ਮੁੰਬਈ 'ਚ ਨਾਈਜ਼ੀਰੀਅਨ ਔਰਤ ਗ੍ਰਿਫ਼ਤਾਰ, 2 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਜ਼ਬਤ

Sunday, Dec 10, 2023 - 01:14 PM (IST)

ਮੁੰਬਈ (ਭਾਸ਼ਾ)- ਮੁੰਬਈ ਤੋਂ ਦਿੱਲੀ 'ਚ 2 ਕਰੋੜ ਰੁਪਏ ਮੁੱਲ ਦੀ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ 'ਚ ਇਕ ਨਾਈਜ਼ੀਰੀਅਨ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਦੀ ਹਵਾਈ ਖੁਫ਼ੀਆ ਇਕਾਈ (ਏ.ਆਈ.ਯੂ.) ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਸ਼ੇਸ਼ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਏ.ਆਈ.ਯੂ. ਨੇ ਸ਼ਨੀਵਾਰ ਸਵੇਰੇ ਮੁੰਬਈ ਤੋਂ ਦਿੱਲੀ ਦੀ ਯਾਤਰਾ ਕਰ ਰਹੀ ਔਰਤ ਨੂੰ ਰੋਕਿਆ।

ਇਹ ਵੀ ਪੜ੍ਹੋ : ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਟਰੱਕ ਨਾਲ ਟਕਰਾਈ, ਅੱਗ ਲੱਗਣ ਨਾਲ 8 ਲੋਕ ਜਿਊਂਦੇ ਸੜੇ

ਅਧਿਕਾਰੀ ਨੇ ਦੱਸਿਆ ਕਿ ਉਸ ਦੀ ਤਲਾਸ਼ੀ ਲੈਣ ਤੋਂ ਬਾਅਦ ਏ.ਆਈ.ਯੂ. ਦੇ ਅਧਿਕਾਰੀਆਂ ਨੇ ਉਸ ਦੇ ਕੱਪੜਿਆਂ 'ਚ ਲੁਕਾ ਕੇ ਰੱਖੇ ਗਏ 20 ਕੈਪਸੂਲ ਜ਼ਬਤ ਕੀਤੇ, ਜਿਨ੍ਹਾਂ 'ਚ ਕਥਿਤ 'ਤੇ ਹੈਰੋਇਨ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵਿਕਟੋਰੀਆ ਓਕਾਫੋਰ ਨਾਮੀ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਹ ਨਸ਼ੀਲੇ ਪਦਾਰਥ ਲਿਜਾ ਰਹੀ ਸੀ। ਇਹ ਨਸ਼ੀਲੇ ਪਦਾਰਥ ਉਸ ਨੂੰ ਗੁਆਂਢੀ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਦੇ ਓਨੀ ਨਾਮੀ ਵਿਅਕਤੀ ਨੇ ਦਿੱਤਾ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਨਸ਼ੀਲੇ ਪਦਾਰਥ ਪ੍ਰਭਾਵੀ ਪਦਾਰਥ (ਐੱਨ.ਡੀ.ਪੀ.ਐੱਸ.) ਕਾਨੂੰਨ ਦੀਆਂ ਸੰਬੰਧਤ ਧਾਰਾਵਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News