ਨਿਰਭਿਆ ਦੇ ਦੋਸ਼ੀਆਂ ਨੂੰ ਜਲਦ ਹੋ ਸਕਦੀ ਹੈ ਫਾਂਸੀ ਪਰ ਤਿਹਾੜ ਕੋਲ ਨਹੀਂ ਹੈ ਜੱਲਾਦ

12/03/2019 11:54:33 AM

ਨਵੀਂ ਦਿੱਲੀ— ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਕੋਲ ਹੁਣ ਕਾਨੂੰਨੀ ਉਪਾਅ ਬਹੁਤ ਘੱਟ ਰਹਿ ਗਏ ਹਨ ਅਤੇ ਉਨ੍ਹਾਂ ਦੀ ਫਾਂਸੀ ਦੀ ਤਾਰੀਕ ਕੇ ਵੀ ਨੇੜੇ ਆ ਸਕਦੀ ਹੈ। ਹਾਲਾਂਕਿ, ਤਿਹਾੜ ਪ੍ਰਸ਼ਾਸਨ ਨੂੰ ਇਸ ਸਮੇਂ ਦੂਜੀ ਚਿੰਤਾ ਹੈ। ਜੇਲ ਪ੍ਰਸ਼ਾਸਨ ਕੋਲ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਚੜ੍ਹਾਉਣ ਲਈ ਕੋਈ ਜੱਲਾਦ ਉਪਲੱਬਧ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਕ ਮਹੀਨੇ 'ਚ ਫਾਂਸੀ ਦੀ ਤਾਰੀਕ ਆ ਸਕਦੀ ਹੈ, ਇਸ ਲਈ ਜੇਲ ਪ੍ਰਸ਼ਾਸਨ ਇਸ ਦੇ ਇੰਤਜ਼ਾਮ ਨੂੰ ਲੈ ਕੇ ਚਿੰਤਤ ਹੈ।

ਅਗਲੇ ਇਕ ਮਹੀਨੇ 'ਚ ਫਾਂਸੀ ਦੀ ਤਾਰੀਕ ਆ ਸਕਦੀ ਹੈ
ਤਿਹਾੜ ਜੇਲ ਸੂਤਰਾਂ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਜੇਲ ਪ੍ਰਸ਼ਾਸਨ ਫਾਂਸੀ ਦੇਣ ਲਈ ਜ਼ਰੂਰੀ ਬਦਲਾਂ 'ਤੇ ਕੰਮ ਕਰ ਰਿਹਾ ਹੈ। ਅਗਲੇ ਇਕ ਮਹੀਨੇ 'ਚ ਕਦੇ ਵੀ ਫਾਂਸੀ ਦੀ ਤਾਰੀਕ ਆ ਸਕਦੀ ਹੈ। ਦੋਸ਼ੀਆਂ ਨੂੰ ਕੋਰਟ ਵਲੋਂ ਬਲੈਕ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਕਿਸੇ ਵੀ ਦਿਨ ਫਾਂਸੀ 'ਤੇ ਚੜ੍ਹਾਇਆ ਜਾ ਸਕਦਾ ਹੈ। ਰਾਸ਼ਟਰਪਤੀ ਜੇਕਰ ਨਿਰਭਿਆ ਦੇ ਦੋਸ਼ੀਆਂ ਦੀ ਦਯਾ ਪਟੀਸ਼ਨ ਖਾਰਜ ਕਰ ਦਿੰਦੇ ਹਨ ਤਾਂ ਵਾਰੰਟ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਫਾਂਸੀ ਦੀ ਤਾਰੀਕ ਤੈਅ ਹੋਵੇਗੀ।

ਆਖਰੀ ਵਾਰ ਅਫਜ਼ਲ ਗੁਰੂ ਨੂੰ ਦਿੱਤੀ ਗਈ ਸੀ ਫਾਂਸੀ
ਇਸ ਤੋਂ ਪਹਿਲਾਂ ਆਖਰੀ ਵਾਰ ਸੰਸਦ 'ਤੇ ਹਮਲਿਆਂ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਤਿਹਾੜ 'ਚ ਫਾਂਸੀ ਦਿੱਤੀ ਗਈ ਸੀ। ਅਫਜ਼ਲ ਨੂੰ ਫਾਂਸੀ 'ਤੇ ਚੜ੍ਹਾਉਣ ਤੋਂ ਪਹਿਲਾਂ ਜੇਲ ਦੀ ਸੁਰੱਖਿਆ ਲਈ ਪੂਰੇ ਇੰਤਜ਼ਾਮ ਕੀਤੇ ਗਏ ਸਨ। ਅਫਜ਼ਲ ਦੀ ਫਾਂਸੀ 'ਚ ਜੇਲ ਦੇ ਹੀ ਇਕ ਕਰਮਚਾਰੀ ਨੇ ਫਾਂਸੀ ਖਿੱਚਣ ਲਈ ਸਹਿਮਤੀ ਦੇ ਦਿੱਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਜੱਲਾਦ ਦੀ ਕਮੀ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਦੂਜੀਆਂ ਜੇਲਾਂ ਨਾਲ ਵੀ ਜੱਲਾਦ ਨੂੰ ਲੈ ਕੇ ਚਰਚਾ ਕੀਤੀ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਕੁਝ ਪਿੰਡਾਂ 'ਚ ਵੀ ਪੁੱਛ-ਗਿੱਛ ਕੀਤੀ ਜਾ ਰਹੀ ਸੀ, ਜਿੱਥੋਂ ਪਹਿਲਾਂ ਵੀ ਕੁਝ ਜੱਲਾਦ ਨਿਕਲੇ ਹਨ।

ਜੱਲਾਦ ਦੀ ਨੌਕਰੀ ਲਈ ਕੋਈ ਜਲਦੀ ਤਿਆਰ ਵੀ ਨਹੀਂ ਹੁੰਦਾ
ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਤਿਹਾੜ ਵਲੋਂ ਕਿਸੇ ਜੱਲਾਦ ਨੂੰ ਨਿਯੁਕਤ ਨਹੀਂ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਫਾਂਸੀ ਲਈ ਠੇਕੇ ਦੇ ਆਧਾਰ 'ਤੇ ਹੀ ਤਿਹਾੜ ਪ੍ਰਸ਼ਾਸਨ ਕਿਸੇ ਨੂੰ ਨਿਯੁਕਤ ਕਰੇਗਾ। ਇਕ ਸੀਨੀਅਰ ਜੇਲ ਅਧਿਕਾਰੀ ਨੇ ਕਿਹਾ,''ਸਾਡੇ ਸਮਾਜ 'ਚ ਫਾਂਸੀ ਦੀ ਸਜ਼ਾ ਹਮੇਸ਼ਾ ਨਹੀਂ ਦਿੱਤੀ ਜਾਂਦੀ ਹੈ। ਇਹ ਰੇਅਰੈਸਟ ਆਫ ਦਿ ਰੇਅਰ ਅਪਰਾਧਾਂ ਲਈ ਹੀ ਤੈਅ ਸਜ਼ਾ ਹੈ। ਅਜਿਹੀ ਹਾਲਤ 'ਚ ਇਕ ਫੁਲ ਟਾਈਮ ਜੱਲਾਦ ਦੀ ਨਿਯੁਕਤੀ ਨਹੀਂ ਕੀਤੀ ਜਾ ਸਕਦੀ ਹੈ। ਇਸ ਨੌਕਰੀ ਲਈ ਹੁਣ ਕੋਈ ਸ਼ਖਸ ਜਲਦੀ ਤਿਆਰ ਵੀ ਨਹੀਂ ਹੁੰਦਾ।''


DIsha

Content Editor

Related News