ਵਿੱਤ ਮੰਤਰੀ ਸੀਤਾਰਮਨ ਮੰਤਰੀਆਂ ਦੇ ਇਕ ਵਫ਼ਦ ਨਾਲ ਸਿੰਗਾਪੁਰ ਰਵਾਨਾ

Wednesday, Aug 19, 2026 - 10:37 AM (IST)

ਵਿੱਤ ਮੰਤਰੀ ਸੀਤਾਰਮਨ ਮੰਤਰੀਆਂ ਦੇ ਇਕ ਵਫ਼ਦ ਨਾਲ ਸਿੰਗਾਪੁਰ ਰਵਾਨਾ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ ਨੂੰ ਮੰਤਰੀਆਂ ਦੇ ਇਕ ਵਫ਼ਦ ਨਾਲ ਸਿੰਗਾਪੁਰ ਦੀ ਅਧਿਕਾਰਤ ਯਾਤਰਾ ਲਈ ਰਵਾਨਾ ਹੋਏ। ਵਿੱਤ ਮੰਤਰਾਲਾ ਨੇ ਦੱਸਿਆ ਕਿ ਸੀਤਾਰਮਨ ਸਿੰਗਾਪੁਰ 'ਚ 19-20 ਅਗਸਤ ਨੂੰ ਹੋਣ ਵਾਲੀ ਚੌਥੀ ਭਾਰਤ-ਸਿੰਗਾਪੁਰ ਮਿਨੀਸਟ੍ਰੀਅਲ ਰਾਊਂਡਟੇਬਲ (ਆਈਐੱਸਐੱਸਆਰ) 'ਚ ਹਿੱਸਾ ਲਵੇਗੀ। ਵਿੱਤ ਮੰਤਰੀ ਨਾਲ ਇਸ ਯਾਤਰਾ 'ਤੇ ਗਏ ਮੰਤਰੀਆਂ ਦੇ ਦਲ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਅਤੇ ਇਲੈਕਟ੍ਰਾਨਿਕਸ ਅਤੇ ਆਈਟੀ ਤੇ ਵਣਜ ਤੇ ਉਦਯੋਗ ਮੰਤਰੀ ਜਿਤਿਨ ਪ੍ਰਸਾਦ ਸ਼ਾਮਲ ਹਨ।

ਆਈਐੱਸਐੱਮਆਰ 2022 'ਚ ਸ਼ੁਰੂ ਕੀਤਾ ਗਿਆ। ਇਹ ਦੋਵਾਂ ਦੇਸ਼ਾਂ ਵਿਚਾਲੇ ਇਕ ਆਰਥਿਕ ਖੇਤਰ 'ਤੇ ਉੱਚ ਪੱਧਰੀ ਗੱਲਬਾਤ ਦਾ ਮੰਚ ਹੈ। ਇਹ 6 ਖੇਤਰਾਂ- ਐਡਵਾਂਸਡ ਮੈਨਿਊਫੈਕਚਰਿੰਗ, ਕਨੈਕਟੀਵਿਟੀ, ਡਿਜੀਟਲਾਈਜੇਸ਼ਨ, ਹੈਲਥਕੇਅਰ ਅਤੇ ਮੈਡੀਸਿਨ, ਸਕਿਲ ਡੈਵਲਪਮੈਂਟ ਅਤੇ ਸਸਟੇਨੇਬਿਲਿਟੀ 'ਚ ਹੋਈ ਤਰੱਕੀ ਦੀ ਸਮੀਖਿਆ ਕਰਨ ਅਤੇ ਸਹਿਯੋਗ ਦੇ ਨਵੇਂ ਰਸਤੇ ਲੱਭਣ ਲਈ ਇਕ ਮੰਚ ਪ੍ਰਦਾਨ ਕਰਦੀ ਹੈ। ਇਸ ਫੋਰਮ ਦੀ ਇਸ ਚੌਥੀ ਬੈਠਕ 'ਚ ਸਹਿਯੋਗ ਦੇ ਉਪਰੋਕਤ ਖੇਤਰਾਂ 'ਚ ਹੋਈ ਤਰੱਕੀ ਨੂੰ ਅੱਗੇ ਵਧਾਉਣ ਅਤੇ ਭਾਰਤ-ਸਿੰਗਾਪੁਰ ਆਰਥਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਮੌਕਿਆਂ 'ਤੇ ਵਿਚਾਰ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News