ਨਿਰਭਯਾ ਕੇਸ : ਪਟਿਆਲਾ ਹਾਊਸ ਕੋਰਟ ਦੀ ਨਵਾਂ ਡੈੱਥ ਵਾਰੰਟ ਜਾਰੀ ਕਰਨ ਤੋਂ ਨਾਂਹ

02/07/2020 3:07:40 PM

ਨਵੀਂ ਦਿੱਲੀ— ਨਿਰਭਯਾ ਰੇਪ ਕੇਸ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਆਖਰ ਕਦੋਂ ਹੋਵੇਗੀ ਇਹ ਸ਼ੁੱਕਰਵਾਰ ਨੂੰ ਵੀ ਸਾਫ਼ ਨਹੀਂ ਹੋ ਸਕਿਆ। ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਫਾਂਸੀ ਦੀ ਨਵੀਂ ਤਰੀਕ (ਨਵਾਂ ਡੈੱਥ ਵਾਰੰਟ) ਦੇਣ ਤੋਂ ਫਿਲਹਾਲ ਨਾਂਹ ਕਰ ਦਿੱਤੀ। ਕੋਰਟ ਨੇ ਕਿਹਾ ਕਿ ਅਨੁਮਾਨ ਦੇ ਹਿਸਾਬ ਨਾਲ ਡੈੱਥ ਵਾਰੰਟ ਜਾਰੀ ਨਹੀਂ ਕੀਤਾ ਜਾ ਸਕਦਾ ਹੈ। ਕੋਰਟ ਨੇ ਦੋਸ਼ੀਆਂ ਨੂੰ ਮਿਲੇ 7 ਦਿਨਾਂ ਦਾ ਵੀ ਜ਼ਿਕਰ ਕੀਤਾ। ਦੱਸਣਯੋਗ ਹੈ ਕਿ ਤਿਹਾੜ ਨੇ ਵੀਰਵਾਰ ਨੂੰ ਕੋਰਟ ਦਾ ਰੁਖ ਕਰ ਕੇ ਦੋਸ਼ੀਆਂ ਦੇ ਡੈੱਥ ਵਾਰੰਟ 'ਤੇ ਅਮਲ ਲਈ ਨਵੀਂ ਤਰੀਕ ਦੇਣ ਦੀ ਮੰਗ ਕੀਤੀ ਸੀ। ਇਸ 'ਤੇ ਜਾਰੀ ਨੋਟਿਸ 'ਤੇ ਦੋਸ਼ੀਆਂ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਕੋਰਟ ਦੇ ਸਾਹਮਣੇ ਆਪਣਾ ਰੁਖ ਰੱਖਣਾ ਸੀ। 

ਕੋਰਟ 'ਚ ਤਿਹਾੜ ਜੇਲ ਦੇ ਅਧਿਕਾਰੀਆਂ ਵਲੋਂ ਵਕੀਲ ਇਰਫਾਨ ਅਹਿਮਦ ਪੇਸ਼ ਹੋਏ ਸਨ। ਉਨ੍ਹਾਂ ਨੇ ਕੋਰਟ ਨੂੰ ਦੱਸਿਆ ਕਿ ਰਾਸ਼ਟਰਪਤੀ ਤਿੰਨ ਦੋਸ਼ੀਆਂ ਦੀਆਂ ਦਯਾ ਪਟੀਸ਼ਨਾਂ ਨੂੰ ਖਾਰਜ ਕਰ ਚੁਕੇ ਹਨ ਅਤੇ ਇਸ ਸਮੇਂ ਚਾਰੇ ਦੋਸ਼ੀਆਂ 'ਚੋਂ ਕਿਸੇ ਦੀ ਵੀ ਅਰਜ਼ੀ, ਅਪੀਲ ਜਾਂ ਪਟੀਸ਼ਨ ਕਿਸੇ ਵੀ ਕੋਰਟ ਦੇ ਸਾਹਮਣੇ ਪੈਂਡਿੰਗ ਨਹੀਂ ਹੈ। ਦੋਸ਼ੀ ਪਵਨ ਵਲੋਂ ਸੁਧਾਰਾਤਮਕ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੈ। ਉਸ ਕੋਲ ਦਯਾ ਪਟੀਸ਼ਨ ਦਾ ਬਦਲ ਵੀ ਹੈ।

ਕੋਰਟ ਨੇ ਕਿਹਾ,''ਜਦੋਂ ਦੋਸ਼ੀਆਂ ਨੂੰ ਕਾਨੂੰਨ ਜਿਉਂਦੇ ਰਹਿਣ ਦੀ ਇਜਾਜ਼ਤ ਦਿੰਦਾ ਹੈ, ਉਦੋਂ ਉਨ੍ਹਾਂ ਨੂੰ ਫਾਂਸੀ 'ਤੇ ਚੜ੍ਹਾਉਣਾ ਪਾਪ ਹੈ। ਹਾਈ ਕੋਰਟ ਨੇ 5 ਫਰਵਰੀ ਨੂੰ ਨਿਆਂ ਦੇ ਹਿੱਤ 'ਚ ਦੋਸ਼ੀਆਂ ਨੂੰ ਇਸ ਆਦੇਸ਼ ਦੇ ਇਕ ਹਫਤੇ ਅੰਦਰ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਸੀ।'' ਜੱਜ ਨੇ ਕਿਹਾ,''ਮੈਂ ਦੋਸ਼ੀਆਂ ਦੇ ਵਕੀਲ ਦੀ ਇਸ ਦਲੀਲ ਨਾਲ ਸਹਿਮਤ ਹਾਂ ਕਿ ਸਿਰਫ਼ ਸ਼ੱਕ ਅਤੇ ਅਟਕਲਬਾਜ਼ੀ ਦੇ ਆਧਾਰ 'ਤੇ ਮੌਤ ਦੇ ਵਾਰੰਟ ਨੂੰ ਤਾਮੀਲ ਨਹੀਂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਇਹ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਜਦੋਂ ਵੀ ਜ਼ਰੂਰੀ ਹੋਵੇ ਤਾਂ ਸਰਕਾਰ ਉਪਯੁਕਤ ਅਰਜ਼ੀ ਦੇਣ ਲਈ ਆਜ਼ਾਦ ਹੈ।''


DIsha

Content Editor

Related News