ਨਿਮਿਸ਼ਾ ਪ੍ਰਿਆ ਮਾਮਲੇ ''ਚ ਦਖ਼ਲਅੰਦਾਜੀ ਲਈ ਵੇਣੂਗੋਪਾਲ ਨੇ PM ਮੋਦੀ ਨੂੰ ਲਿਖੀ ਚਿੱਠੀ

Saturday, Jul 12, 2025 - 05:04 PM (IST)

ਨਿਮਿਸ਼ਾ ਪ੍ਰਿਆ ਮਾਮਲੇ ''ਚ ਦਖ਼ਲਅੰਦਾਜੀ ਲਈ ਵੇਣੂਗੋਪਾਲ ਨੇ PM ਮੋਦੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ- ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਯਮਨ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਦੇ ਮਾਮਲੇ 'ਚ ਤੁਰੰਤ ਦਖ਼ਲਅੰਦਾਜੀ ਕਰਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ। ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਨੂੰ 16 ਜੁਲਾਈ ਨੂੰ ਯਮਨ 'ਚ ਇਕ ਵਿਅਕਤੀ ਦਾ ਕਤਲ ਕਰਨ ਦੇ ਦੋਸ਼ 'ਚ ਫਾਂਸੀ ਦਿੱਤੀ ਜਾਣੀ ਹੈ। ਸ਼ਨੀਵਾਰ ਨੂੰ ਸ਼੍ਰੀ ਮੋਦੀ ਨੂੰ ਲਿਖੀ ਇਕ ਚਿੱਠੀ 'ਚ ਸ਼੍ਰੀ ਵੇਣੂਗੋਪਾਲ ਨੇ ਉਨ੍ਹਾਂ ਨੂੰ ਨਿਮਿਸ਼ਾ ਪ੍ਰਿਆ ਦੇ ਮਾਮਲੇ 'ਚ ਤੁਰੰਤ ਦਖ਼ਲ ਦੇਣ ਅਤੇ ਉਸ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ : ਕੌਣ ਹੈ ਨਿਮਿਸ਼ਾ ਪ੍ਰਿਆ? ਯਮਨ 'ਚ 16 ਜੁਲਾਈ ਨੂੰ ਦਿੱਤੀ ਜਾਵੇਗੀ ਫਾਂਸੀ

ਸ਼੍ਰੀ ਵੇਣੂਗੋਪਾਲ ਨੇ ਚਿੱਠੀ 'ਚ ਲਿਖਿਆ,''ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਮਾਮਲੇ ਨੂੰ ਸਰਵਉੱਚ ਪਹਿਲ ਸਮਝਦੇ ਹੋਏ ਤੁਰੰਤ ਦਖ਼ਲਅੰਦਾਜੀ ਕਰੋ ਅਤੇ ਯਮਨ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਸਾਰੇ ਸੰਭਵ ਕੂਟਨੀਤਕ ਉਪਾਅ ਕਰ ਵਾਓ ਅਤੇ ਨਿਮਿਸ਼ਾ ਦੀ ਮੌਤ ਦੀ ਸਜ਼ਾ ਰੱਦ ਕਰਵਾਓ।'' ਭਾਰਤ ਸਰਕਾਰ ਵਲੋਂ ਹਾਲਾਂਕਿ ਨਿਮਿਸ਼ਾ ਪ੍ਰਿਆ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਪੀੜਤ ਮਹਦੀ ਪਰਿਵਾਰ ਪੈਸੇ ਲੈ ਕੇ ਨਿਮਿਸ਼ਾ ਨੂੰ ਮੁਆਫ਼ ਕਰਨ ਲਈ ਤਿਆਰ ਨਹੀਂ ਹੈ। ਦੱਸਣਯੋਗ ਹੈ ਕਿ ਨਿਮਿਸ਼ਾ ਪ੍ਰਿਆ 'ਤੇ ਯਮਨ 'ਚ ਆਪਣੇ ਕਲੀਨਿਕ ਸਾਥੀ ਅਤੇ ਸਥਾਨਕ ਵਪਾਰੀ ਤਲਾਲ ਅਬਦੋ ਮਹਦੀ ਨੂੰ ਨਸ਼ੀਲਾ ਟੀਕਾ ਲਗਾਉਣ ਦਾ ਦੋਸ਼ ਹੈ। ਨਸ਼ੀਲਾ ਟੀਕਾ ਦੇਣ ਤੋਂ ਬਾਅਦ ਮਹਦੀ ਦੀ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News