NIA ਨੂੰ ਮਿਲਿਆ ਨਵਾਂ ਡਾਇਰੈਕਟਰ ਜਨਰਲ, ਸੀਨੀਅਰ IPS ਰਾਕੇਸ਼ ਅਗਰਵਾਲ ਸੰਭਾਲਣਗੇ ਜ਼ਿੰਮੇਵਾਰੀ
Thursday, Jan 15, 2026 - 11:53 AM (IST)
ਨਵੀਂ ਦਿੱਲੀ- ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਰਾਕੇਸ਼ ਅਗਰਵਾਲ ਨੂੰ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਕੇਡਰ ਦੇ 1994 ਬੈਚ ਦੇ ਅਗਰਵਾਲ ਮੌਜੂਦਾ ਸਮੇਂ ’ਚ ਐੱਨ.ਆਈ.ਏ. ਵਿਚ ਸਪੈਸ਼ਲ ਡਾਇਰੈਕਟਰ ਜਨਰਲ ਹਨ ਅਤੇ ਉਨ੍ਹਾਂ ਕੋਲ ਐੱਨ.ਆਈ.ਏ. ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਵੀ ਸੀ।
ਪ੍ਰਸੋਨਲ ਮੰਤਰਾਲਾ ਅਨੁਸਾਰ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਨੂੰ 31 ਅਗਸਤ 2028 ਤੱਕ ਭਾਵ ਉਨ੍ਹਾਂ ਦੀ ਸੇਵਾਮੁਕਤੀ ਤੱਕ ਐੱਨ.ਆਈ.ਏ. ਦੇ ਮੁਖੀ ਵਜੋਂ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ ਹੈ। ਅਗਰਵਾਲ ਨੂੰ ਅੱਤਵਾਦ ਅਤੇ ਕੌਮੀ ਸੁਰੱਖਿਆ ਮਾਮਲਿਆਂ ਵਿਚ ਵਿਆਪਕ ਤਜਰਬਾ ਹੈ।
