ਨਿਤੀਸ਼ ਸਰਕਾਰ ਦੇ ਮੰਤਰੀ ਨੇ ਦਿੱਤਾ ਵਿਵਾਦਪੂਰਨ ਬਿਆਨ, ਰਾਜਦ ਨੇ ਕੀਤੀ ਸਖਤ ਸ਼ਬਦਾਂ ''ਚ ਨਿੰਦਾ

Wednesday, Aug 09, 2017 - 12:53 PM (IST)

ਨਿਤੀਸ਼ ਸਰਕਾਰ ਦੇ ਮੰਤਰੀ ਨੇ ਦਿੱਤਾ ਵਿਵਾਦਪੂਰਨ ਬਿਆਨ, ਰਾਜਦ ਨੇ ਕੀਤੀ ਸਖਤ ਸ਼ਬਦਾਂ ''ਚ ਨਿੰਦਾ

ਬਿਹਾਰ—ਸੂਬੇ ਦੀ ਨਵੀਂ ਸਰਕਾਰ ਦੇ ਖਦਾਨ ਮਾਮਲਿਆਂ ਦੇ ਮੰਤਰੀ ਵਿਨੋਦ ਕੁਮਾਰ ਸਿੰਘ ਨੇ ਭਾਜਪਾ ਦੇ ਸਮਾਰੋਹ ਦੌਰਾਨ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੇ ਬਿਆਨ ਨਾਲ ਇਕ ਨਵਾਂ ਵਿਵਾਦ ਪੈਦਾ ਹੋਇਆ ਹੈ। ਉਨ੍ਹਾਂ ਨੇ 'ਭਾਰਤ ਮਾਤਾ ਦੀ ਜੈ' ਦਾ ਨਾਅਰਾ ਨਾ ਲਗਾਉਣ ਵਾਲੇ ਮੀਡੀਆ ਕਰਮਚਾਰੀਆਂ ਨੂੰ ਪਾਕਿਸਤਾਨ ਦੇ ਸਮਰਥਕ ਕਿਹਾ ਹੈ। ਵਿਰੋਧੀ ਦਲ ਰਾਜਦ ਨੇ ਸਿੰਘ ਦੇ ਇਸ ਬਿਆਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਨਿਤੀਸ਼ ਸਰਕਾਰ ਦੇ ਨੇਤਾ ਨੇ ਇਸ ਬਿਆਨ ਨਾਲ ਆਪਣੀ ਅਸਲੀ ਰਣਨੀਤੀ ਨੂੰ ਸਾਫ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਨੇਤਾ ਵਿਨੋਦ ਕੁਮਾਰ ਸਿੰਘ ਨੇ ਸੂਬੇ ਦੀ ਨਵੀਂ ਸਰਕਾਰ ਦੇ 12 ਭਾਜਪਾ ਮੰਤਰੀਆਂ ਦੇ ਸਮਾਨ 'ਚ ਹੋਏ ਪ੍ਰੋਗਰਾਮ 'ਚ ਲੋਕਾਂ ਤੋਂ 'ਭਾਰਤ ਮਾਤਾ ਦੀ ਜੈ' ਦਾ ਨਾਅਰਾ ਲਗਾਉਣ ਨੂੰ ਕਿਹਾ। ਜਦੋਂ ਪ੍ਰੋਗਰਾਮ 'ਚ ਮੌਜੂਦ ਮੀਡੀਆਕਰਮਚਾਰੀਆਂ ਨੇ ਨਾਅਰਾ ਨਹੀਂ ਲਗਾਇਆ ਤਾਂ ਸਿੰਘ ਨੇ ਇਸ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਉਨ੍ਹਾਂ ਨੂੰ ਪਾਕਿਸਤਾਨ ਮਾਤਾ ਦੇ ਸਮਰਥਕ ਕਹਿ ਦਿੱਤਾ।
ਨਿਤਯਾਨੰਦ ਰਾਏ ਨੇ ਵੀ ਦਿੱਤਾ ਇਤਰਾਜ਼ਯੋਗ ਬਿਆਨ
ਇਸ ਸਮਾਰੋਹ 'ਚ ਭਾਜਪਾ ਦੇ ਪ੍ਰਧਾਨ ਨਿਤਯਾਨੰਦ ਰਾਏ ਨੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਸਜਿਦਾਂ ਤੋਂ ਅਜਾਨ ਅਤੇ ਚਰਚਾ ਨਾਲ ਘੰਟੀਆਂ ਦੀ ਆਵਾਜ਼ ਦੀ ਥਾਂ 'ਭਾਰਤ ਮਾਤਾ ਦੀ ਜੈ' ਦੀ ਆਵਾਜ਼ ਆਉਣੀ ਚਾਹੀਦੀ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਇਕ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ ਤਾਂ ਉਹ ਆਪਣੀ ਗੱਲ ਤੋਂ ਪਲਟ ਗਏ।


Related News