ਬਾਲ ਵਿਆਹ ਰੋਕਣ ਲਈ ਸਰਕਾਰ ਨੇ ਲੜਕੀਆਂ ਲਈ ਚੁੱਕਿਆ ਖਾਸ ਕਦਮ

04/20/2018 3:55:51 PM

ਬਿਹਾਰ— ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ 'ਚ ਵੀਰਵਾਰ ਨੂੰ ਹੋਈ ਕੈਬਨਿਟ ਦੀ ਵਿਸ਼ੇਸ਼ ਬੈਠਕ 'ਚ ਲੜਕੀਆਂ ਦੇ ਉਤਾਰ-ਚੜਾਅ ਅਤੇ ਬਾਲ ਵਿਆਹ 'ਤੇ ਰੋਕ ਲਗਾਉਣ ਲਈ ਸਰਕਾਰ ਉਸ ਨੂੰ 10 ਹਜ਼ਾਰ ਰੁਪਏ ਦੇਵੇਗੀ ਪਰ ਉਸ ਦੇ ਅਣਵਿਆਹੀ ਹੋਣ ਦੀ ਸ਼ਰਤ ਰੱਖੀ ਗਈ ਹੈ। ਇਸ ਤਰ੍ਹਾਂ ਲੜਕੀ ਦੇ ਗ੍ਰੇਜੂਏਸ਼ਨ ਕਰਨ 'ਤੇ 25 ਹਜ਼ਾਰ ਰੁਪਏ ਦਿੱਤੇ ਜਾਣਗੇ, ਹਾਲਾਂਕਿ ਗ੍ਰੈਜੂਏਸ਼ਨ 'ਚ ਲੜਕੀ ਦੇ ਵਿਅਹੁਤਾ ਜਾਂ ਅਣਵਿਅਹੁਤਾ ਹੋਣ ਦੀ ਸ਼ਰਤ ਨਹੀਂ ਰਹੇਗੀ।
ਵੀਰਵਾਰ ਨੂੰ ਕੈਬਨਿਟ ਦੀ ਵਿਸ਼ੇਸ਼ ਬੈਠਕ 'ਚ ਮੁੱਖ ਮੰਤਰੀ ਵੱਲੋਂ ਕੰਨਿਆ ਉਤਥਾਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। ਇਸ ਯੋਜਨਾ ਨੂੰ ਇਸ ਮਹੀਨੇ 'ਚ ਲਾਗੂ ਕੀਤਾ ਜਾਵੇਗਾ ਅਤੇ ਇਸ ਯੋਜਨਾ ਦਾ ਲਾਭ ਪਰਿਵਾਰ ਦੇ 2 ਬੱਚਿਆਂ ਤੱਕ ਹੀ ਸੀਮਿਤ ਰਹੇਗਾ।
ਇਸ ਨਾਲ ਹੀ ਮੁੱਖ ਸਕੱਤਰ ਅੰਜਨੀ ਕੁਮਾਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਜਨਮ ਹੋਣ 'ਤੇ ਮਾਤਾ-ਪਿਤਾ ਦੇ ਬੈਂਕ ਖਾਤੇ 'ਚ 2000 ਰੁਪਏ ਦਿੱਤੇ ਜਾਣਗੇ। ਇਕ ਸਾਲ ਦੀ ਉਮਰ 'ਚ ਉਸ ਦਾ ਆਧਾਰ ਲਿੰਕ ਹੋਣ 'ਤੇ 1000 ਰੁਪਏ ਟੀਕਾਕਰਨ ਪੂਰਾ ਹੋਣ 'ਤੇ 2000 ਰੁਪਏ ਦਿੱਤੇ ਜਾਣਗੇ।
ਇਸ ਨਾਲ ਬੀ ਸਮੇਕਿਤ ਬਾਲ ਵਿਕਾਸ ਵਿਦਿਆਰਥੀ ਯੋਜਨਾ ਤਹਿਤ ਆਂਗਨਵਾੜੀ ਕੇਂਦਰਾਂ 'ਤੇ 3-6 ਸਾਲਾਂ ਦੇ ਬੱਚਿਆਂ ਨੂੰ ਪੋਸ਼ਾਕ ਲਈ ਸਲਾਨਾ 250 ਰੁਪਏ ਦੀ ਬਜਾਏ 400 ਰੁਪਏ ਦਿੱਤੇ ਜਾਣਗੇ। ਸਰਕਾਰ ਦੇ ਇਸ ਫੈਸਲੇ ਨਾਲ ਲੱਗਭਗ 32 ਲੱਖ ਬੱਚੀਆਂ ਨੂੰ ਲਾਭ ਮਿਲੇਗਾ।


Related News