨ 'ਤੇ ਸਾਲਿਡੈਰਿਟੀ ਥੈਰੇਪਿਊਟਿਕਸ ਪ੍ਰੀਖਣ ਆਯੋਜਿਤ ਕੀਤੀ ਗਈ। ਪ੍ਰੀਖਣ 'ਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਵੀ ਸਰਗਰਮ ਭਾਗੀਦਾਰ ਹੈ। ਅੰਤਰਿਮ ਵਿਸ਼ਲੇਸ਼ਣ 'ਚ ਪਾਇਆ ਗਿਆ ਕਿ ਕੋਰੋਨਾ ਪੀੜਤ ਮਰੀਜ਼ਾਂ ਦੇ ਕਿਸੇ ਸਮੂਹ 'ਚ ਰੈਮਡੇਸਿਵੀਰ ਦਵਾਈ ਦਾ ਕੋਈ ਲਾਭ ਨਹੀਂ ਦਿਖਿਆ।

ਜ਼ਿਕਰਯੋਗ ਹੈ ਕਿ ਹਾਇਡ੍ਰੋਕਲੋਰੋਕਵੀਨ ਅਤੇ ਰੈਮਡੇਸਿਵੀਰ ਨੂੰ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ 'ਚ ਅਚੂਕ ਦੱਸਿਆ ਗਿਆ ਸੀ ਪਰ ਸੰਜੀਵਨੀ ਕਰਾਰ ਦਿੱਤੇ ਗਏ ਇੱਕ-ਇੱਕ ਕਰਕੇ ਸਾਰੀਆਂ ਦਵਾਈਆਂ ਬੇਅਸਰ ਸਾਬਤ ਹੋਈਆਂ। ਇਨ੍ਹਾਂ 'ਚ ਹਾਇਡ੍ਰੋਕਲੋਰੋਕਵੀਨ, ਰੈਮਡੇਸਿਵੀਰ ਅਤੇ ਡੈਕਸਾਮੇਥਾਸੋਨ ਦਾ ਨਾਮ ਲਿਆ ਜਾ ਸਕਦਾ ਹੈ। ਮਲੇਰੀਆ ਰੋਕੂ ਦਵਾਈ ਹਾਇਡ੍ਰੋਕਲੋਰੋਕਵੀਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨਾਂ ਨੂੰ ਕੌਣ ਭੁੱਲ ਸਕਦਾ ਹੈ।

 ਇਸੇ ਤਰ੍ਹਾਂ ਪਲਾਜ਼ਮਾ ਥੈਰੇਪੀ ਨੂੰ ਗੇਮਚੇਂਜਰ ਕਿਹਾ ਗਿਆ ਅਤੇ 100 ਫ਼ੀਸਦੀ ਇਲਾਜ ਦਾ ਦਾਅਵਾ ਕੀਤਾ, ਪਰ ਪਲਾਜ਼ਮਾ ਥੈਰੇਪੀ ਵੀ ਕੋਰੋਨਾ ਦੇ ਇਲਾਜ 'ਚ ਬੇਅਸਰ ਸਾਬਤ ਹੋਇਆ। ਪਲਾਜ਼ਮਾ ਥੈਰੇਪੀ 'ਚ ਕੋਰੋਨਾ ਨਾਲ ਠੀਕ ਹੋ ਚੁੱਕੇ ਇੱਕ ਵਿਅਕਤੀ ਦੇ ਸਰੀਰ ਤੋਂ ਕੱਢੇ ਗਏ ਖੂਨ ਤੋਂ ਹੋਰ ਚਾਰ ਹੋਰ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ, ਜੋ ਉਭਰ ਚੁੱਕੇ ਮਰੀਜ਼ਾਂ ਦੇ ਖੂਨ 'ਚ ਵਿਕਸਿਤ ਐਂਟੀਬਾਡੀਜ ਨੂੰ ਪੀੜਤ ਵਿਅਕਤੀ ਦੇ ਸਰੀਰ 'ਚ ਚੜ੍ਹਾਇਆ ਜਾਂਦਾ ਹੈ। ਸੱਚਾਈ ਇਹ ਹੈ ਕਿ ਅੱਜ ਵੀ ਕੋਰੋਨਾ ਤੋਂ ਬਚਾਅ 'ਚ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਜ਼ਿਆਦਾ ਪ੍ਰਭਾਵੀ ਕਦਮ ਬਣੇ ਹੋਏ ਹਨ ।
 


author

Inder Prajapati

Content Editor

Related News