ਮੁੰਬਈ ’ਚ ਜਨਾਨੀ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, ਰੇਪ ਤੋਂ ਬਾਅਦ ਪ੍ਰਾਈਵੇਟ ਪਾਰਟ ’ਚ ਪਾਈ ਰਾਡ, ਹਾਲਤ ਨਾਜ਼ੁਕ

Friday, Sep 10, 2021 - 05:23 PM (IST)

ਮੁੰਬਈ ’ਚ ਜਨਾਨੀ ਨਾਲ ‘ਨਿਰਭਿਆ’ ਵਰਗੀ ਦਰਿੰਦਗੀ, ਰੇਪ ਤੋਂ ਬਾਅਦ ਪ੍ਰਾਈਵੇਟ ਪਾਰਟ ’ਚ ਪਾਈ ਰਾਡ, ਹਾਲਤ ਨਾਜ਼ੁਕ

ਮੁੰਬਈ- ਮੁੰਬਈ ’ਚ ‘ਨਿਰਭਿਆ’ ਵਰਗੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜਬਰ ਜ਼ਿਨਾਹ ਤੋਂ ਬਾਅਦ ਦੋਸ਼ੀ ਨੇ ਜਨਾਨੀ ਦੇ ਪ੍ਰਾਈਵੇਟ ਪਾਰਟ ’ਚ ਰਾਡ ਪਾ ਦਿੱਤੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਹਰਕਤ ’ਚ ਆ ਗਈ। ਇਹ ਸ਼ਰਮਨਾਕ ਵਾਰਦਾਤ ਕਾਫ਼ੀ ਦੇ ਸਾਕੀ ਨਾਕਾ ਇਲਾਕੇ ਦੀ ਹੈ। ਜਿੱਥੇ ਖੈਰਾਨੀ ਰੋਡ ’ਤੇ ਇਕ 30 ਸਾਲਾ ਜਨਾਨੀ ਨਾਲ ਪਹਿਲਾਂ ਜਬਰ ਜ਼ਿਨਾਹ ਕੀਤਾ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਉਸ ਦੇ ਪ੍ਰਾਈਵੇਟ ਪਾਰਟ ’ਚ ਰਾਡ ਪਾ ਦਿੱਤੀ। 

ਇਹ ਵੀ ਪੜ੍ਹੋ : ਅੰਨ੍ਹੇ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਲਈ ਈ-ਰਿਕਸ਼ਾ ਚਲਾਉਣ ਲੱਗਾ 8 ਸਾਲ ਦਾ ਬੱਚਾ

ਜਨਾਨੀ ਨੂੰ ਬਹੁਤ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਸੀ.ਪੀ. ਅਤੇ ਐਡੀਸ਼ਨਲ ਪੁਲਸ ਕਮਿਸ਼ਨਰ ਸਾਕੀ ਨਾਕਾ ਥਾਣੇ ਪਹੁੰਚ ਗਏ। ਪੁਲਸ ਨੂੰ ਸ਼ੱਕ ਹੈ ਕਿ ਇਸ ਵਾਰਦਾਤ ’ਚ ਹੋਰ ਵੀ ਦੋਸ਼ੀ ਸ਼ਾਮਲ ਹੋ ਸਕਦੇ ਹਨ। ਪੁਲਸ ਇਸ ਮਾਮਲੇ ’ਚ ਫੜੇ ਗਏ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਅੱਗੇ ਦੀ ਜਾਂਚ ਜਾਰੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਡਰ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਨੰਗੇ ਪੈਰ ਬੀਮਾਰ ਪਤਨੀ ਨੂੰ ਮੋਢਿਆਂ ’ਤੇ ਲੱਦ ਹਸਪਤਾਲ ਪਹੁੰਚਿਆ 70 ਸਾਲਾ ਬਜ਼ੁਰਗ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

 


author

DIsha

Content Editor

Related News