ਨਿਤੀਸ਼ ਕਟਾਰਾ ਹੱਤਿਆਕਾਂਡ : ਵਿਕਾਸ ਯਾਦਵ ਦੀ ਅੰਤ੍ਰਿਮ ਜ਼ਮਾਨਤ 2 ਹਫ਼ਤੇ ਵਧੀ

Wednesday, Jun 18, 2025 - 02:47 PM (IST)

ਨਿਤੀਸ਼ ਕਟਾਰਾ ਹੱਤਿਆਕਾਂਡ : ਵਿਕਾਸ ਯਾਦਵ ਦੀ ਅੰਤ੍ਰਿਮ ਜ਼ਮਾਨਤ 2 ਹਫ਼ਤੇ ਵਧੀ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 2002 ਦੇ ਨਿਤੀਸ਼ ਕਟਾਰਾ ਹੱਤਿਆਕਾਂਡ ਵਿਚ 25 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਦੋਸ਼ੀ ਵਿਕਾਸ ਯਾਦਵ ਨੂੰ ਅੰਤ੍ਰਿਮ ਜ਼ਮਾਨਤ ਦੋ ਹਫ਼ਤਿਆਂ ਲਈ ਵਧਾ ਦਿੱਤੀ ਹੈ, ਤਾਂ ਜੋ ਉਹ ਆਪਣੀ ਬਿਮਾਰ ਮਾਂ ਦੀ ਦੇਖਭਾਲ ਕਰ ਸਕੇ। ਵਿਕਾਸ ਯਾਦਵ ਨੂੰ 24 ਅਪ੍ਰੈਲ ਨੂੰ ਅੰਤ੍ਰਿਮ ਜ਼ਮਾਨਤ ਦਿੱਤੀ ਗਈ ਸੀ, ਜਿਸ ਨੂੰ 8 ਮਈ ਨੂੰ ਵਧਾ ਦਿੱਤਾ ਗਿਆ।

ਇਹ ਵੀ ਪੜ੍ਹੋ : ਹੋਟਲ 'ਚ ਪ੍ਰੇਮੀ ਨੂੰ ਮਿਲਣ ਗਈ ਨੂੰਹ, ਪਤੀ ਨੂੰ ਦੇਖ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਸਹੁਰਿਆਂ ਨੇ ਬਣਾਈ ਵੀਡੀਓ

ਮੰਗਲਵਾਰ ਨੂੰ ਜਸਟਿਸ ਉੱਜਲ ਭੂਈਆਂ ਅਤੇ ਜਸਟਿਸ ਮਨਮੋਹਨ ਨੇ ਰਾਹਤ ਦੀ ਮਿਆਦ 2 ਹਫ਼ਤਿਆਂ ਲਈ ਹੋਰ ਵਧਾ ਦਿੱਤੀ ਤਾਂ ਜੋ ਯਾਦਵ ਆਪਣੀ ਮਾਂ ਦੀ ਦੇਖਭਾਲ ਕਰ ਸਕੇ, ਜਿਸ ਦੀ ਨਵੀਂ ਦਿੱਲੀ ਦੇ ਏਮਜ਼ ਵਿਚ ਸਰਜਰੀ ਹੋਈ ਸੀ। ਹਾਲਾਂਕਿ, ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਕਿ ਯਾਦਵ ਦੀ ਅੰਤ੍ਰਿਮ ਜ਼ਮਾਨਤ ਨੂੰ ਹੋਰ ਨਹੀਂ ਵਧਾਇਆ ਜਾਵੇਗਾ। ਇਸ ਨੇ ਮਾਮਲੇ ਦੀ ਸੁਣਵਾਈ ਜੁਲਾਈ ਤੱਕ ਮੁਲਤਵੀ ਕਰ ਦਿੱਤੀ।

ਇਹ ਵੀ ਪੜ੍ਹੋ : ਜਹਾਜ਼ ਹਾਦਸੇ 'ਚ ਮਾਰਿਆ ਗਿਆ ਲਾਰੈਂਸ, ਪਿਤਾ ਦੇ ਸਸਕਾਰ ਲਈ ਆਇਆ ਸੀ ਭਾਰਤ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News