ਨਿਰਭਯਾ ਦੇ 4 ਦੋਸ਼ੀਆਂ ਨੂੰ ਇਕੱਠੇ ਫਾਂਸੀ ਦੇ ਕੇ ਦਾਦੇ ਦਾ ''ਰਿਕਾਰਡ'' ਤੋੜੇਗਾ ਪੋਤਾ

1/13/2020 5:31:08 PM

ਮੇਰਠ— ਬਜ਼ੁਰਗਾਂ ਦੀ ਵਿਰਾਸਤ ਚੋਂ ਕਿਸੇ ਨੂੰ ਜ਼ਮੀਨ-ਜਾਇਦਾਦ ਮਿਲਦੀ ਹੈ ਤਾਂ ਕਿਸੇ ਨੂੰ ਚੰਗੇ ਸੰਸਕਾਰ। ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ 'ਚ ਇਕ ਇਨਸਾਨ ਨੂੰ ਵਿਰਾਸਤ 'ਚ 'ਜੱਲਾਦੀ' ਮਿਲੀ ਹੈ। ਇਸ ਪਰਿਵਾਰ ਦਾ ਚੋਥੀ ਪੀੜੀ ਦਾ ਜੱਲਾਦ ਪਵਨ ਨਿਰਭਯਾ ਗੈਂਗਰੇਪ ਦੇ 4 ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ 'ਤੇ ਲਟਕਾਏਗਾ। ਇਸ ਸਬੰਧੀ ਸਭ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਪਵਨ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ 4 ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਏਗਾ
ਦੇਸ਼ 'ਚ ਆਮ ਕਰ ਕੇ ਅਤੇ ਮੇਰਠ ਦੇ ਇਲਾਕੇ 'ਚ ਖਾਸ ਕਰ ਕੇ ਲੋਕ ਪਵਨ ਦੇ ਪਰਿਵਾਰ ਨੂੰ ਜੱਲਾਦਾਂ ਦੇ ਪਰਿਵਾਰ ਵਜੋਂ ਜਾਣਦੇ ਹਨ। 1950-60 ਦੇ ਦਹਾਕੇ 'ਚ ਇਸ ਪਰਿਵਾਰ ਦੀ ਪਹਿਲੀ ਪੀੜੀ ਦੇ ਮੁਖੀ ਲਕਸ਼ਮਣ ਦੇਸ਼ ਦੀਆਂ ਅਦਾਲਤਾਂ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਨੂੰ ਫਾਂਸੀ 'ਤੇ ਚੜਾਉਣ ਦਾ ਕੰਮ ਕਰਦੇ ਸਨ। ਲਕਸ਼ਮਣ ਦੇ ਪੜਪੋਤੇ ਕਾਲੂਰਾਮ ਦੇ ਬੇਟੇ ਦਾ ਬੇਟਾ (ਚੌਥੀ ਪੀੜ੍ਹੀ) ਪਵਨ ਹੈ। ਉਹ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਅਤੇ ਉਹ ਵੀ 4 ਦੋਸ਼ੀਆਂ ਨੂੰ ਇਕੱਠੇ ਫਾਂਸੀ 'ਤੇ ਲਟਕਾਏਗਾ। ਪਵਨ ਇਸ ਤੋਂ ਪਹਿਲਾਂ ਲਗਭਗ 5 ਫਾਂਸੀਆਂ ਦੇ ਮਾਮਲੇ 'ਚ ਆਪਣੇ ਦਾਦਾ ਕਾਲੂ ਰਾਮ ਨੂੰ ਸਹਿਯੋਗ ਦੇ ਚੁੱਕਾ ਹੈ। ਉਸ ਨੇ ਫਾਂਸੀ ਦੇਣ ਦੀਆਂ ਬਾਰੀਕੀਆਂ ਆਪਣੇ ਦਾਦੇ ਕੋਲੋਂ ਸਿਖੀਆਂ ਸਨ। ਨਿਰਭਯਾ ਦੇ ਕਾਤਲਾਂ ਨੂੰ ਉਹ ਪਹਿਲੀ ਵਾਰ ਫਾਂਸੀ ਦੇ ਕੇ ਆਪਣੇ ਦਾਦਾ ਦਾ 'ਰਿਕਾਰਡ' ਤੋੜੇਗਾ। ਪਵਨ ਦੇ ਦਾਦੇ ਨੇ ਵਧ ਤੋਂ ਵਧ 2 ਦੋਸ਼ੀਆਂ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਸੀ।

ਇਹ ਮੇਰੇ ਬਜ਼ੁਰਗਾਂ ਦਾ ਹੈ ਅਸ਼ੀਰਵਾਦ- ਪਵਨ
ਪਵਨ ਨੇ ਕਿਹਾ ਕਿ ਮੈਨੂੰ ਆਪਣੇ ਬਜ਼ੁਰਗਾਂ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ। ਮੇਰੇ ਬਜ਼ੁਰਗਾਂ ਨੇ ਤਾਂ ਆਪਣੀ ਸਾਰੀ ਉਮਰ 'ਚ 1 ਜਾਂ 2 ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਇਆ ਹੋਵੇਗਾ ਪਰ ਮੈਂ ਪਹਿਲੀ ਵਾਰ 4 ਦੋਸ਼ੀਆਂ ਨੂੰ ਇਕੱਠਿਆਂ ਫਾਂਸੀ 'ਤੇ ਲਟਕਾਵਾਂਗਾ। ਮੈਂ ਇਸ ਲਈ ਬਿਲਕੁਲ ਤਿਆਰ ਹਾਂ। ਸਾਡੇ ਪਰਿਵਾਰ ਦੇ 100 ਸਾਲ ਦੇ ਇਤਿਹਾਸ 'ਚ ਕਿਸੇ ਨੇ ਵੀ 4 ਦੋਸ਼ੀਆਂ ਨੂੰ ਇਕੱਠਿਆਂ ਫਾਂਸੀ ਨਹੀਂ ਦਿੱਤੀ।

ਪਵਨ ਨੇ ਕਿਹਾ ਕਿ ਇਸ ਕੰਮ 'ਚ 'ਕਮਾਈ' ਨਹੀਂ ਹੈ
ਆਪਣੇ ਖਾਨਦਾਨ 'ਚ ਫਾਂਸੀ ਦੇਣ ਦੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਪਵਨ ਨੇ ਕਿਹਾ ਕਿ ਇਸ ਕੰਮ 'ਚ 'ਕਮਾਈ' ਨਹੀਂ ਹੈ। ਇਸੇ ਕਾਰਨ ਪਰਿਵਾਰ ਦੇ ਕਈ ਮੈਂਬਰ ਇਸ ਕਿੱਤੇ ਨੂੰ ਛੱਡ ਗਏ। ਮੈਨੂੰ ਉੱਤਰ ਪ੍ਰਦੇਸ਼ ਜੇਲ ਮਹਿਕਮੇਂ ਤੋਂ 5 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਦੀ ਹੈ। ਇਸ ਵਾਰ ਯੂ.ਪੀ ਦੇ ਜੇਲ ਵਿਭਾਗ ਨੇ ਹੀ ਉਸ ਨੂੰ ਨਿਰਭਯਾ ਦੇ 4 ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ ਕਿਹਾ ਹੈ। ਉਸ ਦੇ ਦਾਦਾ ਕਾਲੂ ਰਾਮ ਨੇ ਰੰਗਾ ਬਿੱਲਾ ਅਤੇ ਮਕਬੂਲ ਭੱਟ ਤੱਕ ਨੂੰ ਫਾਂਸੀ 'ਤੇ ਲਟਕਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha