ਸਿਰਫ 5 ਪੈਸੇ ਪ੍ਰਤੀ ਲੀਟਰ ਪੀਣ ਲਈ ਮਿਲੇਗਾ ਸਮੁੰਦਰੀ ਜਲ : ਨਿਤੀਨ ਗਡਕਰੀ

Saturday, Mar 17, 2018 - 01:43 PM (IST)

ਸਿਰਫ 5 ਪੈਸੇ ਪ੍ਰਤੀ ਲੀਟਰ ਪੀਣ ਲਈ ਮਿਲੇਗਾ ਸਮੁੰਦਰੀ ਜਲ : ਨਿਤੀਨ ਗਡਕਰੀ

ਭੋਪਾਲ— ਭਾਰਤ 'ਚ ਸਮੁੰਦਰੀ ਜਲ ਤੋਂ ਕੁਝ ਹੀ ਦਿਨਾਂ 'ਚ ਪੀਣ ਦਾ ਪਾਣੀ ਘਰਾਂ ਤੱਕ ਪਹੁੰਚੇਗਾ। ਜੇਕਰ ਅਜਿਹਾ ਹੋਇਆ ਤਾਂ ਪੀਣ ਦੀ ਕਿੱਲਤ ਕਾਫੀ ਹੱਦ ਤੱਕ ਦੂਰ ਕੀਤੀ ਜਾ ਸਕਦੀ ਹੈ। ਕੇਂਦਰੀ ਜਲ ਸੋਧ ਮੰਤਰੀ ਨਿਤੀਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਜਲਦੀ ਹੀ ਸਮੁੰਦਰੀ ਪਾਣੀ ਪੀਣ ਦੇ ਯੋਗ ਹੋਵੇਗਾ ਅਤੇ ਇਹ ਘਰਾਂ ਤੱਕ ਲੱਗਭਗ 5 ਪੈਸੇ ਪ੍ਰਤੀ ਲੀਟਰ ਦੇ ਰੇਟ 'ਚ ਪਹੁੰਚੇਗਾ। ਗਡਕਰੀ ਨੇ ਦੱਸਿਆ ਕਿ ਫਿਲਹਾਲ ਸਮੁੰਦਰੀ ਜਲ ਨੂੰ ਪੀਣ ਦੇ ਪਾਣੀ ਦੇ ਤੌਰ 'ਤੇ ਤਬਦੀਲ ਕਰਨ ਦਾ ਟ੍ਰਾਇਲ ਤਾਮਿਲਨਾਡੂ ਦੇ ਤੁਤੀਕੋਰੀਨ 'ਚ ਚਲ ਰਿਹਾ ਹੈ।
ਗਡਕਰੀ ਨੇ ਦੋ ਦਿਨ ਨਦੀਂ ਉਤਸਵ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਕੁਝ ਰਾਜ ਨਦੀਂ ਦੇ ਜਲ ਦੀ ਵੰਡ ਨੂੰ ਕੇ ਲੜ ਰਹੇ ਹਨ। ਉਨ੍ਹਾਂ ਨੇ ਕਿਹੈ ਹੈ ਕਿ ਦੇਸ਼ 'ਚ ਨਦੀਆਂ ਦੇ ਜਲ ਨੂੰ ਲੈ ਕੇ ਤਾਂ ਟਕਰਾਅ ਹੋ ਰਿਹਾ ਹੈ ਪਰ ਪਾਕਿਸਤਾਨ ਵੱਲ ਨੂੰ ਜਾਣ ਵਾਲੀ ਨਦੀਆਂ ਦੇ ਜਲ ਦੀ ਚਿੰਤਾ ਕਿਸੇ ਨੂੰ ਨਹੀਂ ਹੈ। ਭਾਰਤ ਅਤੇ ਪਾਕਿਸਤਾਨ ਆਪਸ 'ਚ 6 ਨਦੀਆਂ ਨੂੰ ਸਾਝਾਂ ਕਰਦੇ ਹਨ।
ਜ਼ਿਕਰਯੋਗ ਹੈ ਕਿ ਫਿਲਹਾਲ ਇਜ਼ਰਾਈਲ 'ਚ ਸਮੁੰਦਰੀ ਜਲ ਨੂੰ ਪੀਣ ਦੇ ਪਾਣੀ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਪਿਛਲੇ ਦਿਨੀਂ ਪੀ.ਐੈੱਮ. ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਦੇ ਸਮੇਂ ਭਾਰਤ 'ਚ ਅਜਿਹਾ ਪ੍ਰਯੋਗ ਕੀਤੇ ਜਾਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹੈ ਕਿ ਇਜ਼ਰਾਈਲ 'ਚ ਇਕ ਅਜਿਹਾ ਪ੍ਰੋਜੈਕਟ ਦਾ ਵੀ ਦੌਰਾ ਕੀਤਾ ਸੀ।


Related News