ਨਿਤੀਸ਼ ਕਟਾਰਾ ਕਤਲਕਾਂਡ ''ਚ ਸਜ਼ਾ ਪੂਰੀ ਕਰ ਕਰੇ ਪਰਤ ਰਹੇ ਵਿਅਕਤੀ ਦੀ ਸੜਕ ਹਾਦਸੇ ''ਚ ਮੌਤ

Thursday, Oct 30, 2025 - 05:45 PM (IST)

ਨਿਤੀਸ਼ ਕਟਾਰਾ ਕਤਲਕਾਂਡ ''ਚ ਸਜ਼ਾ ਪੂਰੀ ਕਰ ਕਰੇ ਪਰਤ ਰਹੇ ਵਿਅਕਤੀ ਦੀ ਸੜਕ ਹਾਦਸੇ ''ਚ ਮੌਤ

ਨੈਸ਼ਨਲ ਡੈਸਕ- ਦਿੱਲੀ ਦੇ ਚਰਚਿਤ ਨਿਤੀਸ਼ ਕਟਾਰਾ ਕਤਲਕਾਂਡ 'ਚ ਉਮਰ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਹਾਲ ਹੀ 'ਚ ਰਿਹਾਅ ਹੋਏ ਇਕ ਵਿਅਕਤੀ ਦੀ ਤੁਰਕਪੱਟੀ ਥਾਣਾ ਖੇਤਰ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕੁਸ਼ੀਨਗਰ ਜ਼ਿਲ੍ਹੇ ਦੇ ਚੌਰਾਖਾਸ ਥਾਣਾ ਖੇਤਰ ਦੇ ਤਰੂਅਨਵਾਂ ਪਿੰਡ ਦੇ ਟੋਲਾ ਕੁੰਭੀਆ ਵਾਸੀ ਸੁਖਦੇਵ ਯਾਦਵ ਉਰਫ਼ ਪਹਿਲਵਾਨ (55) ਦੀ ਮੰਗਲਵਾਰ ਰਾਤ ਸੜਕ ਹਾਦਸੇ 'ਚ ਮੌਤ ਹੋ ਗਈ।

ਉਸ ਨੇ ਦੱਸਿਆ ਕਿ ਯਾਦਵ ਆਪਣੇ ਸਾਥੀਆਂ ਵਿਜੇ ਗੁਪਤਾ ਅਤੇ ਭਗਵੰਤ ਸਿੰਘ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ, ਜਦੋਂ ਉਹ ਫਾਜ਼ਿਲਨਗਰ ਸਥਿਤ ਬਘੌਚਘਾਟ ਮੋੜ ਕੋਲ ਪਹੁੰਚੇ, ਉਦੋਂ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਸੁਖਦੇਵ ਯਾਦਵ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੋਵੇਂ ਹੋਰ ਸਾਥੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਸ ਨੇ ਦੱਸਿਆ ਕਿ ਟੱਕਰ ਮਾਰਨ ਵਾਲੀ ਜੀਪ ਨੂੰ ਕਬਜ਼ੇ 'ਚ ਲੈ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਖਦੇਵ ਯਾਦਵ ਚਾਰ ਮਹੀਨੇ ਪਹਿਲਾਂ ਹੀ ਨਿਤੀਸ਼ ਕਟਾਰਾ ਕਤਲਕਾਂਡ 'ਚ ਉਮਰ ਕੈਦ ਦੀ ਸਜ਼ਾ ਪੂਰੀ ਕਰ ਕੇ ਜੇਲ੍ਹ ਤੋਂ ਰਿਹਾਅ ਹੋਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News