ਅੰਦੋਲਨ ਵਿਚਾਲੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ NIA ਦਾ ਸੰਮਨ, ਕੱਲ ਹੋ ਸਕਦੀ ਹੈ ਪੁੱਛਗਿੱਛ

Saturday, Jan 16, 2021 - 08:17 PM (IST)

ਅੰਦੋਲਨ ਵਿਚਾਲੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ NIA ਦਾ ਸੰਮਨ, ਕੱਲ ਹੋ ਸਕਦੀ ਹੈ ਪੁੱਛਗਿੱਛ

ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ (NIA) ਨੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਹ ਪੁੱਛਗਿੱਛ ਭਾਰਤ ਵਿਰੋਧੀ ਸੰਗਠਨਾਂ ਵਲੋਂ ਕਈ ਐੱਨ.ਜੀ.ਓ. ਨੂੰ ਕੀਤੀ ਗਈ ਫੰਡਿੰਗ ਦੇ ਸਿਲਸਿਲੇ ਵਿੱਚ ਹੈ। ਐੱਨ.ਆਈ.ਏ. ਸੂਤਰਾਂ ਮੁਤਾਬਕ ਐੱਨ.ਆਈ.ਏ. ਨੇ ਲੋਕ ਭਲਾਈ ਇਨਸਾਫ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਹ ਸੰਗਠਨ ਸਰਕਾਰ ਨਾਲ ਕਿਸਾਨਾਂ ਵਲੋਂ ਗੱਲਬਾਤ ਵਿੱਚ ਸ਼ਾਮਿਲ ਹੈ। ਬਲਦੇਵ ਸਿੰਘ ਸਿਰਸਾ ਤੋਂ ਇਹ ਪੁੱਛਗਿੱਛ ਵੱਖਵਾਦੀ ਸੰਗਠਨ ਸਿੱਖ ਫਾਰ ਜਸਟਿਸ  ਦੇ ਇੱਕ ਨੇਤਾ 'ਤੇ ਦਰਜ ਕੇਸ ਦੇ ਸਿਲਸਿਲੇ ਵਿੱਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਭਵਿੱਖ ਦੱਸਣ ਦੇ ਨਾਮ 'ਤੇ ਠੱਗਣ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼, 4 ਗ੍ਰਿਫਤਾਰ

NIA ਸੂਤਰਾਂ ਦੇ ਅਨੁਸਾਰ 17 ਜਨਵਰੀ ਨੂੰ ਬਲਦੇਵ ਸਿੰਘ ਸਿਰਸਾ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਖ਼ਾਲਿਸਤਾਨੀ ਸੰਗਠਨਾਂ ਅਤੇ ਉਸ ਨਾਲ ਜੁੜੇ NGO ਦੀ ਫੰਡਿੰਗ ਇਸ ਸਮੇਂ NIA ਦੇ ਰਡਾਰ 'ਤੇ ਹੈ। NIA ਨੇ ਖਾਲਿਸਤਾਨੀ ਸੰਗਠਨ ਅਤੇ ਇਨ੍ਹਾਂ ਵੱਲੋਂ ਕੀਤੇ ਜਾਣ ਵਾਲੇ NGO ਦੀ ਫੰਡਿੰਗ ਦੀ ਸੂਚੀ ਤਿਆਰ ਕੀਤੀ ਹੈ। ਇਹ ਐੱਨ.ਜੀ.ਓ. ਵਿਦੇਸ਼ ਤੋਂ ਮਿਲੇ ਪੈਸੇ ਦਾ ਭਾਰਤ ਖ਼ਿਲਾਫ਼ ਇਸਤੇਮਾਲ ਕਰ ਰਹੇ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਵਿੱਚ ਖ਼ਾਲਿਸਤਾਨ ਸਮਰਥਕਾਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਭਾਰਤ ਦੇ ਦੂਤਾਵਾਸਾਂ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਦੋ ਪੱਤਰਕਾਰਾਂ ਤੋਂ ਵੀ ਪੁੱਛਗਿੱਛ
ਵੱਖਵਾਦੀ ਸੰਗਠਨ ਤੋਂ ਫੰਡਿੰਗ ਮਾਮਲੇ ਵਿੱਚ ਪੰਜਾਬ ਦੇ ਜਿਨ੍ਹਾਂ 20 ਤੋਂ ਜ਼ਿਆਦਾ ਲੋਕਾਂ ਨਾਲ NIA ਦੀ ਪੁੱਛਗਿੱਛ ਹੋਣੀ ਹੈ ਉਨ੍ਹਾਂ ਵਿੱਚ ਘੱਟ ਤੋਂ ਘੱਟ ਦੋ ਪੱਤਰਕਾਰ ਹਨ। ਹਾਲਾਂਕਿ NIA ਦੇ ਚੋਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿਸੇ ਸੰਪਾਦਕ ਨੂੰ ਪੁੱਛਗਿੱਛ ਲਈ ਨਹੀਂ ਬੁਲਾਇਆ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਵਿੱਚ ਸਿੱਖ ਫਾਰ ਜਸਟਿਸ, ਖ਼ਾਲਿਸਤਾਨ ਜਿੰਦਾਬਾਦ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਖ਼ਾਲਿਸਤਾਨ ਟਾਈਗਰ ਫੋਰਸ ਵਰਗੇ ਵੱਖਵਾਦੀ ਸੰਗਠਨ ਦੇ ਲੋਕ ਸ਼ਾਮਲ ਸਨ। ਭਾਰਤ ਵਿੱਚ ਖਾਲਿਸਤਾਨ ਅੰਦੋਲਨ ਨੂੰ ਬੜਾਵਾ ਦੇ ਰਹੇ ਭਾਰਤ ਵਿੱਚ ਇਸ ਵਿਦੇਸ਼ੀ ਸੰਗਠਨਾਂ ਤੋਂ ਕਈ NGO ਵਿੱਚ ਪੈਸੇ ਪੁੱਜੇ ਹਨ। ਇਸ ਦੀ ਜਾਂਚ, NIA ਸਮੇਤ ਦੂਜੀਆਂ ਏਜੰਸੀਆਂ ਕਰ ਰਹੀਆਂ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰਾਲਾ ਵਿੱਚ 12 ਦਸੰਬਰ ਨੂੰ NIA, ED, IT, CBI ਅਤੇ FCRA ਡਿਵੀਜਨ  ਦੇ ਅਧਿਕਾਰੀਆਂ ਦੀ ਇੱਕ ਵੱਡੀ ਬੈਠਕ ਹੋਈ ਸੀ। ਇਸ ਤੋਂ ਬਾਅਦ ਇਹ ਪਲਾਨ ਤਿਆਰ ਹੋਇਆ ਹੈ ਕਿ ਸਿੱਖ ਫਾਰ ਜਸਟਿਸ, ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਜਿੰਦਾਬਾਦ ਫੋਰਸ, ਖ਼ਾਲਿਸਤਾਨ ਟਾਈਗਰ ਫੋਰਸ 'ਤੇ ਸ਼ਕੰਜਾ ਕੱਸਣ ਅਤੇ ਵਿਦੇਸ਼ੀ ਫੰਡਿੰਗ ਨੂੰ ਖੰਗਾਲਾ ਜਾਵੇਗਾ। ਜਾਂਚ ਏਜੰਸੀਆਂ ਬ੍ਰਿਟੇਨ, ਅਮਰੀਕਾ, ਕੈਨੇਡਾ, ਆਸਟਰੇਲੀਆ, ਫ਼ਰਾਂਸ ਅਤੇ ਜਰਮਨੀ ਵਲੋਂ ਹੋਣ ਵਾਲੀ ਵਿਦੇਸ਼ੀ ਫੰਡਿੰਗ 'ਤੇ ਨਜ਼ਰ ਰੱਖੇ ਹੋਏ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News