ਨਿਰਭਯਾ ਕੇਸ : ਦਰਿੰਦਿਆਂ ਨੂੰ ਨਹੀਂ ਪਛਤਾਵਾ, ਦੋਸ਼ੀ ਬੋਲਿਆ- ਸਾਨੂੰ ਫਾਂਸੀ ਦੇਣ ਨਾਲ ਨਹੀਂ ਰੁਕਣਗੇ ਰੇਪ

03/19/2020 11:08:15 AM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਕੱਲ ਭਾਵ 20 ਮਾਰਚ ਨੂੰ ਸਵੇੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ। ਚਾਰੇ ਦੋਸ਼ੀ ਤਿਹਾੜ ਜੇਲ ਵਿਚ ਬੰਦ ਹਨ, ਜਿੱਥੇ ਇਨ੍ਹਾਂ ਨੂੰ ਫਾਂਸੀ ਦਿੱਤੀ ਜਾਵੇਗੀ। ਫਾਂਸੀ ਦੇਣ ਲਈ ਕੱਲ ਪਵਨ ਜੱਲਾਦ ਨੇ ਡਮੀ ਰਿਹਰਸਲ ਵੀ ਕੀਤੀ। ਚਾਰੇ ਦੋਸ਼ੀਆਂ ਦੇ ਕਾਨੂੰਨੀ ਬਦਲ ਖਤਮ ਹੋ ਚੁੱਕੇ ਹਨ ਪਰ ਫਿਰ ਵੀ ਉਹ ਫਾਂਸੀ ਤੋਂ ਬਚਣ ਲਈ ਇਕ ਤੋਂ ਬਾਅਦ ਇਕ ਨਵਾਂ ਪੈਂਤੜਾ ਅਜ਼ਮਾ ਰਹੇ ਹਨ। ਸੂਤਰਾਂ ਮੁਤਾਬਕ ਜੇਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਾਂਸੀ ਦੇਣ ਲਈ ਸਿਰਫ ਇਕ ਦਿਨ ਹੀ ਬਚਿਆ ਹੈ। ਮੁਕੇਸ਼ ਨੂੰ ਛੱਡ ਕੇ ਬਾਕੀ ਤਿੰਨੋਂ ਦੋਸ਼ੀਆਂ— ਵਿਨੇ, ਪਵਨ ਅਤੇ ਅਕਸ਼ੈ ਨੂੰ ਦੇਖ ਕੇ ਅਜੇ ਵੀ ਅਜਿਹਾ ਨਹੀਂ ਲੱਗ ਰਿਹਾ ਹੈ ਕਿ ਇਨ੍ਹਾਂ ਨੂੰ ਇਕ ਦਿਨ ਬਾਅਦ ਫਾਂਸੀ ’ਤੇ ਲਟਕਾਇਆ ਜਾਣਾ ਹੈ। ਚਾਰੇ ਦਰਿੰਦਿਆਂ ’ਚੋਂ ਇਕ ਵਿਨੇ ਨੇ ਜੇਲ ਦੇ ਅਧਿਕਾਰੀ ਨੂੰ ਕਿਹਾ ਕਿ ਜੇਕਰ ਸਾਨੂੰ ਫਾਂਸੀ ਦੇਣ ਨਾਲ ਦੇਸ਼ ’ਚ ਰੇਪ ਰੁੱਕ ਜਾਣਗੇ ਤਾਂ ਬੇਸ਼ੱਕ ਸਾਨੂੰ ਫਾਂਸੀ ’ਤੇ ਲਟਕਾ ਦਿਓ ਪਰ ਇਹ ਰੇਪ ਰੁੱਕਣ ਵਾਲੇ ਨਹੀਂ ਹਨ।
ਓਧਰ ਜੇਲ ਅਧਿਕਾਰੀਆਂ ਨੇ ਦੱਸਿਆ ਕਿ 20 ਮਾਰਚ ਦੀ ਸਵੇਰੇ 5.30 ਵਜੇ ਚਾਰੇ ਦੋਸ਼ੀਆਂ ਨੂੰ ਫਾਂਸੀ ’ਤੇ ਲਟਕਾਉਣ ਲਈ ਇਨ੍ਹਾਂ ਨੂੰ 3.00 ਵਜੇ ਜਗਾ ਦਿੱਤਾ ਜਾਵੇਗਾ। ਹਾਲਾਂਕਿ ਆਪਣੀ ਫਾਂਸੀ ਹੋਣ ਦੀ ਗੱਲ ਨੂੰ ਦੇਖਦਿਆਂ ਇਨ੍ਹਾਂ ਨੂੰ 19 ਮਾਰਚ ਦੀ ਰਾਤ ਨੂੰ ਨੀਂਦ ਆਉਣੀ ਮੁਸ਼ਕਲ ਹੀ ਹੈ। ਤੜਕੇ 3 ਵਜੇ ਦੋਸ਼ੀਆਂ ਨੂੰ ਨਹਾਉਣ ਅਤੇ ਨਾਸ਼ਤਾ ਕਰਨ ਬਾਰੇ ਪੁੱਛਿਆ ਜਾਵੇਗਾ। 

ਇਹ ਵੀ ਪੜ੍ਹੋ : ਨਿਰਭਯਾ ਦੇ ਦੋਸ਼ੀਆਂ ਨੂੰ ਕੱਲ ਹੋਵੇਗੀ ਫਾਂਸੀ, ਪਰਿਵਾਰ ਵਾਲਿਆਂ ਨੇ ਕੀਤੀ ਅੰਤਿਮ ਮੁਲਾਕਾਤ

ਇਹ ਵੀ ਪੜ੍ਹੋ : ਨਿਰਭਯਾ ਕੇਸ : ਫਾਂਸੀ ਤੋਂ ਕਿੰਨੀ ਦੂਰ ਦਰਿੰਦੇ! ਜੱਲਾਦ ਨੇ ਤਿਹਾੜ ਜੇਲ ’ਚ ਕੀਤੀ ‘ਡਮੀ ਰਿਹਰਸਲ’

ਫਾਂਸੀ ’ਤੇ ਲਟਕਾਉਣ ਲਈ ਤਿਹਾੜ ਜੇਲ ਅਥਾਰਿਟੀ ਨੇ 10 ਹੋਰ ਕਰਮਚਾਰੀਆਂ ਨੂੰ ਵੱਖ-ਵੱਖ ਜੇਲਾਂ ਤੋਂ ਫਾਂਸੀ ਦੇਣ ਵਾਲੀ ਜੇਲ ਨੰਬਰ-3 ’ਚ ਤੁਰੰਤ ਪ੍ਰਭਾਵ ਤੋਂ ਸ਼ਿਫਟ ਕਰ ਦਿੱਤਾ ਹੈ। ਜੇਲ ਦੇ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਭਾਵ ਅੱਜ ਦੋਸ਼ੀ ਇਕ ਵਾਰ ਫਿਰ ਤੋਂ ਪਟਿਆਲਾ ਹਾਊਸ ਕੋਰਟ ਅਤੇ ਸੁਪਰੀਮ ਕੋਰਟ ਜਾ ਸਕਦੇ ਹਨ। ਅੱਜ ਦਿਨ ਭਰ ਅਦਾਲਤੀ ਕਾਰਵਾਈ ਚੱਲ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਫੈਸਲਾ ਹੋਣ ਵਿਚ ਰਾਤ ਵੀ ਲੱਗ ਜਾਵੇ ਪਰ ਇਨ੍ਹਾਂ ਦੀ ਫਾਂਸੀ ਟਲਣਾ ਮੁਮਕਿਨ ਨਹੀਂ ਲੱਗ ਰਿਹਾ ਹੈ, ਕਿਉਂਕਿ ਸਿੱਧੇ ਤੌਰ ’ਤੇ ਇਨ੍ਹਾਂ ਚਾਰੇ ਦੋਸ਼ੀਆਂ ਦਾ ਹੁਣ ਕੋਈ ਕਾਨੂੰਨੀ ਅਧਿਕਾਰ ਬਾਕੀ ਨਹੀਂ ਬਚਿਆ ਹੈ। 

16 ਦਸੰਬਰ 2012 ਦਾ ਹੈ ਮਾਮਲਾ—
ਦਿੱਲੀ ਦੀ ਪੈਰਾਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ ਵਿਚ ਦਰਿੰਦਗੀ ਕੀਤੀ ਸੀ। ਗੰਭੀਰ ਜ਼ਖਮਾਂ ਕਾਰਨ 26 ਦਸੰਬਰ ਨੂੰ ਸਿੰਗਾਪੁਰ 'ਚ ਇਲਾਜ ਦੌਰਾਨ ਨਿਰਭਯਾ ਦੀ ਮੌਤ ਹੋ ਗਈ ਸੀ। ਘਟਨਾ ਦੇ 9 ਮਹੀਨੇ ਬਾਅਦ ਯਾਨੀ ਕਿ ਸਤੰਬਰ 2013 ਨੂੰ ਹੇਠਲੀ ਅਦਾਲਤ ਨੇ 5 ਦੋਸ਼ੀਆਂ- ਰਾਮ ਸਿੰਘ, ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਮਾਰਚ 2014 'ਚ ਹਾਈ ਕੋਰਟ ਅਤੇ ਮਈ 2017 'ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਟਰਾਇਲ ਦੌਰਾਨ ਮੁੱਖ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਜੋ ਕਿ ਨਾਬਾਲਗ ਹੋਣ ਕਾਰਨ 3 ਸਾਲ ਸੁਧਾਰ ਗ੍ਰਹਿ 'ਚ ਸਜ਼ਾ ਪੂਰੀ ਕਰ ਚੁੱਕਾ ਹੈ।


Tanu

Content Editor

Related News