ਵੰਸ਼ਵਾਦ ਦਾ ਵਿਰੋਧ ਕਰਨ ਵਾਲੇ ਨਿਤੀਸ਼ ਨੇ ਆਪਣੇ ਬੇਟੇ ਨੂੰ ਪਹਿਨਾਇਆ ‘ਤਾਜ’

Thursday, May 21, 2026 - 11:45 PM (IST)

ਵੰਸ਼ਵਾਦ ਦਾ ਵਿਰੋਧ ਕਰਨ ਵਾਲੇ ਨਿਤੀਸ਼ ਨੇ ਆਪਣੇ ਬੇਟੇ ਨੂੰ ਪਹਿਨਾਇਆ ‘ਤਾਜ’

ਨੈਸ਼ਨਲ ਡੈਸਕ- ਨਿਤੀਸ਼ ਕੁਮਾਰ ਨੇ ਸਾਲਾਂ ਤੱਕ ਆਪਣੀ ਸਿਆਸੀ ਪਛਾਣ 2 ਦਾਅਵਿਆਂ ਦੇ ਆਧਾਰ ’ਤੇ ਬਣਾਈ-ਬੇਦਾਗ਼ ਸ਼ਾਸਨ ਅਤੇ ਵੰਸ਼ਵਾਦੀ ਰਾਜਨੀਤੀ ਦਾ ਸਖਤ ਵਿਰੋਧ। ਸਮਰਾਟ ਚੌਧਰੀ ਦੀ ਅਗਵਾਈ ਵਾਲੀ ਬਿਹਾਰ ਸਰਕਾਰ ’ਚ ਆਪਣੇ ਬੇਟੇ ਨਿਸ਼ਾਂਤ ਕੁਮਾਰ ਨੂੰ ਸਿਹਤ ਮੰਤਰੀ ਬਣਾਏ ਜਾਣ ਦੇ ਨਾਲ ਹੀ, ਉਨ੍ਹਾਂ ਦਾ ਇਹ ਬੜੀ ਮਿਹਨਤ ਨਾਲ ਬਣਾਇਆ ਗਿਆ ਨੈਤਿਕ ਆਧਾਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ।

ਇਸ ਪ੍ਰਤੀਕਾਤਮਕਤਾ ਨੂੰ ਨਜ਼ਰਅੰਦਾਜ਼ ਕਰਨਾ ਔਖਾ ਸੀ। ਨਿਸ਼ਾਂਤ, ਜੋ ਅਜੇ ਇਕ ਮਹੀਨਾ ਪਹਿਲਾਂ ਹੀ ਜਦ (ਯੂ) ’ਚ ਸ਼ਾਮਲ ਹੋਏ ਸਨ ਅਤੇ ਜਿਨ੍ਹਾਂ ਨੇ ਕਦੇ ਕੋਈ ਚੋਣ ਨਹੀਂ ਲੜੀ, ਮੰਚ ’ਤੇ ਆਪਣੇ ਪਿਤਾ ਦੇ ਪੈਰ ਛੂਹਣ ਤੋਂ ਤੁਰੰਤ ਬਾਅਦ ਸਿੱਧੇ ਮੰਤਰੀ ਅਹੁਦੇ ’ਤੇ ਬਿਰਾਜਮਾਨ ਹੋ ਗਏ। ਨਾ ਸੰਗਠਨ ’ਚ ਕੰਮ ਕਰਨ ਦਾ ਵਰ੍ਹਿਆਂ ਦਾ ਤਜਰਬਾ, ਨਾ ਚੋਣਾਂ ਦੀ ਅਗਨ ਪ੍ਰੀਖਿਆ ’ਚੋਂ ਲੰਘਣਾ, ਨਾ ਹੀ ਵਿਧਾਨ ਸਭਾ ਦਾ ਕੋਈ ਤਜਰਬਾ-ਬਸ, ਸਿਰਫ ਵੰਸ਼-ਰਵਾਇਤ।

ਦਹਾਕਿਆਂ ਤੱਕ, ਨਿਤੀਸ਼ ਨੇ ਲਾਲੂ ਪ੍ਰਸਾਦ ਯਾਦਵ ’ਤੇ ਰਾਜਨੀਤੀ ਨੂੰ ਇਕ ਪਰਿਵਾਰਕ ਕਾਰੋਬਾਰ ਬਣਾਉਣ ਦਾ ਦੋਸ਼ ਲਾਇਆ-ਪਹਿਲਾਂ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਣਾਇਆ ਅਤੇ ਫਿਰ ਤੇਜਸਵੀ ਯਾਦਵ ਵਰਗੇ ਬੇਟੇ ਨੂੰ ਅੱਗੇ ਵਧਾਇਆ। ਅੱਜ, ਨਿਤੀਸ਼ ’ਤੇ ਠੀਕ ਉਸੇ ਸੱਭਿਆਚਾਰ ਨੂੰ ਅਪਣਾਉਣ ਦਾ ਦੋਸ਼ ਹੈ, ਜਿਸ ਦੀ ਉਨ੍ਹਾਂ ਨੇ ਕਦੇ ਨਿੰਦਾ ਕੀਤੀ ਸੀ।

ਤ੍ਰਾਸਦੀ ਬਹੁਤ ਡੂੰਘੀ ਹੈ : ਜਿਸ ਵਿਅਕਤੀ ਨੇ ਦਹਾਕਿਆਂ ਤੱਕ ਵੰਸ਼ਵਾਦ ’ਤੇ ਹਮਲਾ ਕੀਤਾ, ਆਖ਼ਿਰਕਾਰ ਉਸੇ ਅੱਗੇ ਗੋਡੇ ਟੇਕ ਦਿੱਤੇ। ਤਾਂ ਕੀ ਹੋਇਆ ਜੇਕਰ ਉਹ ਇੰਨੇ ਸਮੇਂ ਤੋਂ ਗਾਂਧੀ ਪਰਿਵਾਰ ’ਤੇ ਹੀ ਨਿਸ਼ਾਨਾ ਵਿੰਨ੍ਹ ਰਹੇ ਸਨ।


author

Rakesh

Content Editor

Related News