ਨਿਤਿਨ ਨਬੀਨ ਨੇ ਸੰਭਾਲਿਆ ਭਾਜਪਾ ਪ੍ਰਧਾਨ ਦਾ ਅਹੁਦਾ
Tuesday, Jan 20, 2026 - 01:02 PM (IST)
ਨਵੀਂ ਦਿੱਲੀ- ਨਿਤਿਨ ਨਬੀਨ ਨੂੰ ਮੰਗਲਵਾਰ ਨੂੰ ਰਸਮੀ ਤੌਰ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਰਾਸ਼ਟਰੀ ਪ੍ਰਧਾਨ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਨੇ ਜੇ.ਪੀ. ਨੱਢਾ ਦਾ ਸਥਾਨ ਲਿਆ ਹੈ। ਉਨ੍ਹਾਂ ਦੇ ਪ੍ਰਧਾਨ ਬਣਨ ਦੇ ਨਾਲ ਹੀ ਅਜਿਹੇ ਸਮੇਂ ਪਾਰਟੀ ਲਈ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਗਈ ਹੈ, ਜਦੋਂ ਉਹ ਦੇਸ਼ ਦੀ ਰਾਜਨੀਤੀ 'ਤੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀਆਂ ਸੰਗਠਨਾਤਮਕ ਚੋਣਾਂ ਦੇ ਚੋਣ ਅਧਿਕਾਰੀ ਕੇ. ਲਕਸ਼ਮਣ ਨੇ ਚੋਣਾਂ ਦੇ ਨਤੀਜੇ ਐਲਾਨ ਕੀਤੇ ਅਤੇ 45 ਸਾਲਾ ਨਵੀਨ ਨੂੰ ਚੋਣ ਪ੍ਰਮਾਣ ਪੱਤਰ ਸੌਂਪਿਆ, ਜੋ ਪਾਰਟੀ ਦੇ ਸੀਨੀਅਰ ਅਹੁਦੇ 'ਤੇ ਬੈਠਣ ਵਾਲੇ ਹੁਣ ਤੱਕ ਦੇ ਸਭ ਤੋਂ ਨੌਜਵਾਨ ਵਿਅਕਤੀ ਹਨ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ ਅਤੇ ਹੋਰ ਲੋਕ ਭਾਜਪਾ ਹੈੱਡ ਕੁਆਰਟਰ 'ਚ ਮੌਜੂਦ ਸਨ। ਨਵੀਨ ਭਾਜਪਾ ਦੇ 12ਵੇਂ ਪ੍ਰਧਾਨ ਬਣੇ, ਜਿਸ ਦੀ ਸਥਾਪਨਾ 1980 'ਚ ਹੋਈ ਸੀ ਅਤੇ ਉਸੇ ਸਾਲ ਉਨ੍ਹਾਂ ਦਾ ਜਨਮ ਵੀ ਹੋਇਆ ਸੀ। ਸੁਰਖੀਆਂ ਤੋਂ ਦੂਰ ਰਹਿਣ ਵਾਲੇ ਨਵੀਨ ਨੇ 14 ਦਸੰਬਰ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਬਿਹਾਰ ਸਰਕਾਰ 'ਚ ਕਾਨੂੰਨ ਅਤੇ ਨਿਆਂ, ਸ਼ਹਿਰੀ ਵਿਕਾਸ ਅਤੇ ਰਿਹਾਇਸ਼ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਲਕਸ਼ਮਣ ਨੇ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਕਿਹਾ,''ਇਹ ਚੋਣ ਦਰਸਾਉਂਦਾ ਹੈ ਕਿ ਭਾਜਪਾ ਦੀ ਲੀਡਰਸ਼ਿਪ ਵੰਸ਼ਵਾਦੀ ਵਿਸ਼ੇਸ਼ ਅਧਿਕਾਰ ਨਾਲ ਨਹੀਂ ਸਗੋਂ ਸਖ਼ਤ ਮਿਹਨਤ ਅਤੇ ਸਮਰਪਣ ਤੋਂ ਉਭਰਦੀ ਹੈ।'' ਨੱਢਾ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਹੈ, ਜਦੋਂ ਸਾਡੇ ਨੌਜਵਾਨ, ਊਰਜਾਵਾਨ ਅਤੇ ਪ੍ਰਤਿਭਾਸ਼ਾਲੀ ਨਿਤਿਨ ਨਬੀਨ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਅਹੁਦਾ ਗ੍ਰਹਿਣ ਕਰ ਰਹੇ ਹਨ। ਮੈਂ ਆਪਣੇ ਅਤੇ ਕਰੋੜਾਂ ਵਰਕਰਾਂ ਵਲੋਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
