ਨਵੀਂ ਕੈਬਨਿਟ ''ਚ ਹੋਈ ਵਿਭਾਗਾਂ ਦੀ ਵੰਡ, ਨਿਤੀਸ਼ ਕੁਮਾਰ ਨੇ ਆਪਣੇ ਕੋਲ ਰੱਖਿਆ ਗ੍ਰਹਿ ਵਿਭਾਗ

Saturday, Feb 03, 2024 - 02:06 PM (IST)

ਨਵੀਂ ਕੈਬਨਿਟ ''ਚ ਹੋਈ ਵਿਭਾਗਾਂ ਦੀ ਵੰਡ, ਨਿਤੀਸ਼ ਕੁਮਾਰ ਨੇ ਆਪਣੇ ਕੋਲ ਰੱਖਿਆ ਗ੍ਰਹਿ ਵਿਭਾਗ

ਪਟਨਾ (ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਨਵੀਂ ਕੈਬਨਿਟ 'ਚ ਵਿਭਾਗਾਂ ਦੀ ਵੰਡ ਕਰਦੇ ਹੋਏ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ, ਜਦੋਂ ਕਿ ਵਿੱਤ ਵਿਭਾਗ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦਿੱਤਾ ਹੈ।

ਇਹ ਵੀ ਪੜ੍ਹੋ : ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ITI ਦਾ ਵਿਦਿਆਰਥੀ ਬਣਿਆ ਤਸਕਰ, ਪਹੁੰਚਿਆ ਜੇਲ੍ਹ

ਇਕ ਨੋਟੀਫਿਕੇਸ਼ਨ ਅਨੁਸਾਰ, ਉੱਪ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਵਿੱਤ ਵਿਭਾਗ ਦਾ ਚਾਰਜ ਸੌਂਪਿਆ ਗਿਆ ਹੈ। ਭਾਜਪਾ ਨੇ ਜਦੋਂ ਵੀ ਜਨਤਾ ਦਲ (ਯੂਨਾਈਟੇਡ) ਦੇ ਪ੍ਰਧਾਨ ਨਿਤੀਸ਼ ਕੁਮਾਰ ਨਾਲ ਸੱਤਾ ਸਾਂਝੀ ਕੀਤੀ ਹੈ ਤਾਂ ਉਸ ਨੂੰ ਹਮੇਸ਼ਾ ਵਿੱਤ ਵਿਭਾਗ ਮਿਲਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਉੱਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਨੂੰ ਖੇਤੀਬਾੜੀ ਅਤੇ ਸੜਕ ਨਿਰਮਾਣ ਦਾ ਅਹਿਮ ਚਾਰਜ ਸੌਂਪਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News