ਨਿਰਭਯਾ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਹੋਣੀ ਚਾਹੀਦੀ ਹੈ: ਰਵੀਸ਼ੰਕਰ ਪ੍ਰਸਾਦ

02/05/2020 2:23:09 PM

ਨਵੀਂ ਦਿੱਲੀ—ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਭਾਵ ਬੁੱਧਵਾਰ ਨੂੰ ਲੋਕ ਸਭਾ 'ਚ ਕਿਹਾ ਹੈ ਕਿ ਨਿਰਭਯਾ ਮਾਮਲੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਹੋਣੀ ਚਾਹੀਦੀ ਹੈ। ਮਹਾਰਾਸ਼ਟਰ 'ਚ 2 ਔਰਤਾਂ ਨੂੰ ਜ਼ਿੰਦਾ ਸਾੜਨ ਨਾਲ ਜੁੜੀਆਂ ਘਟਨਾਵਾਂ ਅਤੇ ਨਿਰਭਯਾ ਮਾਮਲੇ ਨੂੰ ਕੁਝ ਮੈਂਬਰਾਂ ਦੁਆਰਾ ਲੋਕ ਸਭਾ 'ਚ ਸਿਫਰ ਕਾਲ ਦੌਰਾਨ ਚੁੱਕੇ ਜਾਣ ਤੋਂ ਬਾਅਦ ਪ੍ਰਸਾਦ ਨੇ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਿਰਭਿਯਾ ਮਾਮਲੇ ਦੇ ਦੋਸ਼ੀ ਕਾਨੂੰਨੀ ਉਪਾਆਂ ਦੀ ਦੁਰਵਰਤੋਂ ਕਰਕੇ ਫਾਂਸੀ ਨੂੰ ਟਾਲ ਰਹੇ ਹਨ ਪਰ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਹੋਣੀ ਚਾਹੀਦੀ ਹੈ।

ਏ.ਆਈ.ਐੱਮ.ਆਈ.ਐੱਮ ਦੇ ਇਮਤਿਆਜ਼ ਜਲੀਲ ਨੇ ਵਰਧ ਅਤੇ ਔਰੰਗਾਬਾਦ 'ਚ ਔਰਤਾਂ ਨੂੰ ਸਾੜਨ ਦਾ ਮਾਮਲਾ ਚੁੱਕਿਆ। ਇਸ ਤੋਂ ਬਾਅਦ ਆਜ਼ਾਦ ਨਵਨੀਤ ਕੌਰ ਰਾਣਾ ਅਤੇ ਵਿਰੋਧੀ ਧਿਰ ਦੀਆਂ ਕੁਝ ਹੋਰ ਔਰਤਾਂ ਨੇ ਇਸ ਦੇ ਨਾਲ ਨਿਰਭਿਯਾ ਦੇ ਦੋਸ਼ੀਆਂ ਨੂੰ ਫਾਂਸੀ ਹੋਣ 'ਚ ਦੇਰੀ ਦਾ ਮੁੱਦਾ ਚੁੱਕਿਆ।

ਪ੍ਰਸਾਦ ਨੇ ਕਿਹਾ ਹੈ ਕਿ ਮਹਾਰਾਸ਼ਟਰ ਦੇ ਵਰਧਾ ਅਤੇ ਔਰੰਗਾਬਾਦ ਦੀਆਂ ਘਟਨਾਵਾਂ 'ਤੇ ਕਿਹਾ ਕਿ ਇਸ ਮਾਮਲੇ 'ਤੇ ਮਹਾਰਾਸ਼ਟਰ ਸਰਕਾਰ ਨੂੰ ਕਦਮ ਚੁੱਕਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਇਸ ਸਬੰਧੀ ਸੂਬਾ ਸਰਕਾਰ ਨੂੰ ਕਹੇਗੀ।


Iqbalkaur

Content Editor

Related News