ਇਹ ਹੈ ਨਿਰਭਯਾ ਨੂੰ ਇਨਸਾਫ਼ ਦਿਵਾਉਣ ਵਾਲੀ ਵਕੀਲ, ਮੁਫ਼ਤ ''ਚ ਲੜਿਆ ਸੀ ਕੇਸ

03/20/2020 11:10:00 AM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਦੇ ਚਾਰੇ ਦੋਸ਼ੀ ਮੁਕੇਸ਼, ਅਕਸ਼ੈ, ਵਿਨੇ ਅਤੇ ਪਵਨ ਨੂੰ ਸ਼ੁੱਕਰਵਾਰ ਸਵੇਰੇ ਫਾਂਸੀ 'ਤੇ ਲਟਕਾ ਦਿੱਤਾ ਗਿਆ। 7 ਸਾਲ ਤੋਂ ਵਧ ਲੰਬੇ ਸਮੇਂ ਬਾਅਦ ਆਖਰਕਾਰ ਨਿਰਭਯਾ ਨੂੰ ਇਨਸਾਫ਼ ਮਿਲ ਗਿਆ। ਵੀਰਵਾਰ ਦੇਰ ਰਾਤ ਨੂੰ ਵੀ ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ 'ਚ ਵੀ ਮਾਮਲੇ ਨੂੰ ਲੈ ਕੇ ਸੁਣਵਾਈ ਚੱਲੀ ਅਤੇ ਇਨ੍ਹਾਂ ਦੇ ਸਾਰੇ ਪੈਂਤਰੇ ਫੇਲ ਹੋ ਗਏ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 5.30 ਵਜੇ ਦੋਸ਼ੀਆਂ ਨੂੰ ਤਿਹਾੜ ਜੇਲ 'ਚ ਫਾਂਸੀ ਲਟਕਾ ਦਿੱਤਾ ਗਿਆ। ਇਹ ਪਹਿਲਾ ਮੌਕਾ ਹੈ, ਜਦੋਂ ਤਿਹਾੜ 'ਚ ਚਾਰ ਅਪਰਾਧੀਆਂ ਨੂੰ ਇਕੱਠੇ ਫਾਂਸੀ ਲਟਕਾ ਦਿੱਤਾ ਗਿਆ। ਇਹ ਪਹਿਲਾ ਮੌਕਾ ਹੈ, ਜਦੋਂ ਤਿਹਾੜ 'ਚ ਚਾਰ ਅਪਰਾਧੀਆਂ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਗਿਆ ਹੈ। ਇਸ ਵਿਚ ਟਵਿੱਟਰ 'ਤੇ #SeemaKushwaha ਟਾਪ ਟਰੈਂਡ ਕਰ ਰਹੀ ਹੈ।
PunjabKesariਕੁਸ਼ਵਾਹਾ ਨੇ ਨਿਰਭਯਾ ਦਾ ਕੇਸ ਮੁਫ਼ਤ ਲੜਿਆ
ਦੱਸਣਯੋਗ ਹੈ ਕਿ ਸੀਮਾ ਕੁਸ਼ਵਾਹਾ ਪਿਛਲੇ 7 ਸਾਲਾਂ ਤੋਂ ਨਿਰਭਯਾ ਲਈ ਕੋਰਟ 'ਚ ਇਨਸਾਫ਼ ਦੀ ਲੜਾਈ ਲੜ ਰਹੀ ਸੀ। ਜਿਵੇਂ ਹੀ ਚਾਰੇ ਦੋਸ਼ੀ ਫਾਂਸੀ 'ਤੇ ਲਟਕੇ ਤਾਂ ਲੋਕ ਸੀਮਾ ਕੁਸ਼ਵਾਹਾ ਨੂੰ ਵਧਾਈ ਦੇਣ ਲੱਗੇ। ਟਵਿੱਟਰ 'ਤੇ ਲੋਕਾਂ ਨੇ ਸੀਮਾ ਨੂੰ ਇਸ ਤਰ੍ਹਾਂ ਵਧਾਈ ਦਿੱਤੀ ਹੈ।ਘਟਨਾ ਤੋਂ ਬਾਅਦ ਸੀਮਾ ਨੇ ਨਿਰਭਯਾ ਦਾ ਕੇਸ ਮੁਫ਼ਤ ਲੜਨ ਦਾ ਐਲਾਨ ਕੀਤਾ ਅਤੇ ਹੇਠਲੀ ਕੋਰਟ ਤੋਂ ਲੈ ਕੇ ਉੱਪਰੀ ਕੋਰਟ ਤੱਕ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿਵਾਉਣ ਲਈ ਲੜਾਈ ਲੜੀ। 

PunjabKesari
ਨਿਰਭਯਾ ਦੀ ਮਾਂ ਨੇ ਸੀਮਾ ਕੁਸ਼ਵਾਹਾ ਨੂੰ ਹੀ ਧੰਨਵਾਦ ਕਿਹਾ
ਫਾਂਸੀ ਤੋਂ ਬਾਅਦ ਨਿਰਭਯਾ ਦੀ ਮਾਂ ਨੇ ਸਭ ਤੋਂ ਪਹਿਲਾਂ ਸੀਮਾ ਕੁਸ਼ਵਾਹਾ ਨੂੰ ਹੀ ਧੰਨਵਾਦ ਕਿਹਾ ਹੈ। ਨਿਰਭਯਾ ਦੀ ਮਾਂ ਨੇ ਕਿਹਾ ਕਿ ਸਾਡੇ ਵਕੀਲ (ਸੀਮਾ ਕੁਸ਼ਵਾਹਾ) ਦੇ ਬਿਨਾਂ ਇਹ ਸੰਭਵ ਨਹੀਂ ਸੀ। ਇਹ ਉਨ੍ਹਾਂ ਦਾ ਪਹਿਲਾ ਹੀ ਕੇਸ ਵੀ ਦੱਸਿਆ ਜਾ ਰਿਹਾ ਹੈ। ਨਿਰਭਯਾ ਰੇਪ ਤੋਂ ਬਾਅਦ ਇੰਟੀਆ ਗੇਟ, ਰਾਸ਼ਟਰਪਤੀ ਭਵਨ 'ਤੇ ਜੋ ਪ੍ਰਦਰਸ਼ਨ ਹੋਇਆ ਸੀ ਸੀਮਾ ਕੁਸ਼ਵਾਹਾ ਉਸ 'ਚ ਸ਼ਾਮਲ ਸੀ।
PunjabKesari

ਆਈ.ਐੱਸ. ਬਣਨਾ ਚਾਹੁੰਦੀ ਸੀ ਕੁਸ਼ਵਾਹਾ
ਖਬਰਾਂ ਅਨੁਸਾਰ, ਸੀਮਾ ਨੇ ਦਿੱਲੀ ਯੂਨੀਵਰਸਿਟੀ ਤੋਂ ਹੀ ਲਾਅ ਦੀ ਪੜ੍ਹਾਈ ਕੀਤੀ ਹੈ। ਨਿਰਭਯਾ ਰੇਪ ਕੇਸ ਦੌਰਾਨ ਉਹ ਟਰੇਨੀ ਸੀ। ਉਹ ਨਿਰਭਯਾ ਜੋਤੀ ਲੀਗਰ ਟਰੱਸਟ ਨਾਲ ਵੀ ਜੁੜੀ ਦੱਸੀ ਜਾਂਦੀ ਹੈ, ਜੋ ਰੇਪ ਆਦਿ ਕੇਸ 'ਚ ਕਾਨੂੰਨੀ ਸਲਾਹ ਦੇਣ ਲਈ ਨਿਰਭਯਾ ਦੇ ਪਰਿਵਾਰ ਨੇ ਹੀ ਬਣਾਇਆ ਸੀ। ਇਕ ਟੀ.ਵੀ. ਇੰਟਰਵਿਊ 'ਚ ਸੀਮਾ ਨੇ ਦੱਸਿਆ ਕਿ ਉਹ ਸਿਵਲ ਪ੍ਰੀਖਿਆ ਦੇ ਕੇ ਆਈ.ਏ.ਐੱਸ. ਬਣਨਾ ਚਾਹੁੰਦੀ ਸੀ।

PunjabKesari
ਜਾਣਦੀ ਹਾਂ ਹੱਕ ਲਈ ਲੜਨਾ ਪੈਂਦਾ ਹੈ- ਕੁਸ਼ਵਾਹਾ
ਸੀਮਾ ਦੱਸਦੀ ਹੈ ਕਿ ਉਹ ਖੁਦ ਅਜਿਹੀ ਜਗ੍ਹਾ ਤੋਂ ਆਉਂਦੀ ਹੈ, ਜਿੱਥੇ ਕੁੜੀਆਂ ਨੂੰ ਜ਼ਿਆਦਾ ਆਜ਼ਾਦੀ ਨਹੀਂ ਮਿਲੀ। ਇਸ ਦੇ ਬਾਵਜੂਦ ਉਹ ਵਕੀਲ ਬਣੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਵੀ ਨਾਮੁਮਕਿਨ ਨਹੀਂ ਲੱਗਦਾ। ਸੀਮਾ ਨੇ ਕਿਹਾ,''ਮੈਂ ਪੇਂਡੂ ਇਲਾਕੇ ਤੋਂ ਆਉਂਦੀ ਹਾਂ। ਜਿੱਥੋਂ ਮੈਂ ਆਈ, ਉੱਥੇ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ, ਜਾਣਦੀ ਹਾਂ ਹੱਕ ਲਈ ਲੜਨਾ ਪੈਂਦਾ ਹੈ।''


DIsha

Content Editor

Related News