ਨਿਰਭਯਾ ਕੇਸ : ਦੋਸ਼ੀ ਵਿਨੇ ਸ਼ਰਮਾ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਨੇ ਕੀਤੀ ਖਾਰਜ

Saturday, Feb 01, 2020 - 10:59 AM (IST)

ਨਿਰਭਯਾ ਕੇਸ : ਦੋਸ਼ੀ ਵਿਨੇ ਸ਼ਰਮਾ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਨੇ ਕੀਤੀ ਖਾਰਜ

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਮਾਮਲੇ 'ਚ ਦੋਸ਼ੀ ਮੁਕੇਸ਼ ਤੋਂ ਬਾਅਦ ਹੁਣ ਦੋਸ਼ੀ ਵਿਨੇ ਸ਼ਰਮਾ ਦੀ ਵੀ ਦਯਾ ਪਟੀਸ਼ਨ ਰਾਸ਼ਟਰਪਤੀ ਨੇ ਖਾਰਜ ਕਰ ਦਿੱਤੀ ਹੈ। ਇਸੇ ਦੇ ਨਾਲ ਹੁਣ ਵਿਨੇ ਸ਼ਰਮਾ ਦੇ ਵੀ ਸਾਰੇ ਕਾਨੂੰਨੀ ਬਦਲ ਖਤਮ ਹੋ ਗਏ ਹਨ। ਦੱਸਣਯੋਗ ਹੈ ਕਿ ਅੱਜ ਯਾਨੀ ਸ਼ਨੀਵਾਰ ਨੂੰ ਇਨ੍ਹਾਂ ਚਾਰੇ ਦੋਸ਼ੀਆਂ ਨੂੰ ਸਵੇਰੇ 6 ਵਜੇ ਫਾਂਸੀ ਹੋਣੀ ਸੀ ਪਰ ਸ਼ੁੱਕਰਵਾਰ ਨੂੰ ਉਸ ਨੂੰ ਟਾਲ ਦਿੱਤਾ ਗਿਆ ਸੀ। ਹਾਲੇ ਫਾਂਸੀ ਦੀ ਨਵੀਂ ਤਾਰੀਕ ਨਹੀਂ ਆਈ ਹੈ।

ਸ਼ੁੱਕਰਵਾਰ ਨੂੰ ਨਿਰਭਯਾ ਦੇ ਚਾਰੇ ਦੋਸ਼ੀਆਂ ਦੀ ਫਾਂਸੀ ਦੂਜੀ ਵਾਰ ਵੀ ਟਲ ਗਈ। ਦੋਸ਼ੀਆਂ ਨੇ ਬਦਲ ਬਚੇ ਹੋਣ ਦੀ ਦਲੀਲ ਦੇ ਕੇ ਸ਼ਨੀਵਾਰ ਸਵੇਰੇ ਹੋਣ ਵਾਲੀ ਫਾਂਸੀ ਟਾਲਣ ਦੀ ਗੁਹਾਰ ਲਗਾਈ ਸੀ। ਇਸ 'ਤੇ ਪਟਿਆਲਾ ਹਾਊਸ ਕੋਰਟ ਨੇ ਡੈੱਥ ਵਾਰੰਟ 'ਤੇ ਅਮਲ ਅਗਲੇ ਆਦੇਸ਼ ਤੱਕ ਟਾਲ ਦਿੱਤਾ। ਕੋਰਟ ਨੇ ਕਿਹਾ,''ਸਜ਼ਾ 'ਤੇ ਅਮਲ ਉਦੋਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਸਾਰਿਆਂ ਦੀ ਅਪੀਲ ਖਾਰਜ ਨਾ ਹੋ ਜਾਵੇ ਜਾਂ ਉਨ੍ਹਾਂ ਨੂੰ ਦਾਇਰ ਕਰਨ ਦਾ ਸਮਾਂ ਨਾ ਖਤਮ ਹੋ ਜਾਵੇ। ਕਾਨੂੰਨੀ ਉਪਾਵਾਂ 'ਚ ਜੁਟੇ ਦੋਸ਼ੀ ਤੋਂ ਅੱਖਾਂ ਬੰਦ ਕਰ ਕੇ ਭੇਦਭਾਵ ਨਹੀਂ ਕੀਤਾ ਜਾ ਸਕਦਾ। ਵਿਨੇ ਨੇ ਦਯਾ ਪਟੀਸ਼ਨ ਪੈਂਡਿੰਗ ਹੋਣ ਦੀ ਦਲੀਲ ਦਿੱਤੀ। ਪਵਨ, ਅਕਸ਼ੈ ਨੇ ਕਿਹਾ ਕਿ ਉਨ੍ਹਾਂ ਦੇ ਕਾਨੂੰਨੀ ਬਦਲ ਬਚੇ ਹਨ।

ਮੁਕੇਸ਼ ਦੇ ਬਦਲ ਖਤਮ ਹੋ ਚੁਕੇ ਹਨ ਪਰ ਉਸ ਦੀ ਦਲੀਲ ਸੀ ਕਿ ਇਕ ਜ਼ੁਰਮ ਲਈ ਉਸ ਨੂੰ ਵੱਖ ਸਜ਼ਾ ਨਹੀਂ ਦਿੱਤੀ ਜਾ ਸਕਦੀ। ਦੂਜੀ ਵਾਰ ਫਾਂਸੀ ਟਲਣ ਨਾਲ ਨਿਰਭਯਾ ਦੀ ਮਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਨ੍ਹਾਂ ਨੇ ਰੋਂਦੇ ਹੋਏ ਕਿਹਾ ਕਿ 7 ਸਾਲ ਪਹਿਲਾਂ ਬੇਟੀ ਨਾਲ ਅਪਰਾਧ ਹੋਇਆ ਅਤੇ ਸਰਕਾਰ ਵਾਰ-ਵਾਰ ਸਾਨੂੰ ਦੋਸ਼ੀਆਂ ਦੇ ਸਾਹਮਣੇ ਝੁਕਾ ਰਹੀ ਹੈ। ਜੇਕਰ ਅਜਿਹਾ ਹੀ ਹੋਣਾ ਹੈ ਤਾਂ ਨਿਯਮ-ਕਾਨੂੰਨ ਦੀਆਂ ਕਿਤਾਬਾਂ ਨੂੰ ਅੱਗ ਲਗਾ ਦੇਣੀ ਚਾਹੀਦੀ ਹੈ।


author

DIsha

Content Editor

Related News