ਬਿਹਾਰ ''ਚ ਸਿਆਸੀ ਭੂਚਾਲ! ਭਾਜਪਾ ਨਾਲ ਸਰਕਾਰ ਬਣਾ ਸਕਦੇ ਹਨ ਨਿਤੀਸ਼ ਕੁਮਾਰ

Friday, Jan 26, 2024 - 01:47 PM (IST)

ਬਿਹਾਰ ''ਚ ਸਿਆਸੀ ਭੂਚਾਲ! ਭਾਜਪਾ ਨਾਲ ਸਰਕਾਰ ਬਣਾ ਸਕਦੇ ਹਨ ਨਿਤੀਸ਼ ਕੁਮਾਰ

ਪਟਨਾ- ਬਿਹਾਰ 'ਚ ਸਿਆਸੀ ਹਲਚਲ ਵਿਚਾਲੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਵਿਰੋਧੀ ਧਿਰ ਗਠਜੋੜ 'ਇੰਡੀਆ' ਦੀਆਂ ਪਾਰਟੀਆਂ 'ਚ ਡੂੰਘੀ ਦਰਾੜ ਦੇ ਸੰਕੇਤਾਂ ਦਰਮਿਆਨ ਰਾਸ਼ਟਰੀ ਜਨਤਾ ਦਲ  (RJD) ਮੁਖੀ ਦੇ ਭਾਜਪਾ ਨਾਲ ਗਠਜੋੜ ਵਿਚ ਪਰਤਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਹੁਣ ਫਿਰ ਤੋਂ ਭਾਜਪਾ ਨਾਲ ਸਰਕਾਰ ਬਣਾਉਣਗੇ ਅਤੇ 28 ਜਨਵਰੀ ਨੂੰ ਸਹੁੰ ਚੁੱਕ ਸਕਦੇ ਹਨ। ਉਨ੍ਹਾਂ ਨਾਲ ਸੁਸ਼ੀਲ ਮੋਦੀ ਡਿਪਟੀ ਸੀ. ਐੱਮ. ਬਣਾਏ ਜਾ ਸਕਦੇ ਹਨ।

ਕਿਹਾ ਜਾ ਰਿਹਾ ਹੈ ਕਿ ਭਾਜਪਾ ਅਤੇ ਨਿਤੀਸ਼ ਕੁਮਾਰ ਵਿਚ ਡੀਲ ਫਾਈਨਲ ਹੋ ਚੁੱਕੀ ਹੈ। ਭਾਜਪਾ ਨਿਤੀਸ਼ ਨੂੰ ਮੁੜ ਗਲੇ ਲਾਉਣ ਦੀ ਤਿਆਰੀ ਵਿਚ ਦਿੱਸ ਰਹੀ ਹੈ। ਸਿਆਸੀ ਗਲਿਆਰਿਆਂ ਵਿਚ ਕਈ ਕਿਸਮ ਦੇ ਫਾਰਮੂਲੇ ਉਛਲ ਰਹੇ ਹਨ। ਇਕ ਫਾਰਮੂਲਾ ਇਹ ਹੈ ਕਿ ਸ਼ਾਇਦ ਵਿਧਾਨ ਸਭਾ ਭੰਗ ਕਰ ਦਿੱਤੀ ਜਾਵੇ ਪਰ ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨਿਤੀਸ਼ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਰਾਜ਼ੀ ਹੋ ਜਾਵੇ। 

ਦੱਸ ਦੇਈਏ ਕਿ ਸੁਸ਼ੀਲ ਮੋਦੀ ਰਾਜ ਸਭਾ ਸੰਸਦ ਮੈਂਬਰ ਹਨ ਅਤੇ ਉਹ 15 ਜੁਲਾਈ 2017 ਤੋਂ 15 ਨਵੰਬਰ 2020 ਤੱਕ ਬਿਹਾਰ ਦੇ ਡਿਪਟੀ ਸੀ. ਐੱਮ. ਰਹੇ ਹਨ। ਉਦੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਰਹੇ। ਤਮਾਮ ਚੁਣੌਤੀਆਂ ਦੇ ਬਾਵਜੂਦ ਦੋਹਾਂ ਨੇਤਾਵਾਂ ਵਿਚਾਲੇ ਚੰਗਾ ਤਾਲਮੇਲ ਵੇਖਣ ਨੂੰ ਮਿਲਦਾ ਰਿਹਾ ਹੈ। ਉੱਥੇ ਹੀ ਸੁਸ਼ੀਲ ਮੋਦੀ ਦਾ ਬਿਆਨ ਆਇਆ ਹੈ ਕਿ ਦਰਵਾਜ਼ੇ ਵਕਤ ਦੇ ਹਿਸਾਬ ਨਾਲ ਖੁੱਲ੍ਹ ਸਕਦੇ ਹਨ। ਦਰਵਾਜ਼ਾ ਬੰਦ ਹੁੰਦਾ ਹੈ ਤਾਂ ਖੁੱਲ੍ਹਦਾ ਵੀ ਹੈ।


author

Tanu

Content Editor

Related News