NIA ਨੇ ਕਸ਼ਮੀਰ ''ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਮੈਂਬਰ ਦੀ ਜਾਇਦਾਦ ਕੀਤੀ ਜ਼ਬਤ

Saturday, Aug 17, 2024 - 11:31 AM (IST)

NIA ਨੇ ਕਸ਼ਮੀਰ ''ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਮੈਂਬਰ ਦੀ ਜਾਇਦਾਦ ਕੀਤੀ ਜ਼ਬਤ

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਇਕ ਅੱਤਵਾਦੀ ਦੀ ਜਾਇਦਾਦ ਜ਼ਬਤ ਕਰ ਲਈ ਹੈ। ਐੱਨ.ਆਈ.ਏ. ਵੱਲੋਂ ਦਿੱਤੇ ਬਿਆਨ 'ਚ ਕਿਹਾ ਗਿਆ ਹੈ ਕਿ ਕੁਲਗਾਮ ਦੇ ਅਦੁਰਾ ਪਿੰਡ ਦੇ ਸਰਪੰਚ ਦੀ ਟਾਰਗੇਟ ਕਤਲ ਨਾਲ ਸਬੰਧਤ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਇਸ ਅੱਤਵਾਦੀ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐੱਨ.ਆਈ.ਏ. ਮੁਤਾਬਕ ਮੁਲਜ਼ਮ ਦੀ ਪਛਾਣ ਨਾਸਿਰ ਰਾਸ਼ਿਦ ਭੱਟ ਵਜੋਂ ਹੋਈ ਹੈ ਅਤੇ ਸ਼ੋਪੀਆਂ ਜ਼ਿਲ੍ਹੇ ਦੇ ਤੇਂਗਪੁਰਾ ਪਿੰਡ 'ਚ ਸਥਿਤ ਉਸ ਦਾ ਘਰ ਅਟੈਚ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭੱਟ ਦੀ ਜਾਇਦਾਦ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1947 ਦੀ ਧਾਰਾ 33 (1) ਤਹਿਤ ਭੱਟ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜਾਂਚ ਏਜੰਸੀ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਭੱਟ ਲੋਕਾਂ 'ਚ ਅੱਤਵਾਦ ਫੈਲਾਉਣ ਦੇ ਮਕਸਦ ਨਾਲ 11 ਮਾਰਚ 2022 ਨੂੰ ਸਰਪੰਚ ਸ਼ੱਬੀਰ ਅਹਿਮਦ ਮੀਰ ਦੇ ਕਤਲ 'ਚ ਸ਼ਾਮਲ ਸੀ। ਸਰਪੰਚ ਦੇ ਕਤਲ ਦੇ ਮਾਮਲੇ ਦੀ ਜਾਂਚ ਕੁਲਗਾਮ ਪੁਲਸ ਤੋਂ ਐੱਨ.ਆਈ.ਏ. ਨੂੰ ਸੌਂਪੀ ਗਈ ਸੀ।

ਐੱਨ.ਆਈ.ਏ. ਨੂੰ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਹਿਜ਼ਬੁਲ ਮੁਜਾਹੀਦੀਨ ਨੇ ਇਕ ਵੱਡੀ ਸਾਜਿਸ਼ ਰਚ ਕੇ ਇਸ ਟਾਰਗੇਟ ਕਤਲ ਨੂੰ ਅੰਜਾਮ ਦਿੱਤਾ ਸੀ, ਜਿਸ ਨਾਲ ਉਹ ਭਾਰਤ ਦੀ ਅਖੰਡਤਾ, ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਭੰਗ ਕਰ ਸਕੇ। ਜਾਂਚ ਏਜੰਸੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਭੱਟ ਨੇ ਅੱਤਵਾਦੀਆਂ ਨੂੰ ਆਪਣੀ ਆਲਟੋ ਕਾਰ ਉਪਲੱਬਧ ਕਰਵਾਈ ਸੀ। ਉਸ ਨੇ ਦੱਸਿਆ ਕਿ ਭੱਟ ਸਰਪੰਚ ਦੇ ਘਰ ਦੀ ਰੇਕੀ ਕਰਨ ਅਤੇ ਅੱਤਵਾਦੀਆਂ ਨੂੰ ਉੱਥੇ ਆਪਣੀ ਮੌਜੂਦਗੀ ਬਾਰੇ ਸੂਚਿਤ ਕਰਨ 'ਚ ਸ਼ਾਮਲ ਸੀ। ਹਮਲੇ ਦੇ ਦਿਨ ਭੱਟ ਨੇ ਹਮਲਾਵਰਾਂ ਨੂੰ ਸਰਪੰਚ ਦੇ ਘਰ ਦੇ ਨੇੜੇ-ਤੇੜੇ ਦੇ ਖੇਤਰ 'ਚ ਲਿਜਾਉਣ ਲਈ ਆਪਣੀ ਕਾਰ ਦਾ ਵੀ ਇਸਤੇਮਾਲ ਕੀਤਾ ਸੀ। ਐੱਨ.ਆਈ.ਏ. ਨੇ ਇਸ ਕਤਲ ਦੀ ਸੰਬੰਧ 'ਚ ਦਾਇਰ ਕੀਤੇ ਗਏ ਦੋਸ਼ ਪੱਤਰ 'ਚ 6 ਦੋਸ਼ੀਆਂ ਦਾ ਜ਼ਿਕਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News