ਵਿਧਾਨ ਸਭਾ ''ਚ ਨਿਤੀਸ਼ ਨੇ ਜਿੱਤੀ ਭਰੋਸੇ ਦੀ ਵੋਟ, 131 ਵੋਟਾਂ ਮਿਲੀਆਂ

Friday, Jul 28, 2017 - 01:31 PM (IST)

ਵਿਧਾਨ ਸਭਾ ''ਚ ਨਿਤੀਸ਼ ਨੇ ਜਿੱਤੀ ਭਰੋਸੇ ਦੀ ਵੋਟ, 131 ਵੋਟਾਂ ਮਿਲੀਆਂ

ਪਟਨਾ— ਬਿਹਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਬਿਹਾਰ ਵਿਧਾਨ ਸਭਾ 'ਚ ਬਹੁਮਤ ਜਿੱਤ ਲਿਆ। ਨਿਤੀਸ਼ ਦੇ ਪੱਖ 'ਚ 131 ਵੋਟ ਪਏ, ਜਦੋਂ ਕਿ 108 ਵੋਟ ਉਨ੍ਹਾਂ ਦੇ ਵਿਰੋਧ 'ਚ ਪਏ। ਨਿਤੀਸ਼ ਨੇ ਹੰਗਾਮੇ ਦਰਮਿਆਨ ਪਹਿਲਾਂ ਆਪਣਾ ਭਰੋਸੇ ਦੀ ਵੋਟ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਗਈ। ਰਾਜਦ ਵਿਧਾਇਕ ਲਗਾਤਾਰ ਵਿਧਾਨ ਸਭਾ 'ਚ ਹੰਗਾਮਾ ਕਰਦੇ ਰਹੇ। ਵਿਧਾਨ ਸਭਾ 'ਚ ਨਿਤੀਸ਼ ਤੋਂ ਇਲਾਵਾ ਸੁਸ਼ੀਲ ਮੋਦੀ ਵੀ ਮੌਜੂਦ ਰਹੇ। ਉੱਥੇ ਹੀ ਇਸ ਦੌਰਾਨ ਤੇਜਸਵੀ ਯਾਦਵ ਨੂੰ ਵਿਰੋਧੀ ਨੇਤਾ ਐਲਾਨ ਕੀਤਾ ਗਿਆ ਹੈ।
243 ਮੈਂਬਰੀ ਵਿਧਾਨ ਸਭਾ 'ਚ ਨਿਤੀਸ਼ ਸਰਕਾਰ ਨੂੰ ਬਹੁਮਤ ਲਈ 122 ਮੈਂਬਰਾਂ ਦੇ ਸਮਰਥਨ ਦੀ ਲੋੜ ਸੀ, ਜਦੋਂ ਕਿ ਉਨ੍ਹਾਂ ਨੂੰ 131 ਵੋਟ ਮਿਲੇ। ਹਾਲਾਂਕਿ ਨਿਤੀਸ਼ ਕੁਮਾਰ ਨੇ 132 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ।
ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਮੈਂ ਇਸ ਪ੍ਰਸਤਾਵ ਦੇ ਵਿਰੋਧ 'ਚ ਖੜ੍ਹਾ ਹਾਂ। ਸਾਨੂੰ ਭਾਜਪਾ ਦੇ ਖਿਲਾਫ ਵੋਟ ਮਿਲਿਆ ਸੀ, ਉਹ ਸਭ ਪਹਿਲਾਂ ਤੋਂ ਤਿਆਰ ਯੋਜਨਾ ਸੀ। ਇਹ ਇਕ ਤਰ੍ਹਾਂ ਨਾਲ ਲੋਕਤੰਤਰ ਦਾ ਕਤਲ ਹੈ, ਭਾਜਪਾ ਦੇ ਕਈ ਮੰਤਰੀ ਹਨ, ਜਿਨ੍ਹਾਂ 'ਤੇ ਦੋਸ਼ ਹਨ, ਨਿਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ 'ਤੇ ਵੀ ਦੋਸ਼ ਹਨ। ਦੂਜੇ ਪਾਸੇ ਬਿਹਾਰ 'ਚ ਜੇ.ਡੀ.ਯੂ.- ਭਾਜਪਾ ਸਰਕਾਰ ਦੇ ਵਿਰੁੱਧ ਰਾਜਦ ਦੀ ਪਟੀਸ਼ਨ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ। ਇਸ ਨੂੰ ਲੈ ਕੇ ਸੁਣਵਾਈ ਸੋਮਵਾਰ ਨੂੰ ਹੋਵੇਗੀ।


Related News