ਕੇਂਦਰੀ ਬਜਟ 2026 : ਜਾਣੋ ਕੀ ਹੋਇਆ ਸਸਤਾ ਤੇ ਮਹਿੰਗਾ

Sunday, Feb 01, 2026 - 12:44 PM (IST)

ਕੇਂਦਰੀ ਬਜਟ 2026 : ਜਾਣੋ ਕੀ ਹੋਇਆ ਸਸਤਾ ਤੇ ਮਹਿੰਗਾ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਤਵਾਰ ਨੂੰ ਦੇਸ਼ ਦਾ ਆਮ ਬਜਟ ਲੋਕ ਸਭਾ 'ਚ ਪੇਸ਼ ਕੀਤਾ ਅਤੇ ਆਪਣੇ ਭਾਸ਼ਣ 'ਚ ਕਈ ਵੱਡੇ ਐਲਾਨ ਕੀਤੇ। ਇਹ ਮੋਦੀ ਸਰਕਾਰ 'ਚ ਵਿੱਤ ਮੰਤਰੀ ਵਜੋਂ ਉਨ੍ਹਾਂ ਦਾ ਲਗਾਤਾਰ 9ਵਾਂ ਬਜਟ ਸੀ। ਸੀਤਾਰਮਨ ਨੇ ਕਈ ਚੀਜ਼ਾਂ 'ਤੇ ਕਸਟਮ ਡਿਊਟੀ ਘਟਾਉਣ ਬਾਰੇ ਐਲਾਨ ਕੀਤਾ, ਇਸ ਦਾ ਮਤਲਬ ਹੈ ਕਿ ਇਹ ਸਾਰੀਆਂ ਸਸਤੀਆਂ ਹੋਣ ਵਾਲੀਆਂ ਹਨ। ਆਓ ਜਾਣਦੇ ਹਾਂ ਬਜਟ 'ਚ ਹੋਏ ਐਲਾਨ ਤੋਂ ਬਾਅਦ ਕਿਹੜੀਆਂ ਚੀਜ਼ਾਂ ਸਸਤੀਆਂ ਅਤੇ ਕਿਹੜੀਆਂ ਮਹਿੰਗੀਆਂ ਹੋ ਸਕਦੀਆਂ ਹਨ। 

ਇਹ ਚੀਜ਼ਾਂ ਹੋਣਗੀਆਂ ਸਸਤੀਆਂ

ਕੱਪੜੇ
ਚਮੜੇ ਦੀਆਂ ਵਸਤੂਆਂ
ਸਿੰਥੈਟਿਕ ਜੁੱਤੇ
ਚਮੜੇ ਦੇ ਉਤਪਾਦ
ਕੈਂਸਰ ਅਤੇ ਸ਼ੂਗਰ ਦੀਆਂ 17 ਦਵਾਈਆਂ ਡਿਊਟੀ-ਮੁਕਤ
ਲਿਥੀਅਮ-ਆਇਨ ਸੈੱਲ
ਮੋਬਾਈਲ ਬੈਟਰੀਆਂ ਸਸਤੀਆਂ ਹੋ ਜਾਣਗੀਆਂ
ਸੋਲਰ ਗਲਾਸ ਹੋਣਗੇ ਸਸਤਾ
ਮਿਕਸਡ ਗੈਸ ਸੀਐੱਨਜੀ
ਈਵੀ
ਮਾਈਕ੍ਰੋਵੇਵ ਓਵਨ
ਵਿਦੇਸ਼ ਯਾਤਰਾ 

ਇਨ੍ਹਾਂ ਚੀਜ਼ਾਂ ਹੋਣਗੀਆਂ ਮਹਿੰਗੀਆਂ

ਇਸ ਤੋਂ ਇਲਾਵਾ ਜਿਨ੍ਹਾਂ ਸੈਕਟਰਜ਼ 'ਚ ਕਸਟਮ ਡਿਊਟੀ 'ਚ ਵਾਧਾ ਕੀਤਾ ਗਿਆ ਹੈ, ਯਾਨੀ ਜੋ ਚੀਜ਼ਾਂ ਮਹਿੰਗੀਆਂ ਹੋਣ ਵਾਲੀਆਂ ਹਨ। ਉਨ੍ਹਾਂ 'ਚ ਸਭ ਤੋਂ ਉੱਪਰ ਸ਼ਰਾਬ, ਸਕ੍ਰੈਪ ਅਤੇ ਖਨਿਜ ਸ਼ਾਮਲ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News