ਜੰਮੂ ਕਸ਼ਮੀਰ : NIA ਨੇ ਪਾਕਿਸਤਾਨੀ ਸਮਰਥਿਤ ਅੱਤਵਾਦੀ ਸਾਜਿਸ਼ ਦੇ ਮਾਮਲੇ ''ਚ ਕਈ ਥਾਵਾਂ ''ਤੇ ਕੀਤੀ ਛਾਪੇਮਾਰੀ

Tuesday, May 09, 2023 - 02:13 PM (IST)

ਜੰਮੂ ਕਸ਼ਮੀਰ : NIA ਨੇ ਪਾਕਿਸਤਾਨੀ ਸਮਰਥਿਤ ਅੱਤਵਾਦੀ ਸਾਜਿਸ਼ ਦੇ ਮਾਮਲੇ ''ਚ ਕਈ ਥਾਵਾਂ ''ਤੇ ਕੀਤੀ ਛਾਪੇਮਾਰੀ

ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪਾਕਿਸਤਾਨ ਸਮਰਥਿਤ ਅੱਤਵਾਦੀ ਸਾਜਿਸ਼ ਦੇ ਮਾਮਲੇ 'ਚ ਪੂਰੇ ਜੰਮੂ ਕਸ਼ਮੀਰ 'ਚ 15 ਥਾਵਾਂ 'ਤੇ ਛਾਪੇਮਾਰੀ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਅਨੰਤਨਾਗ 'ਚ ਚਾਰ, ਸ਼ੋਪੀਆਂ 'ਚ ਤਿੰਨ, ਬਡਗਾਮ, ਸ਼੍ਰੀਨਗਰ ਅਤੇ ਪੁੰਛ 'ਚ 2-2 ਅਤੇ ਬਾਰਾਮੂਲਾ ਅਤੇ ਰਾਜੌਰੀ 'ਚ ਇਕ-ਇਕ ਸਥਾਨ 'ਤੇ ਸ਼ੱਕੀਆਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਅਧਿਕਾਰੀ ਅਨੁਸਾਰ, ਪਿਛਲੇ ਸਾਲ ਦਰਜ ਕੀਤਾ ਗਿਆ ਇਹ ਮਾਮਲਾ ਸਿੱਧੇ ਅਤੇ ਸਾਈਬਰ ਖੇਤਰ ਦੋਹਾਂ 'ਚ ਸਾਜਿਸ਼ ਰਚਣ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਵਲੋਂ ਜੰਮੂ ਕਸ਼ਮੀਰ 'ਚ ਸਟੀਕੀ ਬੰਬ, ਆਈ.ਈ.ਡੀ. ਅਤੇ ਛੋਟੇ ਹਥਿਆਰਾਂ ਨਾਲ ਹਿੰਸਕ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚਣ ਨਾਲ ਸੰਬੰਧਤ ਹੈ।

ਅਧਿਕਾਰੀ ਨੇ ਕਿਹਾ ਕਿ ਇਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਫਿਰਕੂ ਗੁੱਸਾ ਪੈਦਾ ਕਰਨ ਦੇ ਇਰਾਦੇ ਨਾਲ ਸਥਾਨਕ ਨੌਜਵਾਨਾਂ ਅਤੇ ਸੰਗਠਨ ਦੇ ਭੂਮੀਗਤ ਵਰਕਰਾਂ ਨਾਲ ਮਿਲ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਅੱਤਵਾਦੀ ਸੰਗਠਨਾਂ ਦੀ ਇਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਅਧਿਕਾਰੀ ਨੇ ਕਿਹਾ ਕਿ ਸਾਜਿਸ਼ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹੀਦੀਨ, ਅਲ-ਬਰਦ ਅਤੇ ਅਲਕਾਇਦਾ ਤੋਂ ਇਲਾਵਾ ਦਿ ਰੇਜਿਸਟੈਂਸ ਫਰੰਟ, ਯੂਨਾਈਟੇਡ ਲਿਬਰੇਸ਼ਨ ਫਰੰਟ ਜੰਮੂ ਅਤੇ ਕਸ਼ਮੀਰ, ਮੁਜਾਹੀਦੀਨ ਗਜਵਤ-ਉਲ-ਹਿੰਦ, ਜੰਮੂ ਅਤੇ ਕਸ਼ਮੀਰ ਫ੍ਰੀਡਮ ਫਾਈਟਰਜ਼ ਅਤੇ ਅਲਕਾਇਦਾ ਤੋਂ ਇਲਾਵਾ ਦਿ ਰੈਜਿਸਟੈਂਸ ਫਰੰਟ ਵਰਗੇ ਉਨ੍ਹਾਂ ਦੇ ਸਹਿਯੋਗੀ ਸੰਗਠਨ ਸ਼ਾਮਲ ਹਨ। ਐੱਨ.ਆਈ.ਏ. ਅਨੁਸਾਰ, ਇਸ ਦੀ ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਸੰਗਠਨ ਦੇ ਵਰਕਰ ਅਤੇ ਕੈਡਰ ਸਟੀਕੀ ਬੰਬ ਜਾਂ ਚੁੰਬਕੀ ਬੰਬ, ਆਈ.ਈ.ਡੀ., ਨਕਦੀ, ਨਸ਼ੀਲੇ ਪਦਾਰਥਾਂ ਅਤੇ ਛੋਟੇ ਹਥਿਆਰਾਂ ਦੀ ਵੰਡ 'ਚ ਸ਼ਾਮਲ ਸਨ। ਸੰਘੀਏ ਏਜੰਸੀ ਨੇ ਕਿਹਾ ਕਿ ਪਾਕਿਸਤਾਨ ਸਥਿਤ ਉਨ੍ਹਾਂ ਦੇ ਆਕਾ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਕਮਾਂਡਰ ਡਰੋਨ ਰਾਹੀਂ ਇਹ ਹਥਿਆਰ, ਬੰਬ ਅਤੇ ਨਸ਼ੀਲੇ ਪਦਾਰਥ ਭਾਰਤ 'ਚ ਕਸ਼ਮੀਰ 'ਚ ਸਰਗਰਮ ਅੱਤਵਾਦੀਆਂ ਨੂੰ ਭੇਜ ਰਹੇ ਸਨ।


author

DIsha

Content Editor

Related News