ਨਿਤੀਸ਼ ਕੁਮਾਰ ਕੇਂਦਰ ਤੋਂ ਬਿਹਾਰ ਲਈ ਠੋਸ ਲਾਭ ਨਹੀਂ ਲੈ ਸਕੇ : ਪ੍ਰਸ਼ਾਂਤ ਕਿਸ਼ੋਰ
Monday, Aug 05, 2024 - 12:54 AM (IST)

ਪਟਨਾ,(ਭਾਸ਼ਾ)- ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਕੇਂਦਰ ਸਰਕਾਰ ਤੋਂ ਸੂਬੇ ਲਈ ਠੋਸ ਲਾਭ ਯਕੀਨੀ ਬਣਾਉਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ ਹੈ। ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਕਿਹਾ ਕਿ ਕੇਂਦਰ ’ਚ ਸੱਤਾ ਬਰਕਰਾਰ ਰੱਖਣ ਲਈ ਭਾਰਤੀ ਜਨਤਾ ਪਾਰਟੀ ਦੇ ਨਿਤੀਸ਼ ਕੁਮਾਰ 'ਤੇ ਨਿਰਭਰ ਹੋਣ ਦੇ ਬਾਵਜੂਦ ਉਹ ਸੂਬੇ ਲਈ ਠੋਸ ਲਾਭ ਲੈਣ ’ਚ ਅਸਫਲ ਰਹੇ ਹਨ।
ਪ੍ਰਸ਼ਾਂਤ ਕਿਸ਼ੋਰ ਨੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸੂਬੇ ਨੂੰ ਉਦਯੋਗਿਕ ਪੱਖੋਂ ਵਿਕਸਿਤ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਦੀ ਬਜਾਏ ਉਹ ਕੇਂਦਰੀ ਮੰਤਰੀ ਮੰਡਲ ਵਿਚ ਆਪਣੀ ਪਾਰਟੀ ਲਈ ਵਧੀਆ ਹਿੱਸਾ ਲੈਣ ਦੀ ਚਿੰਤਾ ਕਰਨ ਤੇ ਸੂਬਾ ਪੱਧਰ 'ਤੇ ਵਿਰੋਧੀਆਂ ਤੋਂ ਬਦਲਾ ਲੈਣ ਲਈ ਭਾਜਪਾ ਦੀ ਵਰਤੋਂ ਕਰ ਰਹੇ ਹਨ।