ਪਹਿਲਗਾਮ ਅੱਤਵਾਦੀ ਹਮਲਾ: ਨਿਰਮਲਾ ਸੀਤਾਰਮਨ ਨੇ ਵੀ ਰੱਦ ਕੀਤਾ ਵਿਦੇਸ਼ ਦੌਰਾ
Wednesday, Apr 23, 2025 - 08:25 AM (IST)

ਨਵੀਂ ਦਿੱਲੀ (ਵਾਰਤਾ): ਕਸ਼ਮੀਰ ਦੇ ਪਹਿਲਗਾਮ ਵਿਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਕਾਰਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਆਪਣਾ ਵਿਦੇਸ਼ ਦੌਰਾ ਰੱਦ ਕਰ ਦਿੱਤਾ ਹੈ। ਉਹ ਆਪਣੇ 10 ਦਿਨਾ ਅਮਰੀਕਾ ਤੇ ਪੇਰੂ ਦੇ ਦੌਰੇ ਨੂੰ ਮੁਲਤਵੀ ਕਰ ਕੇ ਭਾਰਤ ਪਰਤ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਭਾਰਤ ਪਰਤਦਿਆਂ ਹੀ ਐਕਸ਼ਨ ਮੋਡ 'ਚ PM ਮੋਦੀ, ਏਅਰਪੋਰਟ 'ਤੇ ਹੀ ਸੱਦ ਲਈ ਹਾਈ ਲੈਵਲ ਮੀਟਿੰਗ
ਵਿੱਤ ਮੰਤਰਾਲੇ ਨੇ ਐਕਸ 'ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਅਮਰੀਕਾ-ਪੇਰੂ ਦੀ ਆਪਣੀ ਅਧਿਕਾਰਕ ਯਾਤਰਾ ਨੂੰ ਵਿਚ ਛੱਡ ਕੇ ਭਾਰਤ ਆ ਰਹੇ ਹਨ। ਇਸ ਔਖ਼ੇ ਅਤੇ ਮੰਦਭਾਗੇ ਸਮੇਂ ਵਿਚ ਉਹ ਆਪਣੇ ਲੋਕਾਂ ਦੇ ਨਾਲ ਰਹਿਣ ਲਈ ਛੇਤੀ ਤੋਂ ਛੇਤੀ ਉਪਲਬਧ ਉਡਾਣ ਰਾਹੀਂ ਭਾਰਤ ਪਰਤ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਏ ਇਸ ਅੱਤਵਾਦੀ ਹਮਲੇ ਵਿਚ 30 ਤੋਂ ਵੱਧ ਸੈਲਾਨੀਆਂ ਦੀ ਮੌਤ ਹੋ ਗਈ ਸੀ ਤੇ 10 ਦੇ ਕਰੀਬ ਹੋਰ ਲੋਕ ਜ਼ਖ਼ਮੀ ਹੋ ਗਏ ਸਨ।
Union Minister for Finance and Corporate Affairs Smt. @nsitharaman is cutting short her official visit to the USA-Peru.
— Ministry of Finance (@FinMinIndia) April 22, 2025
She is taking the earliest available flight back to India to be with our people in this difficult and tragic time.#PahalgamTerroristAttack
ਇਹ ਖ਼ਬਰ ਵੀ ਪੜ੍ਹੋ - ਪਤਨੀ ਕੋਲ ਪੰਜਾਬ ਤੋਂ UK ਗਿਆ ਪਤੀ, ਫ਼ਿਰ ਜੋ ਹੋਇਆ...
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣਾ ਵਿਦੇਸ਼ ਦੌਰਾ ਵਿਚ ਛੱਡ ਕੇ ਭਾਰਤ ਪਰਤ ਆਏ ਹਨ। ਉਹ ਸਾਊਦੀ ਅਰਬ ਦੇ ਦੌਰੇ ਨੂੰ ਛੱਡ ਕੇ ਅੱਜ ਸਵੇਰੇ ਭਾਰਤ ਪਹੁੰਚੇ ਅਤੇ ਆਉਂਦੇ ਸਾਰ ਦਿੱਲੀ ਏਅਰਪੋਰਟ 'ਤੇ ਹੀ ਹਾਈ ਲੈਵਲ ਮੀਟਿੰਗ ਕੀਤੀ ਤੇ ਇਸ ਹਮਲੇ ਬਾਰੇ ਵਿਸਥਾਰਤ ਜਾਣਕਾਰੀ ਲਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8