Night Shift ''ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
Thursday, Nov 13, 2025 - 09:32 AM (IST)
ਲਖਨਊ : ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਰਾਜ ਵਿੱਚ ਕੰਮਕਾਜੀ ਔਰਤਾਂ ਲਈ ਇੱਕ ਇਤਿਹਾਸਕ ਫ਼ੈਸਲਾ ਲਿਆ ਹੈ। ਔਰਤਾਂ ਹੁਣ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਸਕਣਗੀਆਂ। ਸਰਕਾਰ ਨੇ ਰਾਤ ਦੀ ਸ਼ਿਫਟ ਵਿਚ ਕੰਮ ਕਰਨ ਵਾਲੀਆਂ ਔਰਤਾਂ ਲਈ "ਸਭ ਤੋਂ ਵੱਡਾ ਸੁਰੱਖਿਆ ਜਾਲ" ਦੱਸਿਆ ਹੈ। ਨਵੇਂ ਨਿਯਮਾਂ ਦੇ ਤਹਿਤ ਕਿਸੇ ਵੀ ਔਰਤ ਨੂੰ ਰਾਤ ਦੀ ਸ਼ਿਫਟ ਦਾ ਕੰਮ ਤਾਹੀ ਦਿੱਤਾ ਜਾਵੇਗਾ, ਜੇਕਰ ਉਹ ਆਪਣੀ ਲਿਖਤੀ ਸਹਿਮਤੀ ਪ੍ਰਦਾਨ ਕਰਦੀ ਹੈ। ਨਾਲ ਹੀ ਫੈਕਟਰੀਆਂ, ਕਾਰਪੋਰੇਟ ਦਫ਼ਤਰਾਂ ਅਤੇ ਉਦਯੋਗਿਕ ਖੇਤਰਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਲਈ ਸਖ਼ਤ ਮਾਪਦੰਡ ਨਿਰਧਾਰਤ ਕੀਤੇ ਗਏ ਹਨ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਸੁਰੱਖਿਆ ਅਤੇ ਸਹੂਲਤ ਦੋਵੇਂ ਜ਼ਰੂਰੀ
ਇਸ ਦੌਰਾਨ ਯੋਗੀ ਸਰਕਾਰ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੀ ਹਰ ਔਰਤ ਲਈ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਗਾਰਡ ਲਾਜ਼ਮੀ ਤੌਰ 'ਤੇ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਹੀ ਸੁਰੱਖਿਅਤ ਆਵਾਜਾਈ ਅਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਕੋਈ ਵੀ ਔਰਤ ਰਾਤ ਦੀਆਂ ਸ਼ਿਫਟਾਂ ਵਿੱਚ ਬਿਨਾਂ ਬਰੇਕ ਦੇ ਲਗਾਤਾਰ 6 ਘੰਟਿਆਂ ਤੋਂ ਵੱਧ ਕੰਮ ਨਹੀਂ ਕਰੇਗੀ। ਕਿਰਤ ਵਿਭਾਗ ਦੇ ਅਨੁਸਾਰ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਔਰਤਾਂ ਦੀ ਲਿਖਤੀ ਸਹਿਮਤੀ ਕਿਰਤ ਵਿਭਾਗ ਕੋਲ ਦਰਜ ਕਰਵਾਈ ਜਾਵੇਗੀ। ਯੋਗੀ ਸਰਕਾਰ ਨੇ ਔਰਤਾਂ ਲਈ ਓਵਰਟਾਈਮ ਦੀ ਸੀਮਾ 75 ਘੰਟਿਆਂ ਤੋਂ ਵਧਾ ਕੇ 144 ਘੰਟੇ ਪ੍ਰਤੀ ਤਿਮਾਹੀ ਕਰ ਦਿੱਤੀ ਹੈ। ਇਸ ਦੌਰਾਨ ਔਰਤਾਂ ਨੂੰ ਮਜ਼ਦੂਰੀ ਦੁੱਗਣੀ ਦਰ 'ਤੇ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ
ਸਰਕਾਰ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਨਾ ਸਿਰਫ਼ ਬਰਾਬਰ ਮੌਕੇ (ਲਿੰਗ ਸਮਾਨਤਾ) ਦੀ ਦਿਸ਼ਾ ਵੱਲ ਇੱਕ ਕਦਮ ਹੈ, ਸਗੋਂ ਇਹ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਦਾ ਵੀ ਪ੍ਰਤੀਕ ਹੈ। ਹੁਣ, ਉੱਤਰ ਪ੍ਰਦੇਸ਼ ਵਿੱਚ ਔਰਤਾਂ 29 ਸ਼੍ਰੇਣੀਆਂ ਦੇ ਖ਼ਤਰਨਾਕ ਉਦਯੋਗਾਂ ਵਿੱਚ ਕੰਮ ਕਰਨ ਦੇ ਯੋਗ ਹੋਣਗੀਆਂ, ਜਿੱਥੇ ਪਹਿਲਾਂ ਉਨ੍ਹਾਂ ਨੂੰ ਸਿਰਫ਼ 12 ਖੇਤਰਾਂ ਵਿੱਚ ਹੀ ਇਜਾਜ਼ਤ ਸੀ। ਦੱਸ ਦੇਈਏ ਕਿ ਇਹ ਸਲਾ ਉਦਯੋਗਿਕ ਵਿਕਾਸ, ਤਕਨੀਕੀ ਜ਼ਰੂਰਤਾਂ ਅਤੇ ਔਰਤਾਂ ਦੇ ਹੁਨਰਾਂ ਦੇ ਵਿਸਥਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਸੀ। ਇਸ ਨਾਲ ਔਰਤਾਂ ਨੂੰ ਜੋਖਮ ਵਾਲੇ ਖੇਤਰਾਂ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲੇਗਾ - ਭਾਵ ਔਰਤਾਂ ਹੁਣ ਫੈਕਟਰੀਆਂ ਤੋਂ ਲੈ ਕੇ ਪ੍ਰਯੋਗਸ਼ਾਲਾਵਾਂ ਤੱਕ, ਹਰ ਜਗ੍ਹਾ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨ ਦੇ ਯੋਗ ਹੋਣਗੀਆਂ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਸੇਫ ਸਿਟੀ ਅਤੇ ਮਹਿਲਾ ਪੁਲਸ ਨੇ ਬਦਲੀ ਤਸਵੀਰ
ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿੱਚ ਵੱਖ-ਵੱਖ ਪੱਧਰਾਂ 'ਤੇ ਕਦਮ ਚੁੱਕੇ ਹਨ:
ਸੂਬੇ ਵਿੱਚ 44,177 ਮਹਿਲਾ ਪੁਲਸ ਅਧਿਕਾਰੀ ਤਾਇਨਾਤ ਹਨ।
1694 ਐਂਟੀ-ਰੋਮੀਓ ਸਕੁਐਡ ਲਗਾਤਾਰ ਸਰਗਰਮ ਹਨ।
1090 ਮਹਿਲਾ ਪਾਵਰ ਲਾਈਨ ਅਤੇ 112 ਹੈਲਪਲਾਈਨ ਨੂੰ ਏਕੀਕ੍ਰਿਤ ਕੀਤਾ ਗਿਆ ਹੈ।
17 ਡਿਵੀਜ਼ਨਾਂ ਵਿੱਚ ਸੇਫ਼ ਸਿਟੀ ਪ੍ਰੋਜੈਕਟ ਲਾਗੂ ਕੀਤਾ ਗਿਆ, ਜਿਸ ਵਿੱਚ ਸਮਾਰਟ ਲਾਈਟਿੰਗ, ਨਿਗਰਾਨੀ ਅਤੇ ਤੇਜ਼ ਪ੍ਰਤੀਕਿਰਿਆ ਪ੍ਰਣਾਲੀਆਂ ਸ਼ਾਮਲ ਹਨ।
ਮਹਿਲਾ ਪੁਲਸ ਹੁਣ ਨਾ ਸਿਰਫ਼ ਗਸ਼ਤ ਕਰ ਰਹੀ, ਸਗੋਂ ਐਨਕਾਊਂਟਰ ਟੀਮਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ।
ਯੋਗੀ ਸਰਕਾਰ ਦੇ ਅਨੁਸਾਰ, "ਮਹਿਲਾ ਪੁਲਸ ਹੁਣ ਔਰਤਾਂ ਦੀ ਸੁਰੱਖਿਆ ਲਈ ਸਭ ਤੋਂ ਮਜ਼ਬੂਤ ਢਾਲ ਹਨ।"
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
