ਨਿਰਭਯਾ ਦੇ ਦੋਸ਼ੀ ਮੁਕੇਸ਼ ਦਾ ਵੱਡਾ ਦੋਸ਼, ਜੇਲ ''ਚ ਅਕਸ਼ੈ ਨਾਲ ਸੰਬੰਧ ਬਣਾਉਣ ਲਈ ਕੀਤਾ ਮਜ਼ਬੂਰ

Tuesday, Jan 28, 2020 - 06:02 PM (IST)

ਨਿਰਭਯਾ ਦੇ ਦੋਸ਼ੀ ਮੁਕੇਸ਼ ਦਾ ਵੱਡਾ ਦੋਸ਼, ਜੇਲ ''ਚ ਅਕਸ਼ੈ ਨਾਲ ਸੰਬੰਧ ਬਣਾਉਣ ਲਈ ਕੀਤਾ ਮਜ਼ਬੂਰ

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਦੇ ਦੋਸ਼ੀ ਮੁਕੇਸ਼ ਨੇ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਇਕ ਸਨਸਨੀਖੇਜ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਤਿਹਾੜ ਜੇਲ 'ਚ ਉਸ ਤੋਂ ਜ਼ਬਰਨ ਸੈਕਸ ਕਰਵਾਇਆ ਗਿਆ, ਉਹ ਵੀ ਕੇਸ ਦੇ ਹੋਰ ਦੋਸ਼ੀ ਨਾਲ। ਦੱਸਣਯੋਗ ਹੈ ਕਿ ਮੁਕੇਸ਼ ਨੇ ਇਕ ਫਰਵਰੀ ਵਾਲੇ ਡੈੱਥ ਵਾਰੰਟ ਨੂੰ ਟਾਲਣ ਅਤੇ ਰਾਸ਼ਟਰਪਤੀ ਵਲੋਂ ਦਯਾ ਪਟੀਸ਼ਨ ਖਾਰਜ ਹੋਣ ਦੇ ਵਿਰੋਧ 'ਚ ਗੁਹਾਰ ਲਗਾਈ ਸੀ। ਕੋਰਟ 'ਚ ਉਸੇ 'ਤੇ ਸੁਣਵਾਈ ਚੱਲ ਰਹੀ ਸੀ। ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਫੈਸਲਾ ਬੁੱਧਵਾਰ ਤੱਕ (29 ਜਨਵਰੀ) ਲਈ ਸੁਰੱਖਿਆਤ ਰੱਖ ਲਿਆ ਹੈ। ਇਕ ਨਿਊਜ਼ ਚੈਨਲ ਅਨੁਸਾਰ,''ਮੁਕੇਸ਼ ਦੀ ਵਕੀਲ ਅੰਜਨਾ ਪ੍ਰਕਾਸ਼ ਨੇ ਆਪਣੀ ਦਲੀਲ 'ਚ ਦਾਅਵਾ ਕੀਤਾ ਕਿ ਮੁਕੇਸ਼ ਨੂੰ ਨਿਰਭਯਾ ਕੇਸ ਦੇ ਇਕ ਹੋਰ ਦੋਸ਼ੀ ਅਕਸ਼ੈ ਨਾਲ ਸੰਬੰਧ ਬਣਾਉਣ ਨੂੰ ਮਜ਼ਬੂਰ ਕੀਤਾ ਗਿਆ। ਦੱਸਣਯੋਗ ਹੈ ਕਿ ਰਾਸ਼ਟਰਪਤੀ ਨੇ ਮੁਕੇਸ਼ ਦੀ ਦਯਾ ਪਟੀਸ਼ਨ ਖਾਰਜ ਕਰ ਦਿੱਤੀ ਹੈ ਅਤੇ ਉਹ ਫਾਂਸੀ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਦਾਅ ਖੇਡ ਰਿਹਾ ਹੈ। ਹੋ ਸਕਦਾ ਹੈ ਕਿ ਸੁਪਰੀਮ ਕੋਰਟ 'ਚ ਦਿੱਤੀ ਗਈ ਇਹ ਦਲੀਲ ਵੀ ਦੇਰੀ ਦਾ ਹਿੱਸਾ ਹੋ ਸਕਦੀ ਹੈ।

ਦੱਸਣਯੋਗ ਹੈ ਕਿ ਨਿਰਭਯਾ ਕੇਸ 'ਚ 6 ਲੋਕ ਦੋਸ਼ੀ ਸਨ। ਇਨ੍ਹਾਂ 'ਚੋਂ ਇਕ ਰਾਮ ਸਿੰਘ ਨੇ ਜੇਲ 'ਚ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਨਾਬਾਲਗ ਆਪਣੀ ਸਜ਼ਾ ਕੱਟ ਕੇ ਬਾਹਰ ਆ ਚੁਕਿਆ ਹੈ। ਉੱਥੇ ਹੀ ਚਾਰ ਨੂੰ ਫਾਂਸੀ ਦੀ ਸਜ਼ਾ ਮਿਲੀ ਹੈ। ਇਸ 'ਚ ਪਵਨ ਗੁਪਤਾ, ਮੁਕੇਸ਼ ਸਿੰਘ, ਵਿਨੇ ਸ਼ਰਮਾ ਅਤੇ ਅਕਸ਼ੈ ਠਾਕੁਰ ਸ਼ਾਮਲ ਹਨ। ਨਿਰਭਯਾ ਦੇ ਦੋਸ਼ੀਆਂ ਨੂੰ ਪਹਿਲਾਂ 22 ਜਨਵਰੀ ਨੂੰ ਫਾਂਸੀ ਹੋਣੀ ਸੀ ਪਰ ਦਯਾ ਪਟੀਸ਼ਨ ਕਾਰਨ ਮਾਮਲਾ ਅਟਕ ਗਿਆ ਸੀ। ਹੁਣ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਇਕ ਫਰਵਰੀ ਦੀ ਤਾਰੀਕ ਤੈਅ ਕੀਤੀ ਗਈ ਹੈ।


author

DIsha

Content Editor

Related News