ਨਿਰਭਯਾ ਕੇਸ : ਜੱਲਾਦ ਪਵਨ ਨੂੰ ਵਾਪਸ ਭੇਜਿਆ ਮੇਰਠ, ਮੱਖਣ ਲੱਗੀਆਂ ਰੱਸੀਆਂ ਲਾਕਰ ''ਚ ਬੰਦ

02/01/2020 10:33:23 AM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਕੇਸ ਦੇ ਚਾਰੇ ਦੋਸ਼ੀਆਂ ਦੀ ਫਾਂਸੀ ਇਕ ਵਾਰ ਫਿਰ ਟਲ ਗਈ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਲੇ ਆਦੇਸ਼ ਤਕ ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਜਾ ਸਕੇਗਾ। ਇਹ ਆਦੇਸ਼ ਮਿਲਦੇ ਹੀ ਤਿਹਾੜ ਜੇਲ ਪ੍ਰਸ਼ਾਸਨ ਨੇ ਫਾਂਸੀ ਦੇਣ ਦੀਆਂ ਤਿਆਰੀਆਂ ਨੂੰ ਰੋਕ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਨਿਰਭਯਾ ਦੇ ਚਾਰੇ ਦੋਸ਼ੀ- ਪਵਨ ਗੁਪਤਾ, ਮੁਕੇਸ਼ ਕੁਮਾਰ, ਅਕਸ਼ੈ, ਵਿਨੇ ਤਿਹਾੜ ਜੇਲ ਵਿਚ ਬੰਦ ਹਨ। ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਏ ਜਾਣ ਲਈ ਮੇਰਠ ਤੋਂ ਜੱਲਾਦ ਪਵਨ ਨੂੰ ਬੁਲਾਇਆ ਗਿਆ ਸੀ, ਜਿਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਫਾਂਸੀ ਦੇ ਫਾਈਨਲ ਟਰਾਇਲ ਤੋਂ ਬਾਅਦ ਰੱਸੀਆਂ 'ਤੇ ਮੱਖਣ ਲਾ ਕੇ ਉਨ੍ਹਾਂ ਨੂੰ ਸੁਰੱਖਿਅਤ ਲਾਕਰ 'ਚ ਰਖਵਾ ਦਿੱਤਾ ਗਿਆ ਹੈ। 

ਜੇਲ ਸੂਤਰਾਂ ਨੇ ਦੱਸਿਆ ਕਿ 1 ਫਰਵਰੀ ਨੂੰ ਵਿਨੇ ਨੂੰ ਛੱਡ ਕੇ ਬਾਕੀ ਤਿੰਨ ਦੋਸ਼ੀਆਂ ਪਵਨ, ਅਕਸ਼ੈ ਅਤੇ ਮੁਕੇਸ਼ ਨੂੰ ਫਾਂਸੀ 'ਤੇ ਲਟਕਾਉਣ ਦੀ ਤਮਾਮ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਗਈਆਂ ਸਨ। ਵੀਰਵਾਰ ਨੂੰ ਇਨ੍ਹਾਂ ਤਿੰਨਾਂ ਤੋਂ ਆਖਰੀ ਮੁਲਾਕਾਤ ਬਾਰੇ ਵੀ ਪੁੱਛ ਲਿਆ ਗਿਆ ਸੀ। ਇਸ ਵਜ੍ਹਾ ਤੋਂ ਅਕਸ਼ੈ ਨੂੰ ਛੱਡ ਕੇ ਬਾਕੀ ਦੋ ਦੇ ਪਰਿਵਾਰ ਵਾਲਿਆਂ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਸੀ। ਸ਼ੁੱਕਰਵਾਰ ਨੂੰ ਅਕਸ਼ੈ ਨੂੰ ਮਿਲਣ ਦਾ ਆਖਰੀ ਦਿਨ ਹੋਣ ਦੇ ਬਾਵਜੂਦ ਇਸ ਦੇ ਪਰਿਵਾਰ ਨਾਲ ਕੋਈ ਵੀ ਮਿਲਣ ਨਹੀਂ ਆਇਆ। ਜੇਲ ਸੂਤਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਵਿਚ ਜਦੋਂ ਇਕ ਦੀ ਦਇਆ ਪਟੀਸ਼ਨ ਖਾਰਜ ਹੋਣ 'ਤੇ ਸਾਰਿਆਂ ਦੀ ਫਾਂਸੀ 14 ਦਿਨ ਲਈ ਰੁਕ ਗਈ ਸੀ ਤਾਂ ਅਜਿਹਾ ਕੋਈ ਸਿਸਟਮ ਬਣਾਉਣਾ ਚਾਹੀਦਾ ਹੈ ਕਿ ਇਕ ਹੀ ਮਾਮਲੇ ਦੇ ਇਕ ਤੋਂ ਵਧ ਦੋਸ਼ੀਆਂ ਨੂੰ ਵੀ ਜੇਕਰ ਫਾਂਸੀ ਤੋਂ ਬਚਣ ਲਈ ਦਇਆ ਪਟੀਸ਼ਨ ਲਾਉਣੀ ਹੈ ਤਾਂ ਉਹ ਵੀ ਸਾਰੇ ਇਕੱਠੇ ਹੀ ਲਾਉਣ।

ਤਿਹਾੜ ਜੇਲ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਨੀਵਾਰ ਨੂੰ ਇਕ ਤੋਂ ਤਿੰਨ ਕੈਦੀਆਂ ਨੂੰ ਫਾਂਸੀ ਦੇਣ ਦੀ ਹਰੀ ਝੰਡੀ ਮਿਲ ਸਕਦੀ ਹੈ ਪਰ ਫਾਂਸੀ ਹੋਲਡ ਕਰਨ ਦੇ ਆਦੇਸ਼ ਮਿਲਦੇ ਹੀ ਤਮਾਮ ਪ੍ਰਕਿਰਿਆ ਨੂੰ ਅਗਲੇ ਆਦੇਸ਼ਾਂ ਤਕ ਰੋਕ ਦਿੱਤਾ ਗਿਆ ਹੈ।


Tanu

Content Editor

Related News