ਰਾਫੇਲ ਮੁੱਦੇ ''ਤੇ ਕਾਂਗਰਸ ਕਰ ਰਹੀ ਲੋਕਾਂ ਨੂੰ ਗੁੰਮਰਾਹ- ਸੀਤਾਰਮਨ

Monday, Dec 17, 2018 - 06:01 PM (IST)

ਰਾਫੇਲ ਮੁੱਦੇ ''ਤੇ ਕਾਂਗਰਸ ਕਰ ਰਹੀ ਲੋਕਾਂ ਨੂੰ ਗੁੰਮਰਾਹ- ਸੀਤਾਰਮਨ

ਨਵੀਂ ਦਿੱਲੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਪਾਰਟੀ 'ਤੇ ਰਾਫੇਲ ਜਹਾਜ਼ ਦੀ ਕੀਮਤ ਨੂੰ ਲੈ ਕੇ ਲੋਕਾਂ ਨੂੰ ਸੋਚ ਸਮਝ ਕੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਰੱਖਿਆ ਸੌਦੇ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਣ ਲਈ ਗਾਂਧੀ ਪਰਿਵਾਰ 'ਤੇ ਹਮਲਾ ਬੋਲਦੇ ਹੋਏ ਸੀਤਾਰਮਨ ਨੇ ਕਿਹਾ ਕਿ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਣਸੁਣਿਆ ਕਰ ਕੇ ਉਨ੍ਹਾਂ ਨੇ ਕਮਾਲ ਦਾ ਢੀਠ ਵਤੀਰਾ ਦਿਖਾਇਆ ਹੈ। 

ਮੁੰਬਈ 'ਚ ਭਾਜਪਾ ਦਫ਼ਤਰ 'ਚ ਉਨ੍ਹਾਂ ਨੇ ਕਿਹਾ,''ਕਾਂਗਰਸ ਜਾਣ ਬੁੱਝ ਕੇ ਰਾਫੇਲ ਜਹਾਜ਼ ਦੀ ਕੀਮਤ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਰਾਫੇਲ ਸੌਦੇ ਦੇ ਸੰਬੰਧ 'ਚ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਣਸੁਣਿਆ ਕਰਨ ਦੇ ਰੁਖ ਨੂੰ ਕਮਾਲ ਦਾ ਢੀਠ ਵਤੀਰਾ ਕਿਹਾ ਜਾ ਸਕਦਾ ਹੈ।''

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਫਰਾਂਸ ਤੋਂ 36 ਜਹਾਜ਼ ਖਰੀਦਣ ਦਾ ਫੈਸਲਾ ਲੈਣ ਦੀ ਪ੍ਰਕਿਰਿਆ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ ਅਤੇ ਨਾਲ ਹੀ 58 ਹਜ਼ਾਰ ਕਰੋੜ ਰੁਪਏ ਦੇ ਇਸ ਸੌਦੇ ਦੇ ਖਿਲਾਫ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਦਾਇਰ ਸਾਰੀਆਂ ਪਟੀਸ਼ਨਾਂ ਨੂੰ ਵੀ ਖਾਰਜ ਕਰ ਦਿੱਤਾ ਸੀ।


Related News